ਪ੍ਰਿਅੰਕਾ ਗਾਂਧੀ ਦਾ ਰਾਜਨੀਤੀ ਵਿਚ ਆਉਣਾ ਰਾਹੁਲ ਦੇ ਨਾਕਾਮ ਹੋਣ ਦਾ ਪ੍ਰਮਾਣ: ਯੋਗੀ ਅਦਿਤਿਅਨਾਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਅਨਾਥ ਦਾ ਕਹਿਣਾ ਹੈ ਕਿ ਪ੍ਰਿਅੰਕਾ ਗਾਂਧੀ ਦਾ ਰਾਜਨੀਤੀ ਵਿਚ ਆਉਣਾ ਰਾਹੁਲ ਦੇ ਨਾਕਾਮ ਹੋਣ ਦਾ ਪ੍ਰਮਾਣ ਹੈ। ਜਦੋਂ ......

Yogi Adityanath

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਅਨਾਥ ਦਾ ਕਹਿਣਾ ਹੈ ਕਿ ਪ੍ਰਿਅੰਕਾ ਗਾਂਧੀ ਦਾ ਰਾਜਨੀਤੀ ਵਿਚ ਆਉਣਾ ਰਾਹੁਲ ਦੇ ਨਾਕਾਮ ਹੋਣ ਦਾ ਪ੍ਰਮਾਣ ਹੈ। ਜਦੋਂ ਯੋਗੀ ਅਦਿਤਿਅਨਾਥ ਤੋਂ ਪੁੱਛਿਆ ਗਿਆ ਕਿ ਪ੍ਰਿਅੰਕਾ ਗਾਂਧੀ ਦਾ ਵਾਡਰਾ ਦੀ ਰਾਜਨੀਤੀ ਵਿਚ ਆਉਣ ਨਾਲ ਪ੍ਰਦੇਸ਼ ਦੀ ਸਿਆਸਤ ਤੇ ਕੀ ਅਸਰ ਹੋਵੇਗਾ? ਇਹ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਨੇਤਾਵਾਂ ਦਾ ਰਾਹੁਲ ਗਾਂਧੀ ਤੇ ਵਿਸ਼ਵਾਸ਼ ਨਹੀਂ ਹੈ। ਰਾਹੁਲ ਗਾਂਧੀ ਦੇ ਫੇਲ ਹੋਣ ਤੇ ਹੀ ਕਾਂਗਰਸ ਨੇ ਪ੍ਰਿਅੰਕਾ ਗਾਂਧੀ ਨੂੰ ਚੁਣਿਆ ਹੈ।

ਯੋਗੀ ਅਦਿਤਿਅਨਾਥ ਦਾ ਕਹਿਣਾ ਹੈ ਕਿ ਪ੍ਰਿਅੰਕਾ ਗਾਂਧੀ ਦਾ ਰਾਜਨੀਤੀ ਵਿਚ ਆਉਣਾ ਭਾਰਤੀ ਜਨਤਾ ਪਾਰਟੀ ਦੇ ਹੱਕ ਵਿਚ ਹੋਵੇਗਾ। ਯੋਗੀ ਅਦਿਤਿਅਨਾਥ ਦਾ ਕਹਿਣਾ ਹੈ ਕਿ ਜਿਥੋਂ ਤੱਕ ਸਪਾ-ਬਸਪਾ ਗਠਜੋੜ ਦਾ ਸਵਾਲ ਹੈ, ਉਹ ਪਹਿਲਾ ਹੀ ਫੇਲ ਹੋ ਚੁੱਕਾ ਹੈ। ਗਠਜੋੜ ਦੇ ਦੋਨੋਂ ਦਲਾਂ ਦੇ ਨੇਤਾਵਾਂ ਵਿਚ ਹੋਈ ਹਲਚਲ ਨੇ ਇਹ ਸਾਬਿਤ ਕਰ ਦਿੱਤਾ ਹੈ। ਜਨਤਾ ਨੇ ਇਸ ਨੂੰ ਖ਼ਾਰਜ ਕਰ ਦਿੱਤਾ ਹੈ। ਯੋਗੀ ਅਦਿਤਿਅਨਾਥ ਨੇ ਕਿਹਾ ਕਿ ਸੂਬੇ ਨੇ ਦੋਨੋਂ ਦਲਾਂ ਨੂੰ ਤਿੰਨ ਵਾਰ ਸਰਕਾਰ ਚਲਾਉਣ ਦਾ ਅਫ਼ਸਰ ਦਿੱਤਾ।

ਉਹਨਾਂ ਨੇ ਜਿਹੜੀ ਹਲਚਲ ਕੀਤੀ ਜਨਤਾ ਉਸ ਨੂੰ ਭੁਲਾ ਨਹੀਂ ਸਕਦੀ। ਯੋਗੀ ਅਦਿਤਿਅਨਾਥ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਸੂਬੇ ਵਿਚ ਸਪਾ-ਬਸਪਾ ਗੰਠ-ਜੋੜ ਨੂੰ ਚੁਣੌਤੀ ਮੰਨ ਰਹੇ ਹਨ? ਜਦੋਂ ਯੋਗੀ ਅਦਿਤਿਅਨਾਥ ਤੋਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਯੂਪੀ ਉੱਤੇ ਪੂਰਾ ਫੋਕਸ ਹੋਣ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਧਾਨਮੰਤਰੀ ਨਰੇਂਦਰ ਮੋਦੀ ਭਾਜਪਾ ਦੇ ਉੱਚ ਨੇਤਾ ਹਨ ।

ਜਿਕਰਯੋਗ ਹੈ ਕਿ ਉਨ੍ਹਾਂ ਦੇ ਮਾਰਗਦਰਸ਼ਨ ਵਿਚ ਭਾਜਪਾ ਕਰਮਚਾਰੀ ਕੰਮ ਕਰ ਰਿਹਾ ਹੈ। ਸਾਢੇ ਚਾਰ ਸਾਲ ਵਿਚ ਕੇਂਦਰ ਸਰਕਾਰ ਨੇ ਬਿਨਾਂ ਕਿਸੇ ਭੇਦਭਾਵ ਦੇ ਹਰ ਵਰਗ ਲਈ ਯੋਜਨਾਵਾਂ ਸ਼ੁਰੂ ਕੀਤੀਆ ਹਨ। ਇਸ ਤੋਂ ਹਰ ਖੇਤਰ ਨੂੰ ਪ੍ਰਧਾਨਮੰਤਰੀ ਦੇ ਦੌਰੇ ਦੀ ਆਸ ਹੈ। ਸਰਕਾਰ ਅਤੇ ਸੰਗਠਨ ਇਸ ਆਸ ਤੇ ਹੀ ਅੱਗੇ ਵੱਧ ਰਹੇ ਹਨ ।