ਅੰਦੋਲਨ ‘ਚ ਹੋਏ ਨੁਕਸਾਨ ਦੀ ਭਰਪਾਈ ਲਈ ਲਿਆ ਰਹੇ ਹਾਂ ਨਵਾਂ ਕਾਨੂੰਨ: ਸੀਐਮ ਖੱਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ

Amit Shah with Khattar

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਮੁਲਾਕਾਤ ਕੀਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੰਸਦ ਭਵਨ ਵਿੱਚ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਸਾਨ ਅੰਦੋਲਨ, ਮੌਜੂਦਾ ਰਾਜਨੀਤਕ ਹਾਲਾਤ,  ਮੰਤਰੀ ਮੰਡਲ ਵਿਸਥਾਰ ਸਮੇਤ ਕਈ ਮਸਲਿਆਂ ਉੱਤੇ ਗ੍ਰਹਿ ਮੰਤਰੀ ਨਾਲ ਚਰਚਾ ਕੀਤੀ।

ਮੁਲਾਕਾਤ  ਤੋਂ ਬਾਅਦ ਖੱਟਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੰਸਥਾਗਤ ਵਿਸ਼ੇ, ਕਿਸਾਨ ਅੰਦੋਲਨ ਉੱਤੇ ਚਰਚਾ ਹੋਈ ਹੈ। ਸੰਗਠਨ ਦੇ ਕੰਮਾਂ ਨੂੰ ਰਫ਼ਤਾਰ ਮਿਲੇ, ਇਸ ਵਿਸ਼ੇ ਉੱਤੇ ਚਰਚਾ ਹੋਈ ਹੈ। ਮਨੋਹਰ ਲਾਲ ਖੱਟਰ ਨੇ ਕਿਹਾ ਕਿ ਉਨ੍ਹਾਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਿਸਾਨ ਅੰਦੋਲਨ ਉੱਤੇ ਵੀ ਚਰਚਾ ਹੋਈ, ਜੋ ਹਾਲਤ ਹੈ ਉਸਦੇ ਬਾਰੇ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਜਾਣਕਾਰੀ ਦਿੱਤੀ।

ਧਰਨਿਆਂ ਅਤੇ ਕਿਸਾਨ ਪੰਚਾਇਤਾਂ ਨੂੰ ਲੈ ਕੇ ਸਾਰੀ ਜਾਣਕਾਰੀ ਦਿੱਤੀ ਹੈ। ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜੋ ਵੀ ਅੰਦੋਲਨਕਾਰੀ ਭਵਿੱਖ ਵਿੱਚ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਏਗਾ, ਅੰਦੋਲਨਕਾਰੀ ਉਸਦੇ ਜਿੰਮੇਵਾਰ ਹੋਣਗੇ ਅਤੇ ਉਸਦੀ ਭਰਪਾਈ ਕਰਨਗੇ।

ਇਸਦੇ ਲਈ ਵਿਧਾਨ ਸਭਾ ਦੇ ਸੈਸ਼ਨ ਵਿੱਚ ਕਨੂੰਨ ਲੈ ਕੇ ਆਉਣਗੇ। ਮੰਤਰੀ ਮੰਡਲ ਵਿਸਥਾਰ ਉੱਤੇ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਮੰਤਰੀ ਮੰਡਲ ਵਿਸਥਾਰ ਹੋਵੇਗਾ ਉਸਦੀ ਜਾਣਕਾਰੀ ਦੇ ਦਿੱਤੀ ਜਾਵੇਗੀ।