ਹਿਮਾਚਲ ਚੋਣਾਂ ਲਈ ਵੋਟਿੰਗ ਅੱਜ, ਰਾਹੁਲ ਤੇ ਪ੍ਰਿਯੰਕਾ ਗਾਂਧੀ ਦੀ ਹਿਮਾਚਲ ਵਾਸੀਆਂ ਨੂੰ ਇਹ ਅਪੀਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ 68 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ।

Rahul Gandhi, Priyanka Gandhi

 

ਨਵੀਂ ਦਿੱਲੀ- ਅੱਜ ਹਿਮਾਚਲ ਚੋਣਾਂ ਨੂੰ ਲੈ ਕੇ ਵੋਟਿੰਗ ਹੋ ਰਹੀ ਹੈ। ਜਿਸ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਰਡਾ ਨੇ ਲੋਕਾਂ ਨੂੰ ਵੱਡੀ ਗਿਣਤੀ ’ਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਸੂਬੇ ਦੇ ਭਵਿੱਖ ਨੂੰ ਸੁਨਿਹਰਾ ਬਣਾਉਣ 'ਚ ਯੋਗਦਾਨ ਪਾਉਣ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਲਿਖਿਆ ਕਿ ‘‘ਹਿਮਾਚਲ ਵੋਟ ਕਰੇਗਾ OPS (ਪੁਰਾਣੀ ਪੈਨਸ਼ਨ ਯੋਜਨਾ) ਲਈ, ਹਿਮਾਚਲ ਵੋਟ ਕਰੇਗਾ ਰੁਜ਼ਗਾਰ ਲਈ, ਹਿਮਾਚਲ ਵੋਟ ਕਰੇਗਾ ‘ਹਰ ਘਰ ਲਕਸ਼ਮੀ’ ਲਈ। ਆਓ, ਵੱਡੀ ਗਿਣਤੀ ਵਿਚ ਵੋਟ ਪਾਈਏ ਅਤੇ ਹਿਮਾਚਲ ਦੀ ਤਰੱਕੀ ਅਤੇ ਖ਼ੁਸ਼ਹਾਲ ਭਵਿੱਖ ਲਈ ਆਪਣਾ ਮਹੱਤਵਪੂਰਨ ਯੋਗਦਾਨ ਦੇਈਏ।’’ 

ਸੂਬੇ ’ਚ ਕਾਂਗਰਸ ਦੇ ਚੋਣ ਪ੍ਰਚਾਰ ਦੀ ਕਮਾਨ ਸੰਭਾਲਣ ਵਾਲੀ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ ਤੇ ਲਿਖਿਆ ਕਿ ‘‘ਪਿਆਰੇ ਹਿਮਾਚਲ ਵਾਸੀਓਂ, ਤੁਸੀਂ ਸਾਰੇ ਆਪਣੇ ਅਤੇ ਆਪਣੇ ਪ੍ਰਦੇਸ਼ ਦੇ ਹਲਾਤਾਂ ਤੋਂ ਵਾਕਿਫ਼ ਹੋ। ਆਪਣੇ ਹਾਲਾਤ ਨੂੰ ਵੇਖਦੇ ਹੋਏ ਪੂਰੀ ਸੂਝ-ਬੂਝ ਨਾਲ ਵੋਟਿੰਗ ਦੀ ਜ਼ਿੰਮੇਵਾਰੀ ਨਿਭਾਓ ਅਤੇ ਹਲਾਤਾਂ ਨੂੰ ਬਦਲਣ ਤੇ ਹਿਮਾਚਲ ਦੇ ਭਵਿੱਖ ਨੂੰ ਬੁਣਨ 'ਚ ਆਪਣਾ ਮਹੱਤਵਪੂਰਨ ਯੋਗਦਾਨ ਦਿਓ। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ 68 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।