ਹਵਾਈ ਸਫ਼ਰ ’ਚ ਮਾਸਕ ਨਾ ਪਾਇਆ ਤਾਂ ਤੁਹਾਨੂੰ ਉਤਾਰ ਦਿੱਤਾ ਜਾਵੇਗਾ ਹੇਠ, ਕੋਰੋਨਾ ਨਿਯਮਾਂ ‘ਚ ਹੋਈ ਸਖਤੀ
ਜੇਕਰ ਤੁਸੀਂ ਫਲਾਈਟ ਵਿਚ ਸਫ਼ਰ ਕਰਦੇ ਹੋ ਪਰ ਫੇਸਮਾਸਕ ਪਾਉਣ ਨੂੰ ਲੈ ਕੇ ਲਾਪਰਵਾਹ...
ਨਵੀਂ ਦਿੱਲੀ: ਜੇਕਰ ਤੁਸੀਂ ਫਲਾਈਟ ਵਿਚ ਸਫ਼ਰ ਕਰਦੇ ਹੋ ਪਰ ਫੇਸਮਾਸਕ ਪਾਉਣ ਨੂੰ ਲੈ ਕੇ ਲਾਪਰਵਾਹ ਹੋ ਤਾਂ ਹੁਣ ਸੰਭਲ ਜਾਓ। ਤੁਹਾਡੀ ਇਹ ਲਾਪਰਵਾਹੀ ਹੁਣ ਨਹੀਂ ਚੱਲੇਗੀ ਕਿਉਂਕਿ ਏਵਿਏਸ਼ਨ ਰੇਗੂਲੇਟਰ ਡੀਜੀਸੀਏ ਨੇ ਫੇਸਮਾਸਕ ਨਾ ਪਾਉਣ ਨੂੰ ਲੈ ਕੇ ਹੁਣ ਸਖਤੀ ਕਰ ਦਿੱਤੀ ਹੈ।
ਖਬਰ ਦੇ ਮੁਤਾਬਿਕ, ਜਿਵੇਂ ਪੈਸੇਜਰ ਜਿਹਰੇ ਸਫਰ ਦੇ ਦੌਰਾਨ ਫਲਾਈਟ ਵਿਚ ਮਾਸਕ ਲਗਾਕੇ ਨਹੀਂ ਰਹਿੰਦੇ ਜਾਂ ਮਾਸਕ ਪਾਉਣ ਤੋਂ ਮਨਾਂ ਕਰਨਗੇ, ਉਸਨ੍ਹਾਂ ਦਾ ਨਾਮ ਨੋ ਫਲਾਈ ਲਿਸਟ ਵਿਚ ਸ਼ਾਮਲ ਕਰ ਦਿੱਤਾ ਜਾਵੇਗਾ। ਯਾਨੀ ਤੁਸੀਂ ਫਲਾਈਟ ਤੋਂ ਸਫਰ ਨਹੀਂ ਕਰ ਸਕੋਗੇ। ਡੀਜੀਸੀਏ ਨੇ ਕਿਹਾ ਹੈ ਕਿ ਪੈਸੇਂਜਰਜ਼ ਸਿਰਫ਼ ਵਾਜਬ ਵਜ੍ਹਾ ਜਾਂ ਪ੍ਰੀਸਥਿਤੀਆਂ ਵਿਚ ਹੀ ਫੇਸਮਾਸਕ ਹਟਾ ਸਕਦੇ ਹਨ।
ਦੱਸ ਦਈਏ ਕਿ ਤੁਹਾਡੇ ਉਤੇ ਕੇਬਿਨ ਕਰੂ ਜਾਂ ਫਲਾਈਟ ਦੀ ਨਜਰ ਹੋਵੇਗੀ। ਉਥੇ ਹੀ ਤੁਹਾਡਾ ਏਸੇਸਮੈਂਟ ਕਰਨਗੇ ਅਤੇ ਤੁਹਾਡੀ ਲਾਪਰਵਾਹੀ ਦਿਖੀ ਤਾਂ ਤੁਹਾਨੂੰ ਨੋ ਫਲਾਈ ਲਿਸਟ ਵਿਚ ਸ਼ਾਮਲ ਕਰ ਦਿੱਤਾ ਜਾਵੇਗਾ। ਡੀਜੀਸੀਏ ਨੇ ਇਹ ਸਖਤੀ ਪੈਸੇਜਰਾਂ ਦੀ ਸੇਫਟੀ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਹੈ।