ਉਨਾਵ ਰੇਪ ਪੀੜਤਾ ਦੇ ਪਿਤਾ ਦੀ ਹੱਤਿਆ ਮਾਮਲੇ 'ਚ ਕੁਲਦੀਪ ਸੇਂਗਰ ਨੂੰ 10 ਸਾਲ ਦੀ ਸਜ਼ਾ
ਪੀੜਤਾ ਦਾ 2017 ਵਿਚ ਸੇਂਗਰ ਨੇ ਕਥਿਤ ਤੌਰ 'ਤੇ ਅਗਵਾ ਕਰ ਕੇ...
ਨਵੀਂ ਦਿੱਲੀ: ਉਨਾਵ ਬਲਾਤਕਾਰ ਮਾਮਲੇ ਵਿਚ ਪੀੜਤਾ ਦੇ ਪਿਤਾ ਦੀ ਹੱਤਿਆ ਦੇ ਦੋਸ਼ ਵਿਚ ਅਦਾਲਤ ਨੇ ਕੁਲਦੀਪ ਸਿੰਘ ਸੇਂਗਰ ਸਮੇਤ ਸਾਰੇ ਦੋਸ਼ੀਆਂ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਨੇ ਸੇਂਗਰ ਅਤੇ ਉਹਨਾਂ ਦੇ ਭਰਾ ਅਤੁਲ ਸੇਂਗਰ ਨੂੰ ਪੀੜਤ ਸਮੇਤ ਸਾਰੇ ਪਰਵਾਰ ਨੂੰ ਮੁਆਵਜ਼ੇ ਦੇ ਰੂਪ ਵਿਚ 10-10 ਲੱਖ ਰੁਪਏ ਦੇਣ ਦੇ ਆਦੇਸ਼ ਦਿੱਤੇ ਹਨ। ਦਸ ਦਈਏ ਕਿ ਪੀੜਤ ਦੇ ਪਿਤਾ ਦੀ ਮੌਤ 9 ਅਪ੍ਰੈਲ, 2018 ਨੂੰ ਪੁਲਿਸ ਹਿਰਾਸਤ ਵਿਚ ਹੋ ਗਈ ਸੀ।
ਪੀੜਤਾ ਦਾ 2017 ਵਿਚ ਸੇਂਗਰ ਨੇ ਕਥਿਤ ਤੌਰ ਤੇ ਅਗਵਾ ਕਰ ਕੇ ਬਲਾਤਕਾਰ ਕੀਤਾ ਸੀ। ਘਟਨਾ ਸਮੇਂ ਉਹ ਨਾਬਾਲਿਗ ਸੀ। ਕੋਰਟ ਨੇ ਪਿਛਲੇ ਸਾਲ 20 ਦਸੰਬਰ ਨੂੰ ਸੇਂਗਰ ਨੂੰ ਲੜਕੀ ਦੇ ਬਲਾਤਕਾਰ ਦੇ ਆਰੋਪ ਵਿਚ ਉਮਰ ਕੈਦ ਦੀ ਸਜ਼ਾ ਸੁਣਾਉਂਦਿਆਂ ਜੇਲ੍ਹ ਭੇਜ ਦਿੱਤਾ ਸੀ। ਉਸੇ ਮਾਮਲੇ ਵਿਚ ਇਹ ਦੂਜੀ ਐਫਆਈਆਰ ਸੀ ਜਿਸ ਵਿਚ ਕੋਰਟ ਨੇ ਅੱਜ ਸਜ਼ਾ ਸੁਣਾਈ ਹੈ। ਜੱਜ ਨੇ ਫ਼ੈਸਲਾ ਸੁਣਾਉਂਦਿਆ ਕਿਹਾ ਕਿ ਪੀੜਤਾ ਨੇ ਅਪਣੇ ਪਿਤਾ ਨੂੰ ਗਵਾਇਆ ਹੈ।
ਅਪਣੇ ਘਰ ਵਾਪਸ ਨਹੀਂ ਆ ਸਕਦੀ। ਪਰਿਵਾਰ ਵਿਚ ਚਾਰ ਬੱਚੇ ਹਨ। ਉਸ ਵਿਚ ਤਿੰਨ ਲੜਕੀਆਂ ਹਨ ਅਤੇ ਚਾਰੇ ਨਾਬਾਲਿਗ ਹਨ। ਜੱਜ ਨੇ ਅੱਗੇ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਕਾਨੂੰਨ ਤੋੜਿਆ ਗਿਆ ਹੈ। ਸੇਂਗਰ ਇਕ ਸਰਵਜਨਿਕ ਅਧਿਕਾਰੀ ਸਨ ਅਤੇ ਉਹਨਾਂ ਨੇ ਕਾਨੂੰਨ ਦਾ ਸ਼ਾਸਨ ਬਣਾਉਣਾ ਸੀ। ਇਸ ਮਾਮਲੇ ਵਿਚ ਤੀਹ ਹਜ਼ਾਰੀ ਕੋਰਟ ਨੇ 11 ਆਰੋਪੀਆਂ ਵਿਚੋਂ 4 ਨੂੰ ਬਰੀ ਕਰ ਦਿੱਤਾ ਸੀ ਜਦਕਿ 7 ਲੋਕ ਦੋਸ਼ੀ ਕਰਾਰ ਦਿੱਤੇ ਗਏ ਸਨ।
ਜਿਹੜੇ ਵਿਅਕਤੀਆਂ ਨੂੰ ਇਸ ਮਾਮਲੇ ਵਿਚ ਦੋਸ਼ੀ ਮੰਨਿਆ ਗਿਆ ਹੈ ਕਿ ਉਹਨਾਂ ਦੇ ਨਾਮ ਕੁਲਦੀਪ ਸਿੰਘ ਸੇਂਗਰ, ਸਬ ਇੰਸਪੈਕਟਰ ਕਾਮਤਾ ਪ੍ਰਸਾਦ, ਐਸਐਚਓ ਅਸ਼ੋਕ ਸਿੰਘ ਭਦੌਰਿਆ, ਵਿਨੀਤ ਮਿਸ਼ਰਾ ਉਰਫ ਵਿਨੈ ਮਿਸ਼ਰਾ, ਬੀਰੇਂਦਰ ਸਿੰਘ ਉਰਫ ਬਊਵਾ ਸਿੰਘ, ਸ਼ਸ਼ੀ ਪ੍ਰਤਾਪ ਸਿੰਘ ਉਰਫ ਸੁਮਨ ਸਿੰਘ, ਜੈਦੀਪ ਸਿੰਘ ਹੈ। ਦਸ ਦਈਏ ਕਿ ਪਿਛਲੇ ਸਾਲ ਹੋਏ ਕਾਰ ਦੁਰਘਟਨਾ ਵਿਚ ਪੀੜਤਾ ਦੇ ਪਰਵਾਰ ਦੇ ਮੈਂਬਰਾਂ ਦੀ ਮੌਤ ਨਾਲ ਜੁੜੇ ਮਾਮਲੇ ਦਾ ਫ਼ੈਸਲਾ ਆਉਣਾ ਬਾਕੀ ਹੈ।
28 ਜੁਲਾਈ 2019 ਨੂੰ ਪੀੜਤਾ ਅਪਣੀ ਚਾਚੀ, ਮਾਸੀ ਅਤੇ ਵਕੀਲ ਦੇ ਨਾਲ ਰਾਇਬਰੇਲੀ ਜਾ ਰਹੀ ਸੀ। ਇਸ ਦੌਰਾਨ ਉਹਨਾਂ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਹ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਹਾਦਸੇ ਵਿਚ ਪੀੜਤਾ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ।
ਪੀੜਤਾ ਅਤੇ ਉਸ ਦੇ ਵਕੀਲ ਦਾ ਇਲਾਜ ਲਖਨਊ ਦੇ ਕਿੰਗ ਜਾਰਜ ਹਸਪਤਾਲ ਵਿਚ ਕੀਤਾ ਗਿਆ ਅਤੇ ਦੋਵਾਂ ਨੂੰ ਲਾਈਫ ਸਪੋਰਟ ਸਿਸਟਮ ਵਿਚ ਰੱਖਿਆ ਗਿਆ। ਜਿਹੜੇ ਟਰੱਕ ਨਾਲ ਕਾਰ ਦਾ ਐਕਸੀਡੈਂਟ ਹੋਇਆ ਸੀ ਉਸ ਦੀ ਨੰਬਰ ਪਲੇਟ ਲੁਕੋ ਲਈ ਗਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।