ਮੋਦੀ ਸਰਕਾਰ ਦੀ ਉਜਵਲਾ ਯੋਜਨਾ ਵਿਚ ਹੋ ਰਿਹਾ ਹੈ ਫ੍ਰਾਡ, ਕੈਗ ਨੇ ਖੜ੍ਹੇ ਕੀਤੇ ਸਵਾਲ!
ਹਾਲਾਂਕਿ ਹੁਣ ਨਿਯੰਤਰਕ ਅਤੇ ਆਡੀਟਰ ਜਨਰਲ ਨੇ ਇਸ ਸਕੀਮ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।
ਨਵੀਂ ਦਿੱਲੀ: ਮੋਦੀ ਸਰਕਾਰ ਜਦੋਂ ਵੀ ਅਪਣੀ ਸਫ਼ਲ ਯੋਜਨਾਵਾਂ ਬਾਰੇ ਗੱਲ ਕਰਦੀ ਹੈ ਤਾਂ ਪ੍ਰਧਾਨ ਮੰਤਰੀ ਉਜਵਲ ਯੋਜਨਾ ਦਾ ਜ਼ਿਕਰ ਜ਼ਰੂਰ ਹੁੰਦਾ ਹੈ। 2015 ਵਿਚ ਲਾਂਚ ਹੋਈ ਇਸ ਯੋਜਨਾ ਤਹਿਤ ਔਰਤਾਂ ਨੂੰ ਐਲਪੀਜੀ ਗੈਸ ਕਨੈਕਸ਼ਨ ਦਿੱਤਾ ਜਾਂਦਾ ਹੈ। ਸਰਕਾਰ ਦਾ ਦਾਅਵਾ ਹੈ ਕਿ 8 ਕਰੋੜ ਤੋਂ ਜ਼ਿਆਦਾ ਕਨੈਕਸ਼ਨ ਦਿੱਤੇ ਜਾ ਚੁੱਕੇ ਹਨ। ਹਾਲਾਂਕਿ ਹੁਣ ਨਿਯੰਤਰਕ ਅਤੇ ਆਡੀਟਰ ਜਨਰਲ ਨੇ ਇਸ ਸਕੀਮ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।
ਰਿਪੋਰਟ ਦਾਅਵਾ ਕਰਦੀ ਹੈ ਕਿ ਵੱਡੀ ਸੰਖਿਆ ਵਿਚ ਘਰੇਲੂ ਸਿਲੰਡਰ ਦਾ ਕਮਰਸ਼ੀਅਲ ਇਸਤੇਮਾਲ ਹੋ ਰਿਹਾ ਹੈ। ਇਸ ਮੁਤਾਬਕ 1.98 ਲੱਖ ਉਪਭੋਗਤਾ ਸਾਲ ਵਿਚ 12 ਤੋਂ ਜ਼ਿਆਦਾ ਸਿਲੰਡਰ ਰਿਫਿਲ ਕਰਵਾ ਰਹੇ ਹਨ ਅਤੇ ਇਹ ਜਾਂਚ ਦਾ ਵਿਸ਼ਾ ਹੈ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਔਰਤਾਂ ਨੂੰ ਐਲਪੀਜੀ ਕਨੈਕਸ਼ਨ ਜਾਰੀ ਕੀਤਾ ਜਾਂਦਾ ਹੈ।
ਪਰ ਕੈਗ ਦੀ ਰਿਪੋਰਟ ਕਹਿੰਦੀ ਹੈ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ ਸਾਫਟਵੇਅਰ ਵਿਚ ਇਨਪੁੱਟ ਤਸਦੀਕ ਜਾਂਚ ਦੀ ਕਮੀ ਕਾਰਨ ਪੁਰਸ਼ਾਂ ਦੇ 1.88 ਲੱਖ ਕਨੈਕਸ਼ਨ ਜਾਰੀ ਕੀਤੇ ਗਏ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਲਪੀਜੀ ਕਨੈਕਸ਼ਨ ਜਾਰੀ ਕਰਨ ਦਾ ਉਦੇਸ਼ ਕਾਫੀ ਹਦ ਤਕ ਹਾਸਿਲ ਕਰ ਲਿਆ ਗਿਆ ਹੈ। ਰਿਪੋਰਟ ਮੁਤਾਬਕ 31 ਮਾਰਚ 2019 ਤਕ ਆਇਲ ਮਾਰਕੀਟਿੰਗ ਕੰਪਨੀਆਂ ਨੇ 7.19 ਕਰੋੜ ਕਨੈਕਸ਼ਨ ਜਾਰੀ ਕੀਤੇ ਸਨ ਜੋ ਮਾਰਚ 2020 ਤਕ ਦੇ 8 ਕਰੋੜ ਕਨੈਕਸ਼ਨ ਦੇ ਉਦੇਸ਼ ਦਾ ਲਗਭਗ 90 ਫ਼ੀਸਦੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।