ਕਰੋਨਾ ਵਾਇਰਸ ਲਈ ਜਾਣੋ ਇਹ ਜ਼ਰੂਰੀ ਗੱਲਾਂ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਦੱਸ ਦੱਈਏ ਕਿ W.H.O ਨੇ ਇਹ ਸਾਫ਼ – ਸਾਫ਼ ਸਪੱਸ਼ਟ ਕੀਤਾ ਹੈ ਕਿ ਠੰਡ...
ਨਵੀਂ ਦਿੱਲੀ: ਦੁਨੀਆ ‘ਚ ਜੰਗਲ ਦੀ ਅੱਗ ਵਾਂਗੂੰ ਫੈਲੇ ਕੋਰੋਨਾ ਵਾਇਰਸ ਨੇ ਜਿਥੇ ਦੁਨੀਆ ਭਰ ਵਿਚ ਆਪਣੇ ਪੈਰ ਪਸਾਰੇ ਹੋਏ ਨੇ ਉਥੇ ਹੀ ਇਸ ਵਾਇਰਸ ਦੇ ਇਲਾਜ ਨੂੰ ਲੈ ਕੇ ਆਏ ਦਿਨ ਨਵੀਂ-ਨਵੀਂ ਅਫ਼ਵਾਹਾਂ ਸਾਹਮਣੇ ਆ ਰਹੀਆਂ ਹੈ। ਜਿਸ ‘ਤੇ ਹੁਣ ਵਿਸ਼ਵ ਸਿਹਤ ਸੰਗਠਨ ਨੇ ਚਿੰਤਾ ਜਤਾਉਂਦੇ ਹੋਏ ਇਨ੍ਹਾਂ ਅਫ਼ਵਾਹਾ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਵਿਸ਼ਵ ਦੇ ਵਿਚ ਇਸ ਵਾਇਰਸ ਦੇ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਰ ਉਥੇ ਹੀ ਇਸ ਵਾਇਰਸ ਨੂੰ ਲੈ ਕੇ ਕਈ ਲੋਕਾਂ ਦਾ ਕਹਿਣਾ ਹੈ ਕਿ ਜਿਆਦਾ ਠੰਡ ਵਿਚ ਇਹ ਵਾਇਰਸ ਹੋਰ ਵੱਧ ਜਾਵੇਗਾ ਜਾਂ ਗਰਮੀ ਪੈਣ ਨਾਲ ਇਹ ਵਾਇਰਸ ਖ਼ਤਮ ਹੋ ਜਾਵੇਗਾ। ਇਸ ਨੂੰ ਲੋਕ ਸੰਸੋਪੰਜ਼ ਵਿਚ ਪਏ ਹੋਏ ਨੇ। ਅਜਿਹੀਆਂ ਧਾਰਨਾਵਾਂ ਨੂੰ ਲੈ ਕੇ ਹੁਣ ਵਿਸ਼ਵ ਸਿਹਤ ਸੰਸਥਾ (W.H.O) ਨੇ ਨਿਰਦੇਸ਼ ਜਾਰੀ ਕੀਤਾ ਹੈ। ਕਿ COVID-19 ਵਾਇਰਸ ਹਰ ਤਰ੍ਹਾਂ ਦੇ ਮੌਸਮ ਵਿਚ ਫੈਲਦਾ ਹੈ।
W.H.O ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਤਾਂ ਆਪਣੀ ਸੁਰੱਖਿਆ ਖੁਦ ਕਰੋ। ਇਸ ਦੇ ਨਾਲ ਹੀ W.H.O ਨੇ COVID-19 ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਦੱਸਿਆ ਹੈ ਕਿ ਆਪਣੀ ਵੱਧ ਤੋਂ ਵੱਧ ਸਫ਼ਾਈ ਰੱਖੋ। ਇਸ ਲਈ ਹੱਥਾਂ ਨੂੰ ਬਾਰ-ਬਾਰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਹੱਥਾਂ ਤੇ ਲੱਗਣ ਵਾਲੇ ਬੈਕਟੀਰੀਆ ਨੂੰ ਸਾਫ਼ ਕਰ ਸਕੋਂਗੇ । ਜਿਸ ਨਾਲ ਇਸ ਤੋਂ ਬਚਾ ਹੋ ਸਕਦਾ ਹੈ।
ਦੱਸ ਦੱਈਏ ਕਿ W.H.O ਨੇ ਇਹ ਸਾਫ਼ – ਸਾਫ਼ ਸਪੱਸ਼ਟ ਕੀਤਾ ਹੈ ਕਿ ਠੰਡ ਜਾਂ ਗਰਮੀ ਨਾਲ ਇਸ ਵਾਇਰਸ ਦਾ ਕੋਈ ਵੀ ਸਬੰਧ ਨਹੀਂ। ਇਹ ਲੋਕਾਂ ਦਾ ਇਕ ਵਹਿਮ ਹੈ ਕਿ ਕਰੋਨਾ ਵਾਇਰਸ ਜਾਂ ਕੋਈ ਹੋਰ ਬੀਮਾਰੀ ਮੌਸਮ ਦੇ ਬਦਲਣ ਨਾਲ ਖ਼ਤਮ ਹੋ ਸਕਦਾ ਹੈ । ਲੋਕਾਂ ਦੇ ਸਰੀਰ ਦਾ ਸਧਾਰਨ ਤਾਪਮਾਨ 36.5°C ਤੋਂ 37°C ਤੱਕ ਰਹਿੰਦਾ ਹੈ। ਇਸ ਲਈ ਅਫ਼ਵਾਹਾਂ ਨੂੰ ਛੱਡ ਕੇ ਆਪਣੇ ਸਰੀਰ ਦੀ ਸਫਾਈ ‘ਤੇ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ।
ਦਸ ਦਈਏ ਕਿ ਕੋਰੋਨਾ ਵਾਇਰਸ ਦੇ ਚਲਦੇ ਯੂਪੀ, ਦਿੱਲੀ ਵਿਚ ਸਕੂਲ, ਕਾਲਜ ਬੰਦ ਕਰ ਦਿੱਤੇ ਗਏ ਹਨ। ਹੋਰ ਤੇ ਹੋਰ ਫ਼ਿਲਮ ਅੰਗਰੇਜ਼ੀ ਮੀਡੀਅਮ ਵੀ ਅੱਜ ਰਿਲੀਜ਼ ਨਹੀਂ ਹੋ ਸਕੀ। ਇਸ ਨਾਲ ਹੋਰਨਾਂ ਚੀਜ਼ਾਂ ਤੇ ਵੀ ਅਸਰ ਹੋ ਰਿਹਾ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵਾਇਰਸ ਵਾਲੇ ਪੀੜਤਾਂ ਨੂੰ ਹੋਰਨਾਂ ਲੋਕਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ ਤਾਂ ਕਿ ਉਹਨਾਂ ਨੂੰ ਨਾ ਹੋ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।