ਚੰਡੀਗੜ੍ਹੀਆਂ ਦੀ ਜੇਬ ਹੋਵੇਗੀ ਹੋਰ ਢਿੱਲੀ, ਰੇਲਵੇ ਪਾਰਕਿੰਗ ਫ਼ੀਸ 'ਚ 6 ਗੁਣਾਂ ਵਾਧੇ ਦੀ ਤਿਆਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਠੇਕੇਦਾਰਾਂ ਨੂੰ ਨਵੀਂ ਰੇਟ ਲਿਸਟ ਦੀਆਂ ਹਦਾਇਤਾਂ

photo

ਚੰਡੀਗੜ੍ਹ : ਨਵੇਂ ਵਰ੍ਹੇ ਤੋਂ ਰੇਲਵੇ ਵਲੋਂ ਸ਼ਹਿਰ ਵਾਸੀਆਂ ਦੀਆਂ ਜੇਬਾਂ ਢਿੱਲੀਆਂ ਕਰਨ ਦੀਆਂ ਤਿਆਰੀਆਂ ਖਿੱਚ ਲਈਆਂ ਗਈਆਂ ਹਨ। ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਪਾਰਕਿੰਗ ਫ਼ੀਸ 'ਚ 6 ਗੁਣਾਂ ਤੋਂ ਵੀ ਵਧੇਰੇ ਵਾਧੇ ਦੀ ਤਜਵੀਜ਼ ਹੈ। ਅਧਿਕਾਰੀਆਂ ਮੁਤਾਬਕ ਇਹ ਨਵੀਂ ਰੇਟ ਲਿਸਟ ਛੇਤੀ ਹੀ ਜਾਰੀ ਕਰ ਦਿਤੀ ਜਾਵੇਗੀ।