ਕੋਰੋਨਾ ਦੀ ਫਰਜੀ ਨੇਗੇਟਿਵ ਰਿਪੋਰਟ ਬਣਾਉਣ ਦੇ ਮਾਮਲੇ ‘ਚ ਵਿਅਕਤੀ ‘ਤੇ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਕੋਵਿਡ-19 ਦੀ ਫਰਜੀ ਨੇਗੇਟਿਵ ਰਿਪੋਰਟ ਵੇਚਣ...

Corona Report

ਰਾਜਕੋਟ: ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਕੋਵਿਡ-19 ਦੀ ਫਰਜੀ ਨੇਗੇਟਿਵ ਰਿਪੋਰਟ ਵੇਚਣ ਦੇ ਇਲਜ਼ਾਮ ਵਿੱਚ ਇੱਕ ਲੈਬਾਰਟਰੀ ਏਜੰਟ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਿਸ ਦੇ ਮੁਤਾਬਕ, ਆਰੋਪੀ ਪਰਾਗ ਜੋਸ਼ੀ ਲੋਕਾਂ ਨੂੰ 1500 ਰੁਪਏ ਵਿੱਚ ਕੋਵਿਡ-19 ਦੀ ਫਰਜੀ ਨੇਗੇਟਿਵ ਰਿਪੋਰਟ ਬਣਾ ਕੇ ਦਿੰਦਾ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਸਬ-ਥੈਰੇਪੀ ਅਧਿਕਾਰੀ ਡਾ. ਪਰਾਗ ਚੁਨਾਰਾ ਦੀ ਸ਼ਿਕਾਇਤ ਦੇ ਆਧਾਰ ‘ਤੇ ਜੋਸ਼ੀ ਅਤੇ ਹੋਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਭਾਰਤੀ ਪੈਨਲ ਕੋਡ, ਆਪਦਾ ਪ੍ਰਬੰਧਨ ਕਾਨੂੰਨ ਅਤੇ ਗੁਜਰਾਤ ਮੈਡੀਕਲ ਪ੍ਰੈਕਟਿਸ਼ਨਰਸ ਐਕਟ ਦੇ ਤਹਿਤ ਗਾਂਧੀ ਗ੍ਰਾਮ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਜੋਸ਼ੀ ਘਰ ਤੋਂ ਸੈਂਪਲ ਇਕੱਠੇ ਕਰਨ ਦਾ ਇੱਕ ਕੇਂਦਰ ਚਲਾਉਂਦਾ ਸੀ ਅਤੇ ਲੋਕਾਂ ਦੇ ਨਮੂਨੇ ਲਏ ਬਿਨਾਂ ਕੋਵਿਡ-19 ਦੀ ਨੇਗੇਟਿਵ ਰਿਪੋਰਟ ਵੇਚਤਾ ਸੀ।