ਏਅਰ ਸਟ੍ਰਾਈਕ ਵਿਚ ਭਾਰਤੀ ਹਵਾਈ ਫੌਜ ਨੇ ਮਸਜਿਦ ਨੂੰ ਬਚਾ ਕੇ ਕੀਤਾ ਸੀ ਅਤਿਵਾਦੀ ਕੈਂਪਾਂ ‘ਤੇ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤੀ ਹਵਾਈ ਫੌਜ ਨੇ 26 ਫਰਵਰੀ ਨੂੰ ਜੈਸ਼ ਏ ਮੁਹੰਮਦ ਦੇ ਅਤਿਵਾਦੀ ਕੈਂਪ ‘ਤੇ ਹਮਲਾ ਕਰ ਕੇ ਉਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ। ਬਾਲਾਕੋਟ ਦੇ ਜਿਸ ਸਥਾਨ ‘ਤੇ ਇਹ ਅਤਿਵਾਦੀ

Camp of Jaish-e-Mohammed

ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਨੇ 26 ਫਰਵਰੀ ਨੂੰ ਜੈਸ਼ ਏ ਮੁਹੰਮਦ ਦੇ ਅਤਿਵਾਦੀ ਕੈਂਪਾਂ ‘ਤੇ ਹਮਲਾ ਕਰ ਕੇ ਉਹਨਾਂ ਨੂੰ ਨਸ਼ਟ ਕਰ ਦਿੱਤਾ। ਬਾਲਾਕੋਟ ਦੇ ਜਿਸ ਸਥਾਨ ‘ਤੇ ਇਹ ਅਤਿਵਾਦੀ ਕੈਂਪ ਮੌਜੂਦ ਸੀ ਉੱਥੇ ਹੀ ਵਿਚੋ-ਵਿਚ ਇਕ ਮਸਜਿਦ ਵੀ ਸਥਿਤ ਸੀ। ਹਵਾਈ ਫੌਜ ਨੇ ਬਹੁਤ ਹੀ ਸਟੀਕਤਾ ਨਾਲ ਆਪਣਾ ਨਿਸ਼ਾਨਾ ਲਗਾਇਆ ਤੇ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

ਇਹ ਗੱਲ ਖੁਫੀਆ ਏਜੰਸੀਆਂ ਅਤੇ ਹਵਾਈ ਫੌਜ ਦੀ ਇਕ ਰਿਪੋਰਟ ਤੋਂ ਸਾਹਮਣੇ ਆਈ ਹੈ। ਇਸ ਰਿਪੋਰਟ ਵਿਚ ਸੈਟੇਲਾਈਟ ਤਸਵੀਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਭਾਰਤੀ  ਲੜਾਕੂ ਜਹਾਜ਼ ਨੇ ਜੈਸ਼-ਏ-ਮੁਹੰਮਦ ਦੇ ਜ਼ਿਆਦਾਤਰ ਉਹਨਾਂ ਨਿਸ਼ਾਨਿਆਂ ਨੂੰ ਨਸ਼ਟ ਕੀਤਾ ਜੋ ਉਹਨਾਂ ਨੂੰ ਮਿਲੇ ਸੀ, ਪਰ ਮ੍ਰਿਤਕਾਂ ਦੀ ਗਿਣਤੀ ਨੂੰ ਲੈ ਕੇ ਉਹ ਕੁਝ ਨਹੀਂ ਬੋਲ ਰਹੇ।

ਜ਼ਿਕਰਯੋਗ ਹੈ ਕਿ 29 ਫਰਵਰੀ ਨੂੰ ਹਵਾਈ ਫੌਜ ਵੱਲੋਂ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਕੈਂਪਾਂ ਨੂੰ ਲੈ ਕੇ ਕਈ ਤਰ੍ਹਾਂ ਦੀਆ ਗੱਲਾਂ ਕੀਤੀਆਂ ਜਾ ਰਹੀਆਂ ਹਨ। 14 ਫਰਵਰੀ ਨੂੰ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਹਮਲਾਵਰ ਨੇ ਸੀਆਰਪੀਐਫ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਸੀ। ਜਿਸ ਵਿਚ 40 ਜਵਾਨ ਸ਼ਹੀਦ ਹੋ ਗਏ ਸੀ। ਇਸਦਾ ਬਦਲਾ ਲੈਣ ਲਈ ਭਾਰਤੀ ਲੜਾਕੂ ਜਹਾਜ਼ਾਂ ਨੇ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਕੈਂਪ ‘ਤੇ ਗੋਲਾਬਾਰੀ ਕੀਤੀ ਸੀ।

