WPL ਲਈ ਖਿਡਾਰੀਆਂ ਦੀ ਨਿਲਾਮੀ, 3 ਕਰੋੜ ਤੋਂ ਵੱਧ ਵਿੱਚ ਵਿਕੀਆਂ ਤਿੰਨ ਖਿਡਾਰਨਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮ੍ਰਿਤੀ ਮੰਧਾਨਾ 'ਤੇ ਲੱਗੀ ਸਭ ਤੋਂ ਵੱਡੀ ਬੋਲੀ

Player auction for WPL

 

 ਨਵੀਂ ਦਿੱਲੀ: ਪਹਿਲੀ ਮਹਿਲਾ ਪ੍ਰੀਮੀਅਰ ਲੀਗ (WPL) ਲਈ ਖਿਡਾਰੀਆਂ ਦੀ ਨਿਲਾਮੀ ਸ਼ੁਰੂ ਹੋ ਗਈ ਹੈ। ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ 'ਚ ਚੱਲ ਰਹੀ ਨਿਲਾਮੀ ਸਮ੍ਰਿਤੀ ਮੰਧਾਨਾ ਦੇ ਨਾਂ ਨਾਲ ਸ਼ੁਰੂ ਕੀਤੀ ਗਈ ਹੈ। ਉਸ ਨੂੰ ਬੈਂਗਲੁਰੂ ਨੇ 3.4 ਕਰੋੜ ਰੁਪਏ 'ਚ ਖਰੀਦਿਆ ਹੈ। ਤਿੰਨ ਸੈੱਟਾਂ ਦੀ ਨਿਲਾਮੀ ਹੋ ਚੁੱਕੀ ਹੈ ਅਤੇ ਚੌਥਾ ਸੈੱਟ ਨਿਲਾਮੀ ਅਧੀਨ ਹੈ।

ਇਹ ਵੀ ਪੜ੍ਹੋ:ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਹੋਲਾ-ਮਹੱਲਾ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ

ਸੋਫੀਆ ਡੰਕਲੇ 60 ਲੱਖ 'ਚ ਵਿਕੀ ਹੈ। ਗੁਜਰਾਤ ਨੇ ਉਨ੍ਹਾਂ ਨੂੰ ਖਰੀਦ ਲਿਆ ਹੈ। ਜੇਮਿਮਾ ਰੌਡਰਿਗਜ਼ ਨੂੰ ਦਿੱਲੀ ਕੈਪੀਟਲਸ ਨੇ 2.2 ਕਰੋੜ ਰੁਪਏ ਵਿੱਚ ਖਰੀਦਿਆ ਹੈ। ਮੈਗ ਲੈਨਿੰਗ ਨੂੰ ਦਿੱਲੀ ਕੈਪੀਟਲਸ ਨੇ ਇੱਕ ਕਰੋੜ 10 ਲੱਖ ਰੁਪਏ ਵਿੱਚ ਖਰੀਦਿਆ ਸੀ। ਜਦੋਂ ਕਿ, ਸੂਜ਼ੀ ਵੇਟਸ, ਤਜ਼ਮੀਨ ਬ੍ਰੀਟਸ ਅਤੇ ਲੌਰਾ ਵੋਲਵਾਰਡ ਅਣਵਿਕੀਆਂ ਰਹੀਆਂ।

ਇਹ ਵੀ ਪੜ੍ਹੋ:Womens IPL ਨਿਲਾਮੀ 2023: ਸਮ੍ਰਿਤੀ ਮੰਧਾਨਾ 'ਤੇ ਲੱਗੀ ਸਭ ਤੋਂ ਵੱਡੀ ਬੋਲੀ, RCB ਨੇ ਇੰਨੇ ਕਰੋੜ ਰੁਪਏ 'ਚ ਖਰੀਦਿਆ

ਦੂਜੇ ਸੈੱਟ ਦੇ ਸਾਰੇ ਖਿਡਾਰੀਆਂ ਦੀ ਇੱਕ ਕਰੋੜ ਤੋਂ ਵੱਧ ਦੀ ਬੋਲੀ ਲੱਗੀ। ਭਾਰਤ ਦੀਪਤੀ ਸ਼ਰਮਾ ਨੂੰ ਯੂਪੀ ਵਾਰੀਅਰਸ ਨੇ 2.60 ਕਰੋੜ ਰੁਪਏ ਵਿੱਚ ਖਰੀਦਿਆ। ਆਰਸੀਬੀ ਨੇ ਭਾਰਤ ਦੀ ਰੇਣੁਕਾ ਸਿੰਘ ਨੂੰ 1.50 ਕਰੋੜ ਰੁਪਏ ਵਿੱਚ ਖਰੀਦਿਆ। ਨੈਟਲੀ ਸਾਇਵਰ ਬਰੰਟ ਨੂੰ ਮੁੰਬਈ ਨੇ 3.20 ਕਰੋੜ ਰੁਪਏ 'ਚ ਖਰੀਦਿਆ ਹੈ। ਉਹ ਇੰਗਲੈਂਡ ਦੀ ਸਭ ਤੋਂ ਮਹਿੰਗੀ ਖਿਡਾਰਨ ਸੀ। ਯੂਪੀ ਨੇ ਆਸਟਰੇਲੀਆ ਦੀ ਤਾਹਿਲੀਆ ਮੈਕਗ੍ਰਾ ਨੂੰ 1.40 ਕਰੋੜ ਰੁਪਏ ਵਿੱਚ ਖਰੀਦਿਆ। ਆਸਟਰੇਲੀਆ ਦੀ ਬੇਥ ਮੂਨੀ ਨੂੰ ਗੁਜਰਾਤ ਨੇ 2 ਕਰੋੜ ਰੁਪਏ ਵਿੱਚ ਸ਼ਾਮਲ ਕੀਤਾ।

ਯੂਪੀ ਨੇ ਦੱਖਣੀ ਅਫਰੀਕਾ ਦੀ ਸ਼ਬਨੀਮ ਇਸਮਾਈਲ ਨੂੰ ਇੱਕ ਕਰੋੜ ਰੁਪਏ ਵਿੱਚ ਖਰੀਦਿਆ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀ ਅਮੇਲੀਆ ਕੇਰ ਨੂੰ ਮੁੰਬਈ ਨੇ ਇਕ ਕਰੋੜ ਰੁਪਏ 'ਚ ਖਰੀਦਿਆ। ਪਹਿਲੇ ਸੈੱਟ ਦੀ ਨਿਲਾਮੀ ਹੋ ਚੁੱਕੀ ਹੈ। ਇਸ ਵਿੱਚ ਸ਼ਾਮਲ 7 ਵਿੱਚੋਂ 5 ਖਿਡਾਰੀ ਇੱਕ ਕਰੋੜ ਤੋਂ ਵੱਧ ਵਿੱਚ ਵਿਕ ਚੁੱਕੇ ਹਨ। ਜਦਕਿ ਇੱਕ 50 ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ। ਇੱਕ ਅਣਵਿਕੀ ਵੀ ਹੋਈ ਹੈ। ਇਸ ਸੈੱਟ 'ਚ ਜ਼ਿਆਦਾਤਰ ਖਿਡਾਰੀਆਂ ਦੀ ਕਰੋੜਾਂ 'ਚ ਬੋਲੀ ਲੱਗੀ ਹੈ ਕਿਉਂਕਿ ਫ੍ਰੈਂਚਾਇਜ਼ੀ ਉਨ੍ਹਾਂ 'ਚ ਲੀਡਰਸ਼ਿਪ ਦੀ ਭੂਮਿਕਾ ਦੇਖਦੇ ਹਨ।