ਜੇ.ਐੱਨ.ਯੂ. 'ਚ ਮੂੰਹ ਢੱਕ ਕੇ ਹਿੰਸਾ ਕਰਨ ਵਾਲੀ ਕੁੜੀ ਦੀ ਹੋਈ ਪਹਿਚਾਣ, ਪੜ੍ਹੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਨੇ ਇਸ ਲੜਕੀ ਦੀ ਪਛਾਣ ਕੋਮਲ ਸ਼ਰਮਾ ਵਜੋਂ ਕੀਤੀ ਹੈ। ਕੋਮਲ ਸ਼ਰਮਾ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਹੈ

File Photo

ਨਵੀਂ ਦਿੱਲੀ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਵਿਦਿਆਰਥੀਆਂ 'ਤੇ ਹੋਏ ਹਮਲੇ ਨੂੰ ਇਕ ਹਫ਼ਤਾ ਬੀਤ ਚੁੱਕਾ ਹੈ। ਸਬੂਤ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਹੁਣ ਤੱਕ ਇਕ ਵੀ ਗ੍ਰਿਫ਼ਤਾਰ ਨਹੀਂ ਕੀਤਾ। ਤੇ ਹੁਣ ਪੁਲਿਸ ਦਾ ਕਹਿਣਾ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਖੇ ਹੋਈ ਹਿੰਸਾ ਦੌਰਾਨ ਨਕਾਬਪੋਸ਼ ਲੜਕੀ ਦੀ ਪਹਿਚਾਣ ਕਰ ਲਈ ਗਈ ਹੈ, ਜਿਸ ਦੇ ਹੱਥ ਵਿਚ ਸੋਟੀ ਦਿਖਾਈ ਦਿੱਤੀ ਹੈ।

ਦਿੱਲੀ ਪੁਲਿਸ ਨੇ ਇਸ ਲੜਕੀ ਦੀ ਪਛਾਣ ਕੋਮਲ ਸ਼ਰਮਾ ਵਜੋਂ ਕੀਤੀ ਹੈ। ਕੋਮਲ ਸ਼ਰਮਾ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਹੈ। ਉਹ ਡੀਯੂ ਵਿੱਚ ਦੂਜੇ ਸਾਲ ਦੀ ਵਿਦਿਆਰਥਣ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਹਿੰਸਕ ਘਟਨਾ ਦੇ ਕਈ ਵੀਡੀਓ ਤੋਂ ਪ੍ਰਾਪਤ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰ ਲਈ ਹੈ।

ਜੇਐਨਯੂ ਵਿਚ, ਐਤਵਾਰ ਨੂੰ ਨਕਾਬਪੋਸ਼ ਲੋਕਾਂ ਦੇ ਹਮਲੇ ਵਿੱਚ 30 ਤੋਂ ਵੱਧ ਵਿਦਿਆਰਥੀ ਅਤੇ ਪ੍ਰੋਫੈਸਰ ਜ਼ਖ਼ਮੀ ਹੋਏ ਸਨ। ਟ੍ਰਕੀ, ਜੋ ਇਸ ਘਟਨਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਅਗਵਾਈ ਕਰ ਰਹੇ ਹਨ, ਨੇ ਕਿਹਾ ਕਿ ਖੱਬੇਪੱਖੀ ਵਿਦਿਆਰਥੀ ਵਿੰਗ ਏਆਈਐਸਏ, ਏਆਈਐਸਐਫ, ਐਸਐਫਆਈ ਅਤੇ ਡੀਐਸਐਫ ਦੇ ਮੈਂਬਰਾਂ ਨੇ ਸਰਦੀਆਂ ਦੇ ਸਮੈਸਟਰ ਲਈ ਰਜਿਸਟ੍ਰੇਸ਼ਨ ਵਿੱਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਸੀ।

ਦੱਸ ਦਈਏ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ 5 ਜਨਵਰੀ ਨੂੰ ਕੈਂਪਸ ਵਿਚ ਦਾਖਲ ਹੋ ਕੇ ਹਮਲਾ ਕੀਤਾ ਸੀ। ਹਮਲੇ ਵਿਚ ਕਈ ਵਿਦਿਆਰਥੀਆਂ ਸਮੇਤ ਅਧਿਆਪਕ ਜ਼ਖ਼ਮੀ ਹੋ ਗਏ। ਹਮਲੇ ਦੀਆਂ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਜਿਸ ਲੜਕੀ ਦੀ ਪਛਾਣ ਕੀਤੀ ਗਈ ਹੈ ਉਸ ਦਾ ਮੂੰਹ ਢੱਕਿਆ ਹੋਇਆ ਹੈ ਅਤੇ ਇਹ ਲੜਕੀ ਵੀ ਹਮਲਾਰਾਂ ਵਿਚ ਦਿਖਾਈ ਦਿੱਤੀ ਸੀ।