ਰਿਪੋਰਟ ਅਨੁਸਾਰ ਜਿਨ੍ਹਾਂ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਹਨਾਂ ਵਿਚ ਮੌਲਾਨਾ ਮਸੂਦ ਅਜ਼ਹਰ ਦਾ ਗੈਸਟ ਹਾਊਸ, ਜਿਸ ਵਿਚ ਉਸਦਾ ਭਾਈ ਅਬਦੁਲ ਰੌਫ ਅਜ਼ਹਰ ਅਤੇ ਕੁਝ ਉੱਚ ਅਧਿਕਾਰੀ ਆਮਤੌਰ ‘ਤੇ ਕੈਂਪ ਆਉਣ ਸਮੇਂ ਨਿਵਾਸ ਕਰਦੇ ਸੀ। ਇਸ ਵਿਚ ਇਕ ਹੋਸਟਲ ਜਾਂ ਮਰਕਜ਼ ਸੀ, ਜਿੱਥੇ ਜੈਸ਼ ਦੇ ਅਤਿਵਾਦੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਸੀ।

ਏਅਰ ਸਟ੍ਰਾਈਕ ਇੰਨੀ ਸਟੀਕਤਾ ਨਾਲ ਕੀਤੀ ਗਈ ਕਿ ਕੇਂਦਰ ਵਿਚ ਮੌਜੂਦ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਕਿਉਂਕਿ ਭਾਰਤ ਉਸ ਨੂੰ ਨਸ਼ਟ ਨਹੀਂ ਕਰਨਾ ਚਾਹੁੰਦਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਮਰਕਜ਼ ਵਿਚ ਅਤਿਵਾਦੀਆਂ ਨੂੰ ਹਥਿਆਰ ਚਲਾਉਣ ਅਤੇ ਟ੍ਰਿਗਰ IED ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਹਵਾਈ ਫੌਜ ਕੋਲ ਰਡਾਰ ਅਤੇ ਇਲੈਕਟਰੋ ਓਪਟੀਕਲ ਇਮੇਜ਼ਰੀ ਦੇ ਮਾਧਿਅਮ ਰਾਹੀਂ ਕੁਝ ਤਸਵੀਰਾਂ ਹਨ।

ਸਟ੍ਰਾਈਕ ਤੋਂ ਕਈ ਦਿਨਾਂ ਬਾਅਦ ਦੀਆਂ ਸੈਟੇਲਾਈਟ ਤਸਵੀਰਾਂ ਦਿਖਾਉਂਦੀਆਂ ਹਨ ਕਿ ਦੋ ਤਬਾਹ ਕੀਤੀਆਂ ਇਮਾਰਤਾਂ ਦੀ ਮੁਰੰਮਤ ਕੀਤੀ ਜਾ ਚੁਕੀ ਹੈ। ਦੂਜੇ ਅਧਿਕਾਰੀ ਨੇ ਕਿਹਾ,’ਪੱਤਰਕਾਰਾਂ ਨੂੰ ਜੈਸ਼ ਦੇ ਕੈਂਪ 'ਚ ਜਾਣ ਦੀ ਹੁਣ ਤੱਕ ਇਜਾਜ਼ਤ ਨਹੀਂ ਦਿੱਤੀ ਗਈ ਹੈ, ਉਹਨਾਂ ਨੂੰ ਜਲਦ ਹੀ ਭੇਜਿਆ ਜਾਵੇਗਾ’।

ਸਟ੍ਰਾਈਕ ਦੇ ਘੰਟਿਆਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਏਅਰ ਸਟ੍ਰਾਈਕ ਨੂੰ ਖਾਰਿਜ ਕੀਤਾ ਅਤੇ ਕਿਹਾ ਕਿ ਮੌਸਮ ਸਾਫ ਹੋ ਜਾਣ ‘ਤੇ ਪੱਕਰਕਾਰਾਂ ਨੂੰ ਉੱਥੇ ਲਿਜਾਇਆ ਜਾਵੇਗਾ। ਰਿਪੋਰਟ ਵਿਚ ਕਿਹਾ ਗਿਆ ਕਿ ਲੜਾਕੂ ਜਹਾਜ਼ਾਂ ਨੇ 160 ਸੈਕਿੰਡਾਂ ਵਿਚ ਆਪਣੀ ਪੁਜ਼ੀਸ਼ਨ ਲਈ, ਬੰਬ ਸੁੱਟੇ ਅਤੇ ਵਾਪਿਸ ਆ ਗਏ। ਜੈਸ਼ ਦੇ ਅਤਿਵਾਦੀ ਕੈਂਪ ‘ਤੇ ਹਵਾਈ ਫੌਜ ਨੇ ਮਿਰਾਜ-2000 ਜਹਾਜ਼ ਦੇ ਜ਼ਰੀਏ ਇਜ਼ਰਾਇਲ ਐਸ-2000 ਬੰਬ ਸੁੱਟੇ ਸੀ।