ਦਿੱਗਜ਼ IT ਕੰਪਨੀਆਂ 'ਚ ਭਰਤੀ ਨੂੰ ਲੈ ਕੇ ਛਾਈ ਸੁਸਤੀ, ਉਮੀਦਵਾਰ ਕਰ ਰਹੇ ਨੌਕਰੀਆਂ ਦੀ ਉਡੀਕ
ਨਿਯੁਕਤੀ ਪੱਤਰ ਮਿਲਣ ਦੇ ਬਾਵਜੂਦ ਨੌਕਰੀ ਦਾ ਇੰਤਜ਼ਾਰ ਕਰ ਰਹੇ ਨੇ ਵਿਦਿਆਰਥੀ
ਨਵੀਂ ਦਿੱਲੀ : ਇਨਫੋਸਿਸ ਅਤੇ ਵਿਪਰੋ ਵਰਗੀਆਂ ਦਿੱਗਜ਼ ਆਈਟੀ ਕੰਪਨੀਆਂ 2023 ਦੇ ਅਕਾਦਮਿਕ ਸੈਸ਼ਨ ਲਈ ਪਾਸ ਆਊਟ ਵਿਦਿਆਰਥੀਆਂ ਦੀ ਭਰਤੀ ਕਰਨ ਲਈ ਅਜੇ ਕਾਲਜ ਕੈਂਪਸ ਵਿੱਚ ਨਹੀਂ ਪਹੁੰਚੀਆਂ। ਪਿਛਲੇ ਸਾਲ ਉੱਚ ਭਰਤੀ ਅਤੇ ਮੈਕਰੋ-ਆਰਥਿਕ ਸਥਿਤੀ ਨੂੰ ਲੈ ਕੇ ਪੈਦਾ ਹੋਈ ਅਨਿਸ਼ਚਿਤਤਾ ਦਾ ਅਸਰ ਇਸ ਸਾਲ ਚੋਟੀ ਦੀਆਂ ਆਈਟੀ ਸੇਵਾਵਾਂ ਕੰਪਨੀਆਂ ਦੇ ਕੈਂਪਸ ਭਰਤੀ 'ਤੇ ਪੈ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਆਈਟੀ ਕੰਪਨੀਆਂ ਵਿੱਚ ਪ੍ਰਸਿੱਧ 3 ਤੋਂ 4 ਵੱਡੀਆਂ ਇੰਜਨੀਅਰਿੰਗ ਸੰਸਥਾਵਾਂ ਨੇ ਪੁਸ਼ਟੀ ਕੀਤੀ ਕਿ ਇਨਫੋਸਿਸ ਅਤੇ ਵਿਪਰੋ ਨੇਵਿਦਿਆਰਥੀਆਂ ਦੀ ਨਿਯੁਕਤੀ ਲਈ ਅਜੇ ਤੱਕ ਕੈਪਸ ਦਾ ਦੌਰਾ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ :'ਖੁਦ ਵਿਰੋਧੀ ਧਿਰ 'ਚ ਹੁੰਦਿਆਂ ਆਪਣਾ ਪੱਖ ਰੱਖਣ ਨੂੰ ਲੋਕਤੰਤਰਿਕ ਤਰੀਕਾ ਦੱਸਣ ਵਾਲੀ BJP ਅੱਜ ਸਾਨੂੰ ਮੁਅੱਤਲ ਕਰਨ ਦੀ ਚਿਤਾਵਨੀ ਦੇ ਰਹੀ'
ਉਦਯੋਗ ਦੇ ਪ੍ਰਤੀਭਾਗੀਆਂ ਨੇ ਇਹ ਵੀ ਕਿਹਾ ਕਿ 2022 ਦੀ ਤਰ੍ਹਾਂ, ਇਸ ਵਾਰ ਵੀ ਆਈਟੀ ਫਰਮਾਂ ਕੈਂਪਸ ਤੋਂ ਭਰਤੀ ਕਰਨ ਵਿੱਚ ਜ਼ਿਆਦਾ ਉਤਸ਼ਾਹ ਨਹੀਂ ਦਿਖਾ ਰਹੀਆਂ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਪਿਛਲੇ ਸਮੇਂ ਵਿੱਚ ਕੰਪਨੀਆਂ ਵੱਲੋਂ ਵੱਡੇ ਪੱਧਰ 'ਤੇ ਭਰਤੀਆਂ ਕੀਤੀਆਂ ਗਈਆਂ ਹਨ ਅਤੇ ਬਹੁਤ ਸਾਰੇ ਕਰਮਚਾਰੀ ਅਜੇ ਵੀ ਬੈਂਚ 'ਤੇ ਹਨ, ਭਾਵ ਉਨ੍ਹਾਂ ਨੂੰ ਕਿਸੇ ਵੀ ਪ੍ਰੋਜੈਕਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਕਰੀਅਰਨੈੱਟ ਦੇ ਸਹਿ-ਸੰਸਥਾਪਕ ਅਤੇ ਸੀਈਓ ਅੰਸ਼ੁਮਨ ਦਾਸ ਨੇ ਕਿਹਾ, “2023 ਵਿੱਚ ਭਰਤੀ ਘੱਟ ਰਹਿਣ ਦੀ ਉਮੀਦ ਹੈ। ਪਿਛਲੇ ਸਾਲ ਕੰਪਨੀਆਂ ਨੇ ਜਿਨ੍ਹਾਂ ਕੈਂਪਸਾਂ ਦੀ ਭਰਤੀ ਕੀਤੀ ਸੀ, ਉਨ੍ਹਾਂ ਦੀ ਗਿਣਤੀ ਇਸ ਸਾਲ ਅੱਧੀ ਹੋ ਸਕਦੀ ਹੈ।'' ਸੰਸਥਾਵਾਂ ਨੂੰ ਖਦਸ਼ਾ ਹੈ ਕਿ 2023 ਦੇ ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਨੂੰ ਘੱਟ ਆਫਰ ਮਿਲ ਸਕਦੇ ਹਨ ਕਿਉਂਕਿ 2022 ਬੈਚ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਮਿਲਣ ਦੇ ਬਾਵਜੂਦ ਅਜੇ ਤੱਕ ਆਫਰ ਲੈਟਰ ਨਹੀਂ ਮਿਲੇ ਹਨ।
ਇਹ ਵੀ ਪੜ੍ਹੋ : ਬਣਦੀਆਂ ਸਜ਼ਾਵਾਂ ਤੋਂ ਵੱਧ ਸਜ਼ਾ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਸਰਕਾਰ- ਗੁਰਦੀਪ ਸਿੰਘ ਖੈੜਾ
ਉਧਰ ਕੰਪਨੀਆਂ ਦੇ ਹਵਾਲੇ ਤੋਂ ਪ੍ਰਾਪਤ ਹੋਏ ਵੇਰਵਿਆਂ ਨੌਸਰ ਵਿਪਰੋ ਦਾ ਕਹਿਣਾ ਹੈ ਕਿ ਸਾਡਾ ਹੁਨਰ ਹੀ ਸਾਡੀ ਸਭ ਤੋਂ ਵੱਡੀ ਸੰਪਤੀ ਹੈ। ਬਿਹਤਰ ਹੁਨਰ ਵਾਲੇ ਉਮੀਦਵਾਰ ਨੂੰ ਨੌਕਰੀ 'ਤੇ ਰੱਖਣ ਦੀ ਸਾਡੀ ਰਣਨੀਤੀ ਲਈ ਅਸੀਂ ਵਚਨਬੱਧ ਹਾਂ ਅਤੇ ਫਰੈਸ਼ਰ ਸਾਡੀ ਪ੍ਰਤਿਭਾ ਅਤੇ ਵਿਕਾਸ ਰਣਨੀਤੀ ਦਾ ਮੁੱਖ ਥੰਮ੍ਹ ਹਨ। ਉਨ੍ਹਾਂ ਦੱਸਿਆ ਕਿ ਅਸੀਂ ਮੌਜੂਦਾ ਵਿੱਤੀ ਸਾਲ ਵਿੱਚ ਹੁਣ ਤੱਕ 17,000 ਫਰੈਸ਼ਰ ਸ਼ਾਮਲ ਕੀਤੇ ਹਨ।
ਇਸ ਤਰ੍ਹਾਂ ਹੀ ਇੰਫੋਸਿਸ ਦੇ ਸੀਈਓ ਤੇ MD ਸਲਿਲ ਪਾਰੇਖ ਦਾ ਕਹਿਣਾ ਹੈ ਕਿ ਅਸੀਂ ਇਸ ਸਮੇਂ ਵਿੱਤੀ ਵਰ੍ਹੇ 2024 ਲਈ ਕੁਝ ਵੀ ਫੈਸਲਾ ਨਹੀਂ ਕੀਤਾ ਹੈ। ਨਿਸ਼ਚਤ ਤੌਰ 'ਤੇ ਚੌਥੀ ਤਿਮਾਹੀ ਦੇ ਅੰਤ' ਤੇ ਇਸ 'ਤੇ ਇੱਕ ਨਜ਼ਰ ਮਾਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਜਿੱਥੋਂ ਤੱਕ ਨਵੀਂ ਭਰਤੀ ਦਾ ਸਬੰਧ ਹੈ, ਅਸੀਂ ਇਸ ਨੂੰ ਮੰਗ ਅਨੁਸਾਰ ਕਰਦੇ ਹਾਂ ਅਤੇ ਅਸੀਂ ਪੂਰੇ ਸਾਲ ਦੌਰਾਨ ਅਤੇ ਵਿੱਤੀ ਸਾਲ 2023 ਤੋਂ ਪਹਿਲਾਂ ਚੰਗੀ ਗਿਣਤੀ ਵਿੱਚ ਭਰਤੀਆਂ ਕੀਤੀਆਂ ਹਨ।