30 ਰੁਪਏ 'ਚ 22 ਕਿਮੀ ਦਾ ਸਫਰ ਕਰੇਗੀ ਇਲੈਕਟ੍ਰਿਕ ਕਾਰ, ਪੀਐਮ ਨੇ ਦਿਤੀ ਪ੍ਰਵਾਨਗੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈਈਐਸਐਲ ਦਾ ਮੰਨਣਾ ਹੈ ਕਿ ਇਲੈਕਟ੍ਰਿਕ ਕਾਰਾਂ ਤਾਂ ਹੀ ਵਿਕਣਗੀਆਂ ਜਦ ਲੋਕ ਇਹਨਾਂ ਚਾਰਜਿੰਗ ਸਟੇਸ਼ਨਾਂ ਨੂੰ ਦੇਖਣਗੇ।

Electric car

ਨਵੀਂ ਦਿੱਲੀ : ਵੱਧ ਰਹੇ ਪ੍ਰਦੂਸ਼ਣ ਅਤੇ ਮਹਿੰਗੇ ਬਾਲਣ ਨੂੰ ਘਟਾਉਣ ਦੇ ਉਦੇਸ਼ ਹਿੱਤ ਨੀਤੀ ਆਯੋਗ ਨੇ ਦੇਸ਼ ਵਿਚ ਇਲੈਕਟ੍ਰਿਕ ਵਾਹਨਾਂ ਨੂੰ ਵਧਾਉਣ ਲਈ ਖਾਸ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਅਧੀਨ ਸਿਰਫ 30 ਰੁਪਏ ਖਰਚ ਕਰ ਕੇ ਇਲੈਕਟ੍ਰਿਕ ਵਾਹਨ ਵਿਚ 22 ਕਿਮੀ ਦਾ ਸਫਰ ਕੀਤਾ ਜਾ ਸਕੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਵੀ ਪ੍ਰਵਾਨਗੀ ਮਿਲ ਗਈ ਹੈ।

ਇਸ ਯੋਜਨਾ ਅਧੀਨ ਇਲੈਕਟ੍ਰਿਕ ਵਾਹਨਾਂ ਦੇ ਰਜਿਸਟਰੇਸ਼ਨ ਤੇ ਰੋਡ ਚਾਰਜ ਵਿਚ ਛੋਟ ਦਿਤੀ ਜਾ ਸਕਦੀ ਹੈ ਕਿਉਂਕਿ ਆਯੋਗ ਦੀ ਇਸ ਯੋਜਨਾ ਵਿਚ ਰਾਜ ਸਰਕਾਰਾਂ ਤੋਂ ਇਲੈਕਟ੍ਰਿਕ ਵਾਹਨਾਂ 'ਤੇ ਛੋਟ ਉਪਲਬਧ ਕਰਾਉਣ ਨੂੰ ਕਿਹਾ ਗਿਆ ਹੈ।  ਯੋਜਨਾ ਮੁਤਾਬਕ ਸਿਰਫ 30 ਰੁਪਏ ਦੇ ਟਾਪ-ਅਪ ਤੋਂ 22 ਕਿਮੀ ਤੱਕ ਇਲੈਕਟ੍ਰਿਕ ਗੱਡੀ ਚਲਾਈ ਜਾ ਸਕੇਗੀ। 30 ਰੁਪਏ ਦੇ ਟਾਪ-ਅਪ ਵਿਚ 15 ਮਿੰਟ ਤੱਕ ਗੱਡੀ ਚਾਰਜ ਕੀਤੀ ਜਾ ਸਕੇਗੀ।

