ਰਾਕੇਸ਼ ਟਿਕੈਤ ਨੂੰ ਮਿਲਣ ਪਹੁੰਚੇ ਸ਼ਿਵਸੈਨਾ MP ਸੰਜੇ ਰਾਊਤ, ਕਿਹਾ- ਕਿਸਾਨਾਂ ਦੇ ਆਸ਼ੀਰਵਾਦ ਦੀ ਲੋੜ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ। ਸੰਜੇ ਰਾਊਤ ਰਾਕੇਸ਼ ਟਿਕੈਤ ਦੇ ਮੁਜ਼ੱਫਰਨਗਰ ਸਥਿਤ ਘਰ ਪਹੁੰਚੇ।

Sanjay Raut meets farmer leader Rakesh Tikait

 

ਮੁਜ਼ੱਫਰਨਗਰ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਵੀਰਵਾਰ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ। ਸੰਜੇ ਰਾਊਤ ਰਾਕੇਸ਼ ਟਿਕੈਤ ਦੇ ਮੁਜ਼ੱਫਰਨਗਰ ਸਥਿਤ ਘਰ ਪਹੁੰਚੇ। ਬਾਅਦ 'ਚ ਉਹਨਾਂ ਨੇ ਕਿਸਾਨ ਆਗੂ ਦੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨਾਲ ਵੀ ਫ਼ੋਨ 'ਤੇ ਗੱਲ ਕਰਵਾਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਜੇ ਰਾਊਤ ਨੇ ਟਵੀਟ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਕਿਸਾਨਾਂ ਦਾ ਸਮਰਥਨ ਨਹੀਂ ਸਗੋਂ ਆਸ਼ੀਰਵਾਦ ਚਾਹੀਦਾ ਹੈ।

Sanjay Raut meets farmer leader Rakesh Tikait

ਉਹਨਾਂ ਲਿਖਿਆ, 'ਅੱਜ ਮੁਜ਼ੱਫਰਨਗਰ 'ਚ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕਰਕੇ ਯੂਪੀ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਦੇਸ਼ ਦੀ ਰਾਜਨੀਤੀ 'ਤੇ ਚਰਚਾ ਕੀਤੀ ਵਿਸ਼ੇਸ਼ ਤੌਰ 'ਤੇ ਪੱਛਮੀ ਯੂਪੀ ਦੇ ਭਖਦੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਸ਼ਿਵ ਸੈਨਾ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਸਮਰਪਿਤ ਹੈ’।

Tweet

ਸ਼ਿਵ ਸੈਨਾ ਦੇ ਸੰਸਦ ਮੈਂਬਰ ਰਾਉਤ ਨੇ ਕਿਹਾ ਕਿ ਉਹ ਬੀਕੇਯੂ ਦਾ ਸਮਰਥਨ ਨਹੀਂ ਸਗੋਂ ਕਿਸਾਨਾਂ ਦਾ ਆਸ਼ੀਰਵਾਦ ਚਾਹੁੰਦੇ ਹਨ। ਸੰਜੇ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਸਾਨਾਂ ਲਈ ਰਾਕੇਸ਼ ਟਿਕੈਤ ਦੇ ਸੰਘਰਸ਼ ਨੂੰ ਅਪਣੇ ਅੱਖੀਂ ਦੇਖਿਆ ਹੈ। ਸੰਜੇ ਰਾਊਤ ਨੇ ਕਿਹਾ ਕਿ ਉਹ ਕਿਸਾਨਾਂ ਦੇ ਗੜ੍ਹ ਵਿਚ ਸੱਚੇ ਕਿਸਾਨ ਆਗੂਆਂ ਨੂੰ ਨਮਨ ਕਰਨ ਆਏ ਹਨ। ਸ਼ਿਵ ਸੈਨਾ ਦਿੱਲੀ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਬੀਕੇਯੂ ਦੇ ਨੇਤਾਵਾਂ ਦਾ ਸਮਰਥਨ ਕਰਦੀ ਰਹੀ ਹੈ।

Sanjay Raut meets farmer leader Rakesh Tikait

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸੰਜੇ ਰਾਊਤ ਨੇ ਦਾਅਵਾ ਕੀਤਾ ਸੀ ਕਿ ਉੱਤਰ ਪ੍ਰਦੇਸ਼ 'ਚ ਸਿਆਸੀ ਬਦਲਾਅ ਹੋਣ ਵਾਲਾ ਹੈ ਅਤੇ ਇਸ ਦੀ ਸ਼ੁਰੂਆਤ ਹਾਲ ਹੀ 'ਚ ਇਕ ਮੰਤਰੀ ਅਤੇ ਭਾਜਪਾ ਦੇ ਕੁਝ ਹੋਰ ਵਿਧਾਇਕਾਂ ਦੇ ਪਾਰਟੀ ਛੱਡਣ ਤੋਂ ਬਾਅਦ ਹੋਈ ਹੈ। ਰਾਊਤ ਨੇ ਕਿਹਾ ਸੀ ਕਿ ਸ਼ਿਵ ਸੈਨਾ ਉੱਤਰ ਪ੍ਰਦੇਸ਼ 'ਚ 50 ਸੀਟਾਂ 'ਤੇ ਚੋਣ ਲੜੇਗੀ।