MP ਰਵਨੀਤ ਬਿੱਟੂ ਨੇ ਸੰਸਦ 'ਚ ਚੁੱਕਿਆ ਆਂਗਨਵਾੜੀ ਵਰਕਰਾਂ ਦਾ ਮੁੱਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

MP ਰਵਨੀਤ ਬਿੱਟੂ ਨੇ ਸੰਸਦ 'ਚ ਚੁੱਕਿਆ ਆਂਗਨਵਾੜੀ ਵਰਕਰਾਂ ਦਾ ਮੁੱਦਾ

photo

 

ਨਵੀਂ ਦਿੱਲੀ-  ਸੰਸਦ ਦੇ ਇਜਲਾਸ ਦੌਰਾਨ ਲੁਧਿਆਣਾ ਦੇ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਆਂਗਨਵਾੜੀ ਵਰਕਰਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਮੇਰੀ ਇਸ ਗੱਲ ਨਾਲ ਹਰ ਕੋਈ ਸਹਿਮਤ ਹੋਵੇਗਾ ਕਿ ਕੋਵਿਡ ਦੌਰਾਨ ਪਿੰਡਾਂ ਵਿਚ ਆਂਗਨਵਾੜੀ ਵਰਕਰਾਂ ਨੇ ਟੀਕਾਕਰਨ, ਰਾਸ਼ਨ ਪਹੁੰਚਾਉਣ ਦਾ ਕੰਮ ਕੀਤਾ ਹੈ। ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਆਂਗਨਵਾੜੀ ਵਰਕਰ ਘਰ-ਘਰ ਤੱਕ ਪਹੁੰਚਾਉਂਦੇ ਹਨ। ਛੋਟੇ-ਛੋਟੇ ਬੱਚਿਆਂ ਨੂੰ ਪੜਾਉਣ ਤੇ ਸਾਰਾ ਦਿਨ ਆਪਣੇ ਕੋਲ ਰੱਖਣ ਵਿਚ ਆਂਗਨਵਾੜੀ ਵਰਕਰ ਤੇ ਹੈਲਪਰ ਜ਼ਿੰਮੇਵਾਰੀ ਨਿਭਾਉਂਦੇ ਹਨ। ਆਂਗਨਵਾੜੀ ਵਰਕਰਾਂ ਵਿੱਚ ਜ਼ਿਆਦਾਤਰ ਵਿਧਵਾ, ਤਲਾਕਸ਼ੁਦਾ ਤੇ ਬਜ਼ੁਰਗ ਔਰਤਾਂ ਸ਼ਾਮਲ ਹਨ ਉਹ ਪੈਨਸ਼ਨ ਨਾ ਮਿਲਣ ਦੇ ਡਰ ਕਾਰਨ ਬਜ਼ੁਰਗ ਹੋਣ ਦੇ ਬਾਵਜੂਦ ਨੌਕਰੀ ਨਹੀਂ ਛੱਡ ਰਹੀਆਂ।

2018 ਤੋਂ ਬਾਅਦ ਮਹਿੰਗਾਈ ਬਹੁਤ ਵੱਧ ਗਈ ਹੈ ਪਰ ਅਸੀਂ ਉਨ੍ਹਾਂ ਦੀ ਆਮਦਨ ਵਿਚ ਕੋਈ ਵਾਧਾ ਨਹੀਂ ਕਰ ਸਕੇ। ਅਡਾਨੀ ਨੂੰ ਤਾਂ ਵੱਡੇ-ਵੱਡੇ ਬੈਂਕ ਲੁਟਾ ਦਿੰਦੇ ਹਾਂ, ਤਾਂ ਆਗਨਵਾੜੀ ਵਰਕਰਾਂ ਨੂੰ ਦੇਣ ਵਿਚ ਕੀ ਇਤਰਾਜ਼ ਹੈ। 

ਇਹ ਖ਼ਬਰ ਵੀ ਪੜ੍ਹੋ- ਦੁਬਈ ਜਾ ਰਹੇ ਦੋ ਯਾਤਰੀਆਂ ਤੋਂ ਮੈਂਗਲੁਰੂ ਹਵਾਈ ਅੱਡੇ 'ਤੇ 2.6 ਕਰੋੜ ਰੁਪਏ ਦੇ ਹੀਰਿਆਂ ਦੇ ਟੁਕੜੇ ਜ਼ਬਤ

ਆਈਪੀਐੱਸ ਅਫ਼ਸਰਾਂ, ਐੱਮਪੀਜ਼ ਦੀਆਂ ਆਮਦਨਾਂ ਤੇ ਮਾਣ ਭੱਤਿਆਂ ਵਿਚ ਵਾਧਾ ਹੁੰਦਾ ਹੈ। ਸਾਡੀ ਮੰਗ ਹੈ ਕਿ ਮਹਿੰਗਾਈ ਦੇ ਹਿਸਾਬ ਨਾਲ ਸਰਕਾਰ ਬਜਟ ਵਿਚ ਆਂਗਨਵਾੜੀ ਵਰਕਰਾਂ ਦੀਆਂ ਤਨਖਾਹਾਂ ਤੇ ਮਾਣ ਭੱਤੇ ਵਿਚ ਵਾਧਾ ਕਰਨ ਦਾ ਐਲਾਨ ਕਰੇ।