ਉੱਤਰਾਖੰਡ ਹਾਈਕੋਰਟ ਵੱਲੋਂ ਬਲਾਤਕਾਰ ਦੇ ਦੋਸ਼ੀ ਨੂੰ ਦੋ ਹਫ਼ਤਿਆਂ ਦੀ ਜ਼ਮਾਨਤ, ਪੀੜਤਾ ਨਾਲ ਹੋਵੇਗਾ ਵਿਆਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਲਾਤਕਾਰੀ ਕਰਵਾਏਗਾ ਪੀੜਤ ਲੜਕੀ ਨਾਲ ਵਿਆਹ, ਅਦਾਲਤ ਨੇ ਦਿੱਤੀ ਦੋ ਹਫ਼ਤਿਆਂ ਦੀ ਜ਼ਮਾਨਤ 

The Uttarakhand High Court granted two weeks bail to the rape accused, the victim will be married

ਦੇਹਰਾਦੂਨ - ਉੱਤਰਾਖੰਡ ਹਾਈ ਕੋਰਟ ਦੇ ਜਸਟਿਸ ਰਵਿੰਦਰ ਮੈਥਾਨੀ ਦੀ ਸਿੰਗਲ ਬੈਂਚ ਨੇ ਇੱਕ 27 ਸਾਲਾ ਲੜਕੇ ਨੂੰ ਉਸ 21 ਸਾਲਾ ਲੜਕੀ ਨਾਲ ਵਿਆਹ ਕਰਨ ਲਈ ਦੋ ਹਫ਼ਤਿਆਂ ਦੀ ਥੋੜ੍ਹੇ ਚਿਰੀ ਜ਼ਮਾਨਤ ਦਿੱਤੀ ਹੈ, ਜਿਸ ਨੇ ਉਸ 'ਤੇ ਬਲਾਤਕਾਰ ਦਾ ਦੋਸ਼ ਲਾਇਆ ਸੀ। ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਬਲਾਤਕਾਰ ਦਾ ਮਾਮਲਾ ਸਧਾਰਨ ਨਹੀਂ ਹੈ।

ਐਫ਼.ਆਈ.ਆਰ ਮੁਤਾਬਿਕ, ਮੁਲਜ਼ਮ ਲੜਕਾ ਅਤੇ ਪੀੜਤ ਲੜਕੀ ਪਹਿਲਾਂ ਤੋਂ ਦੋਸਤ ਸਨ, ਤੇ ਉਨ੍ਹਾਂ ਦਾ ਵਿਆਹ ਤੈਅ ਹੋ ਚੁੱਕਿਆ ਸੀ। ਇਸ ਦੌਰਾਨ, ਲੜਕੇ ਨੇ ਲੜਕੀ ਨਾਲ ਸਰੀਰਕ ਸੰਬੰਧ ਬਣਾਏ, ਅਤੇ ਬਾਅਦ ਵਿੱਚ ਵਿਆਹ ਤੋਂ ਇਨਕਾਰ ਕਰ ਦਿੱਤਾ। ਜੱਜ ਨੇ ਕਿਹਾ ਕਿ ਕੇਸ ਦੇ ਤੱਥਾਂ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਦਾਲਤ ਦਾ ਵਿਚਾਰ ਹੈ ਕਿ ਇਹ ਇੱਕ ਅਜਿਹਾ ਕੇਸ ਹੈ ਜਿਸ ਵਿੱਚ ਬਿਨੈਕਾਰ ਨੂੰ ਦੋ ਹਫ਼ਤਿਆਂ ਦੀ ਛੋਟੀ ਮਿਆਦ ਲਈ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ।"

ਲੜਕੀ ਦੇ ਪਿਤਾ ਨੇ ਸ਼ੁੱਕਰਵਾਰ ਨੂੰ ਦੱਸਿਆ, "ਵਿਆਹ ਤੋਂ ਬਾਅਦ, ਅਸੀਂ ਐਫ਼.ਆਈ.ਆਰ. ਰੱਦ ਕਰਨ ਦੀ ਮੰਗ ਕਰਦੇ ਹੋਏ ਅਦਾਲਤ ਵਿੱਚ ਸਰਟੀਫ਼ਿਕੇਟ ਜਮ੍ਹਾ ਕਰਵਾਵਾਂਗੇ। ਲੜਕੇ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਵਿਆਹ 16 ਨਵੰਬਰ ਨੂੰ ਹੋਵੇਗਾ।" ਲੜਕੀ ਦੇ ਪਿਤਾ ਵੱਲੋਂ ਪਹਿਲਾਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਉਸ ਦੀ ਧੀ ਦੇਹਰਾਦੂਨ ਦੇ ਇੱਕ ਕਾਲਜ ਤੋਂ ਡੀਫ਼ਾਰਮਾ ਦਾ ਕੋਰਸ ਕਰ ਰਹੀ ਸੀ। ਸ਼ਿਕਾਇਤਕਰਤਾ ਨੇ ਕਿਹਾ, "ਦੋਵੇਂ ਇੱਕ ਹੀ ਕਾਲਜ ਵਿੱਚ ਪੜ੍ਹਦੇ ਸਨ, ਚੰਗੇ ਦੋਸਤ ਸਨ, ਤੇ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ। ਦੋਵਾਂ ਨੇ ਇਸ ਬਾਰੇ 'ਚ ਆਪਣੇ ਮਾਪਿਆਂ ਨੂੰ ਸੂਚਿਤ ਕੀਤਾ, ਤੇ ਦੋਵੇਂ ਪਾਸੇ ਸਾਰੇ ਉਨ੍ਹਾਂ ਦੇ ਫ਼ੈਸਲੇ ਨਾਲ ਸਹਿਮਤ ਸੀ।" 

ਲੜਕੀ ਦੇ ਪਿਤਾ ਨੇ ਅੱਗੇ ਕਿਹਾ, "26 ਸਤੰਬਰ, 2021 ਨੂੰ, ਲੜਕਾ ਮੇਰੀ ਧੀ ਨੂੰ ਮਿਲਣ ਆਇਆ ਅਤੇ ਉਸ ਨੇ ਉਸ ਨੂੰ ਕੋਈ ਨਸ਼ੀਲਾ ਪਦਾਰਥ ਕੋਲਡ ਡਰਿੰਕ 'ਚ ਮਿਲਾ ਕੇ ਪਿਲਾ ਦਿੱਤਾ, ਅਤੇ ਬੇਹੋਸ਼ ਹੋਣ ਤੋਂ ਬਾਅਦ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ, ਉਸ ਨੇ ਲੜਕੀ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ।"