ਪੁੱਲ ਹੇਠ ਫਸੇ ਜਹਾਜ਼ ਨੂੰ ਇਸ ਯੋਜਨਾ ਨਾਲ ਕੱਢਿਆ ਬਾਹਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੋ ਦਿਨ ਪਹਿਲਾਂ ਇਹ ਵੀਡੀਉ ਯਿਊਟਿਊਬ ਤੇ ਸਾਂਝੀ ਕੀਤੀ ਗਈ

China harbin airplane stuck under footbridge viral video

ਚੀਨ: ਚੀਨ ਦੇ ਹਾਰਬਿਨ ਵਿਚ ਇਕ ਅਜੀਬੋਗਰੀਬ ਘਟਨਾ ਹੋ ਗਈ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇਕ ਪੁੱਲ ਦੇ ਹੇਠ ਇਕ ਜਹਾਜ਼ ਫਸ ਗਿਆ। ਨਿਊ ਚਾਇਨਾ ਟੀਵੀ ਦੀ ਖ਼ਬਰ ਮੁਤਾਬਕ ਇਹ ਹਾਦਸਾ ਉਦੋਂ ਹੋਇਆ ਜਦੋਂ ਜਹਾਜ਼ ਨੂੰ ਇਕ ਟਰੱਕ ਦੁਆਰਾ ਲਿਜਾਇਆ ਜਾ ਰਿਹਾ ਸੀ। ਸੋਸ਼ਲ ਮੀਡੀਆ ਤੇ ਇਹ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 

 

ਡੈਮੇਜ ਜਹਾਜ਼ ਨੂੰ ਟਰੱਕ ਦੁਆਰਾ ਕੱਢਣ ਦੀ ਕੋਸ਼ਿਸ਼ ਕਰ ਕੀਤੀ ਗਈ ਪਰ ਉਹ ਹੇਠਾਂ ਹੀ ਫਸਿਆ ਰਿਹਾ। ਹੁਣ ਕਰਮਚਾਰੀ ਤਰਕੀਬ ਲਗਾ ਰਹੇ ਹਨ ਕਿ ਇਸ ਜਹਾਜ਼ ਨੂੰ ਬਾਹਰ ਕਿਵੇਂ ਕੱਢਿਆ ਜਾਵੇ। ਦੋ ਦਿਨ ਪਹਿਲਾਂ ਇਹ ਵੀਡੀਉ ਯਿਊਟਿਊਬ ਤੇ ਸਾਂਝੀ ਕੀਤੀ ਗਈ ਸੀ ਜਿਸ ਨੂੰ 13 ਹਜ਼ਾਰ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।

 

 

ਟਵਿਟਰ ਤੇ ਹੁਣ ਤਕ ਇਸ ਵੀਡੀਉ ਦੇ 27 ਹਜ਼ਾਰ ਵਿਊਜ਼ ਹੋ ਚੁੱਕੇ ਹਨ। ਇਸ ਵੀਡੀਉ ਨੂੰ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ ਤੇ ਵੀ ਸਾਂਝਾ ਕੀਤਾ ਜਾ ਰਿਹਾ ਹੈ। ਲੋਕਾਂ ਨੇ ਇਸ ਵੀਡੀਉ ਤੇ ਕਈ ਰਿਐਕਸ਼ਨ ਦਿੱਤੇ ਹਨ। ਨਿਊ ਚਾਇਨਾ ਟੀਵੀ ਮੁਤਾਬਕ ਜਦੋਂ ਕੁਝ ਨਹੀਂ ਹੋ ਸਕਿਆ ਤਾਂ ਟਰੱਕ ਡ੍ਰਾਈਵਰ ਨੇ ਇਕ ਯੋਜਨਾ ਬਣਾਈ। ਉਹਨਾਂ ਨੇ ਟਰੱਕ ਦੇ ਟਾਇਰ ਦੀ ਹਵਾ ਕੱਢ ਦਿੱਤੀ। ਫਿਰ ਉਸ ਨੂੰ ਪੁੱਲ ਦੇ ਹੇਠੋਂ ਬਾਹਰ ਕੱਢਿਆ ਗਿਆ।

 

 

ਟਰੱਕ ਦੇ ਟਾਇਰ ਕਾਫੀ ਵੱਡੇ ਸਨ। ਉਹਨਾਂ ਦੀ ਹਵਾ ਕੱਢਣ ਤੋਂ ਬਾਅਦ ਟਰੱਕ ਥੱਲੇ ਵੱਲ ਹੋ ਗਿਆ ਅਤੇ ਜਹਾਜ਼ ਨੂੰ ਬਾਹਰ ਕੱਢਿਆ ਗਿਆ। ਬਾਹਰ ਆਉਣ ਤੋਂ ਬਾਅਦ ਟਰੱਕ ਦੇ ਟਾਇਰ ਵਿਚ ਫਿਰ ਹਵਾ ਭਰੀ ਗਈ ਅਤੇ ਜਹਾਜ਼ ਸਹੀ ਜਗ੍ਹਾ ਤੇ ਪਹੁੰਚਾ ਦਿੱਤਾ ਗਿਆ।

ਇਸ ਘਟਨਾ ਨਾਲ ਨਿਪਟਣ ਲਈ ਕਰਮਚਾਰੀਆਂ ਨੇ ਬਹੁਤ ਮਿਹਨਤ ਕੀਤੀ। ਜਹਾਜ਼ ਬੁਰੀ ਤਰ੍ਹਾਂ ਪੁੱਲ ਹੇਠ ਫਸਿਆ ਹੋਇਆ ਸੀ ਜਿਸ ਨੂੰ ਸੌਖੇ ਤਰੀਕੇ ਨਾਲ ਬਾਹਰ ਨਹੀਂ ਕੱਢਿਆ ਜਾ ਸਕਦਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।