ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਤੱਕ ਪੁੱਜਾ ਕੋਰੋਨਾ ਵਾਇਰਸ, ਲੋਕਾਂ 'ਚ ਖ਼ੌਫ਼ ਦਾ ਮਾਹੌਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਵੀ ਆਏ ਕੋਰੋਨਾ ਵਾਇਰਸ ਦੀ ਲਪੇਟ 'ਚ

File

ਕੋਰੋਨਾ ਵਾਇਰਸ ਨੇ ਪੂਰੇ ਦੇਸ਼ ਵਿਚ ਤਬਾਹੀ ਮਚਾਈ ਹੋਈ ਹੈ। ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਕਰਨਾਟਕ ਵਿਚ ਕੋਰੋਨਾ ਨਾਲ ਪਹਿਲੀ ਮੌਤ ਹੋ ਚੁੱਕੀ ਹੈ। ਉੱਥੇ ਹੀ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 15 ਮਰੀਜ਼ ਸਾਹਮਣੇ ਆਏ ਹਨ। ਮਰੀਜ਼ਾਂ ਦਾ ਅੰਕੜਾ 25 ਤੱਕ ਪਹੁੰਚ ਗਿਆ ਹੈ। ਪੂਰੀ ਦੁਨੀਆ ਵਿੱਚ 1,34,679 ਲੋਕ ਸੰਕਰਮਿਤ ਹਨ। ਅਤੇ 4900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। WHO ਦੇ ਅਨੁਸਾਰ ਵੀਰਵਾਰ ਨੂੰ 24 ਘੰਟਿਆਂ ਵਿੱਚ ਵਿਸ਼ਵ ਭਰ ਵਿੱਚ 321 ਲੋਕਾਂ ਦੀ ਮੌਤ ਹੋ ਗਈ।

ਦੱਸ ਦਈਏ ਕਿ ਵਿਦੇਸ਼ਾ ਦੇ ਵਿਚ ਕਈ ਮੰਤਰੀਆੰ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਹੈ। ਆਸਟਰੇਲੀਆ ਦਾ ਗ੍ਰਹਿ ਮੰਤਰੀ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਹੈ। ਆਸਟਰੇਲੀਆ ਦੇ ਗ੍ਰਹਿ ਮੰਤਰੀ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਦਾ ਟੈਸਟ ਵੀ ਪਾਜ਼ੀਟਿਵ ਪਾਇਆ ਗਿਆ ਹੈ। ਇਸ ਤੋਂ ਪਹਿਲਾ US ਦੇ ਦੋ ਸੰਸਦ ਮੈਂਬਰਾਂ ਨੇ ਆਪਣੇ ਆਪ ਨੂੰ ਘਰ ਵਿਚ ਬੰਦ ਕਰ ਲਿਆ ਸੀ। ਇਸ ਤੋਂ ਪਹਿਲਾ ਈਰਾਨ ਦੀ ਵੀ ਇਕ ਮੰਤਰੀ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ ਸੀ।  

 

 

ਦੱਸ ਦਈਏ ਕਿ ਇਸ ਵਿਸ਼ਾਣੂ ਦੇ ਕਾਰਨ, ਦੁਨੀਆਂ ਭਰ ਦੇ 115 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ 4,600 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 1,25,293 ਤੋਂ ਵੱਧ ਲੋਕ ਇਸ ਨਾਲ ਸੰਕਰਮਿਤ ਹੋਏ ਹਨ। ਚੀਨ ਵਿਚ ਇਹ ਅੰਕੜਾ ਬੁੱਧਵਾਰ ਨੂੰ ਲਾਗ ਕਾਰਨ 11 ਮੌਤਾਂ ਨਾਲ 3,169 ‘ਤੇ ਪਹੁੰਚ ਗਿਆ।  ਚੀਨ ਤੋਂ ਬਾਅਦ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਇਟਲੀ (12,462 ਕੇਸ, 827 ਮੌਤਾਂ), ਈਰਾਨ (10,000 ਕੇਸ, 429 ਮੌਤਾਂ), ਦੱਖਣੀ ਕੋਰੀਆ (7,869 ਕੇਸ, 66 ਮੌਤਾਂ) ਅਤੇ ਫਰਾਂਸ (2,281 ਕੇਸ, 48 ਮੌਤਾਂ) ‘ਤੇ ਪਿਆ ਹੈ।

ਕਿਊਬਾ ਅਤੇ ਜਮੈਕਾ ਵਿੱਚ ਵੀ ਕੋਰੋਨਾ ਵਾਇਰਸ ਦੀ ਲਾਗ ਦਾ ਪਹਿਲੇ ਕੇਸ ਸਾਹਮਣੇ ਆਇਆ ਹੈ। ਇਸ ਵਾਇਰਸ ਕਾਰਨ ਹੋਈ ਮੌਤ ਦਾ ਪਹਿਲਾ ਕੇਸ ਅਲਜੀਰੀਆ ਵਿੱਚ ਸਾਹਮਣੇ ਆਇਆ ਹੈ ਅਤੇ ਦੇਸ਼ ਵਿੱਚ ਇਸ ਲਾਗ ਦੇ 24 ਮਾਮਲੇ ਸਾਹਮਣੇ ਆਏ ਹਨ। ਪੋਲੈਂਡ ਵਿਚ ਵੀ ਪਹਿਲੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਸੀ। ਦੇਸ਼ ਵਿੱਚ ਹੁਣ ਤੱਕ ਸੰਕਰਮਣ ਦੇ 46 ਹੋਰ ਮਾਮਲੇ ਸਾਹਮਣੇ ਆ ਚੁੱਕੇ ਹਨ।

ਵਾਇਰਸ ਦੇ ਏਸ਼ੀਆ ਵਿੱਚ 90,765 (3,253 ਮੌਤਾਂ), ਯੂਰਪ ਵਿੱਚ 22,969 ਮਾਮਲੇ (947 ਮੌਤਾਂ), ਪੱਛਮੀ ਏਸ਼ੀਆ ਵਿੱਚ 9,880 ਕੇਸ (364 ਮੌਤਾਂ), ਅਮਰੀਕਾ ਅਤੇ ਕੈਨੇਡਾ ਵਿੱਚ 1300 ਤੋਂ ਵੱਧ (38 ਮੌਤਾਂ), ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਵਿੱਚ 197 ਕੇਸ (ਦੋ ਮੌਤਾਂ) ਹਨ। ਓਸ਼ਿਨਿਯਾ ਵਿੱਚ 155 ਕੇਸ (ਤਿੰਨ ਮੌਤਾਂ) ਅਤੇ ਅਫਰੀਕਾ ਵਿਚ 130 ਕੇਸ (ਦੋ ਮੌਤਾਂ) ਦਰਜ ਕੀਤੇ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।