ਟਵਿਟਰ ‘ਤੇ ਆਉਣ ਤੋਂ ਇਕ ਮਹੀਨੇ ਬਾਅਦ ਪ੍ਰਿਅੰਕਾ ਦਾ ਪਹਿਲਾ ਟਵੀਟ, ਸਾਬਰਮਤੀ ਵਿਚ ਸੱਚ ਜ਼ਿੰਦਾ ਹੈ
ਪ੍ਰਿਅੰਕਾ ਗਾਂਧੀ11 ਫਰਵਰੀ ਨੂੰ ਲਖਨਊ ਵਿਚ ਰੋਡ ਸ਼ੋਅ ਤੋਂ ਪਹਿਲਾਂ ਟਵਿਟਰ ਨਾਲ ਜੁੜੀ ਸੀ ਅਤੇ ਗਾਂਧੀਨਗਰ ਵਿਚ ਕਾਂਗਰਸ ਸਕੱਤਰ ਦੇ ਤੌਰ ‘ਤੇ ਪਹਿਲਾ ਚੋਣ ਭਾਸ਼ਣ ਦੇਣ ਤੋਂ
ਅਹਿਮਦਾਬਾਦ :ਸਿਆਸਤ ਵਿਚ ਕਦਮ ਰੱਖਣ ਵਾਲੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਪੂਰੇ ਇਕ ਮਹੀਨੇ ਬਾਅਦ ਟਵਿਟਰ ‘ਤੇ ਪਹਿਲਾ ਟਵੀਟ ਸਾਂਝਾ ਕੀਤਾ ਹੈ। ਪ੍ਰਿਅੰਕਾ ਗਾਂਧੀ11 ਫਰਵਰੀ ਨੂੰ ਲਖਨਊ ਵਿਚ ਰੋਡ ਸ਼ੋਅ ਤੋਂ ਪਹਿਲਾਂ ਟਵਿਟਰ ਨਾਲ ਜੁੜੀ ਸੀ ਅਤੇ ਗਾਂਧੀਨਗਰ ਵਿਚ ਕਾਂਗਰਸ ਸਕੱਤਰ ਦੇ ਤੌਰ ‘ਤੇ ਪਹਿਲਾ ਚੋਣ ਭਾਸ਼ਣ ਦੇਣ ਤੋਂ ਬਾਅਦ ਮੰਗਲਵਾਰ ਰਾਤ ਨੂੰ ਉਹਨਾਂ ਨੇ ਪਹਿਲਾ ਟਵੀਟ ਕੀਤਾ।
ਇਸ ਵਿਚ ਉਹਨਾਂ ਨੇ ਸਾਬਰਮਤੀ ਦਾ ਜ਼ਿਕਰ ਕਰਦੇ ਹੋਏ ਲਿਖਿਆ, ਇੱਥੇ ਸੱਚ ਦਾ ਬਰੇਸਾ ਹੈ। ਦੂਜੇ ਟਵੀਟ ਵਿਚ ਮਹਾਤਮਾ ਗਾਂਧੀ ਦੀ ਯਾਦ ਸਾਂਝੀ ਕੀਤੀ ਹੈ। ਉਹਨਾਂ ਨੇ ਟਵੀਟ ਕੀਤਾ, ‘ਮੈਨੂੰ ਹਿੰਸਾ ਤੋਂ ਇਤਰਾਜ਼ ਹੈ। ਜਦੋਂ ਲੱਗਦਾ ਹੈ ਕਿ ਇਸ ਵਿਚ ਕੋਈ ਭਲਾਈ ਹੈ, ਤਾਂ ਅਜਿਹੀ ਭਲਾਈ ਅਸਥਾਈ ਹੁੰਦੀ ਹੈ। ਪਰ ਇਸ ਤੋਂ ਹੋਣ ਵਾਲੀ ਹਾਨੀ ਸਥਾਈ ਹੁੰਦੀ ਹੈ’।
ਪ੍ਰਿਅੰਕਾ ਦੇ ਟਵੀਟ ਨੂੰ 14 ਹਜ਼ਾਰ ਤੋਂ ਜ਼ਿਆਦਾ ਵਾਰ ਰੀ-ਟਵੀਟ ਕੀਤਾ ਗਿਆ।