Jharkhand Train Accident : ਓਵਰਹੈੱਡ ਤਾਰ ਟੁੱਟਣ ਤੋਂ ਬਾਅਦ ਰੇਲ ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਗਾਈ, ਦੋ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਦੋਂ ਹਾਦਸਾ ਵਾਪਰਿਆ ਰੇਲ ਗੱਡੀ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸੀ

Jharkhand Train Accident : Representative Image.

Jharkhand Train Accident : ਝਾਰਖੰਡ ਦੇ ਕੋਡਰਮਾ ਜ਼ਿਲ੍ਹੇ ’ਚ ਸ਼ਨਿਚਰਵਾਰ ਨੂੰ ਉਸ ਸਮੇਂ ਵਾਪਰੇ ਹਾਦਸੇ ਵਿਚ ਦੋ ਯਾਤਰੀਆਂ ਦੀ ਮੌਤ ਹੋ ਗਈ ਜਦੋਂ ਦਿੱਲੀ ਜਾਣ ਵਾਲੀ ਰੇਲਗੱਡੀ ਅਚਾਨਕ ਟੁੱਟੀ ਬਿਜਲੀ ਦੀ ਤਾਰ ਕਾਰਨ ਰੁਕ ਗਈ। ਪੂਰਬੀ ਮੱਧ ਰੇਲਵੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।

ਉਨ੍ਹਾਂ ਦਸਿਆ ਕਿ ਇਹ ਹਾਦਸਾ ਗੋਮੋਹ ਅਤੇ ਕੋਡਰਮਾ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਪਰਸਾਬਾਦ ਨੇੜੇ ਦੁਪਹਿਰ 12:05 ਵਜੇ ਵਾਪਰਿਆ ਜਦੋਂ ਪੁਰੀ-ਨਵੀਂ ਦਿੱਲੀ ਪੁਰਸ਼ੋਤਮ ਐਕਸਪ੍ਰੈਸ ਦੇ ਡਰਾਈਵਰ ਨੇ ਓਵਰਹੈੱਡ ਬਿਜਲੀ ਦੀ ਤਾਰ ਟੁੱਟਣ ਤੋਂ ਬਾਅਦ ਰੇਲਗੱਡੀ ਨੂੰ ਰੋਕਣ ਲਈ ਐਮਰਜੈਂਸੀ ਬ੍ਰੇਕਾਂ ਲਗਾਈਆਂ।

ਧਨਬਾਦ ਰੇਲਵੇ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਅਮਰੇਸ਼ ਕੁਮਾਰ ਨੇ ਕਿਹਾ, ‘‘ਬਿਜਲੀ ਦੀ ਸਪਲਾਈ ਅਚਾਨਕ ਬੰਦ ਹੋਣ ਕਾਰਨ ਰੇਲਗੱਡੀ ਨੂੰ ਰੋਕਣ ਲਈ ਐਮਰਜੈਂਸੀ ਬ੍ਰੇਕਾਂ ਲਗਾਈਆਂ ਗਈਆਂ ਅਤੇ ਝਟਕੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ।’’

ਜਦੋਂ ਹਾਦਸਾ ਵਾਪਰਿਆ, ਟਰੇਨ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸੀ। ਕੁਮਾਰ ਨੇ ਦਸਿਆ ਕਿ ਪੁਰਸ਼ੋਤਮ ਐਕਸਪ੍ਰੈਸ ਨੂੰ ਡੀਜ਼ਲ ਇੰਜਣ ਰਾਹੀਂ ਹਾਦਸੇ ਵਾਲੀ ਥਾਂ ਤੋਂ ਗੋਮੋ ਲਿਆਂਦਾ ਗਿਆ ਅਤੇ ਫਿਰ ਇਲੈਕਟ੍ਰਿਕ ਇੰਜਣ ਰਾਹੀਂ ਦਿੱਲੀ ਭੇਜਿਆ ਗਿਆ।

(For more news apart from Jharkhand Train Accident, stay tuned to Rozana Spokesman)