ਖ਼ਬਰਾਂ ਮੁਤਾਬਕ ਈਈਐਸਐਲ ਦਿੱਲੀ ਵਿਚ ਪਾਰਕਿੰਗ ਲਈ ਬਣੀਆਂ ਜਨਤਕ ਸਮੇਤ ਹੋਰਨਾਂ ਥਾਵਾਂ 'ਤੇ ਫਾਸਟ ਚਾਰਜਿੰਗ ਸਟੇਸ਼ਨ ਲਗਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਇਹ ਲਾਜ਼ਮੀ ਵੀ ਹੈ ਕਿਉਂਕਿ ਈਈਐਸਐਲ ਦਾ ਮੰਨਣਾ ਹੈ ਕਿ ਇਲੈਕਟ੍ਰਿਕ ਕਾਰਾਂ ਤਾਂ ਹੀ ਵਿਕਣਗੀਆਂ ਜਦ ਲੋਕ ਇਹਨਾਂ ਚਾਰਜਿੰਗ ਸਟੇਸ਼ਨਾਂ ਨੂੰ ਦੇਖਣਗੇ। ਤੇਜ਼ੀ ਨਾਲ ਚਾਰਜ ਕਰਨ ਵਾਲੇ ਇਹਨਾਂ ਸਟੇਸ਼ਨਾਂ ਕਾਰਨ

ਇਲੈਕਟ੍ਰਿਕ ਕਾਰ ਨੂੰ 90 ਮਿੰਟ ਵਿਚ ਪੂਰਾ ਚਾਰਜ ਕੀਤਾ ਜਾ ਸਕੇਗਾ। ਈਈਐਸਐਲ ਵੱਲੋਂ ਲਗਾਏ ਜਾ ਰਹੇ ਚਾਰਜਿੰਗ ਸਟੇਸ਼ਨ 'ਤੇ ਸ਼ੁਰੂਆਤ ਵਿਚ ਟਾਟਾ ਮੋਟਰਸ, ਮਹਿੰਦਰਾ ਐਂਡ ਮਹਿੰਦਰਾ ਦੇ ਵਾਹਨ ਸ਼ਾਮਲ ਹੋਣਗੇ। ਇਲੈਕਟ੍ਰਿਕ ਦੁਪਹਿਆ ਵਾਹਨ ਅਤੇ ਤਿਪਹਿਆ ਵਾਹਨਾਂ ਦੀ ਚਾਰਜਿੰਗ ਲਈ 15 ਵਾਟ ਦੇ ਚਾਰਜਰ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਲੈਕਟ੍ਰਿਕ ਵਾਹਨਾਂ ਦੀ ਚਾਰਜਿੰਗ ਲਈ ਵੀ ਥਾਂ ਹੋਵੇਗੀ। ਚਾਰਜਿੰਗ ਸਟੇਸ਼ਨ

ਭਾਰਤ ਡੀਸੀ-0001 ਆਧਾਰਿਤ ਇਲੈਕਟ੍ਰਿਕ ਮਾਡਲ 'ਤੇ ਆਧਾਰਿਤ ਹੋਣਗੇ। ਈਈਐਸਐਲ ਦਾ ਕਹਿਣਾ ਹੈ ਕਿ ਦਿੱਲੀ ਦੀਆਂ ਕੁਝ ਖਾਸ ਥਾਵਾਂ 'ਤੇ ਮਾਰਚ 2019 ਤੱਕ ਲਗਭਗ 84 ਚਾਰਜਿੰਗ ਸਟੇਸ਼ਨ ਬਣਾਏ ਜਾਣਗੇ। ਖਾਨ ਮਾਰਕਿਟ, ਜਸਵੰਤ ਪਲੇਸ, ਅਤੇ ਐਨਡੀਐਮਸੀ ਦੇ ਹੋਰਨਾਂ ਇਲਾਕਿਆਂ ਵਿਚ ਇਹ 84 ਚਾਰਜਿੰਗ ਸਟੇਸ਼ਨ ਹੋਣਗੇ। ਇਹਨਾਂ ਦੀ ਵਰਤੋਂ ਕਰਨ ਵਾਲੇ ਮੋਬਾਈਲ ਐਪ ਤੋਂ ਚਾਰਜਿੰਗ ਕਰਨ ਲਈ ਯੂਜ਼ਰ ਅਪਣਾ ਨਿਰਧਾਰਤ ਸਲਾਟ ਵੀ ਚੁਣ ਸਕਦੇ ਹਨ।