ਅਮਰੀਕਾ ਵਿਚ ਵਾਪਰੇ ਜਹਾਜ਼ ਹਾਦਸੇ ਮਗਰੋਂ ਬੋਇੰਗ 777 ਦੀਆਂ 24 ਫਲਾਈਟਾਂ 'ਤੇ ਲੱਗੀ ਰੋਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਉਡਾਣ ਸਮੇਂ ਜਹਾਜ਼ ਹਜ਼ਾਰ ਫੁੱਟ ਉਚਾਈ 'ਤੇ ਉਡ ਰਿਹਾ ਸੀ

US plane fire

ਵਾਸ਼ਿੰਗਟਨ : ਬੀਤੇ ਦਿਨ ਅਮਰੀਕਾ ਵਿਖੇ ਬੋਇੰਗ 777 ਜਹਾਜ਼ ਦੇ ਇਕ ਇੰਜਣ ਵਿਚ ਅੱਗ ਲੱਗਣ ਦੀ ਘਟਨਾ ਦੀ ਜਾਂਚ ਦੇ ਹੁਕਮ ਜਾਰੀ ਹੋ ਗਏ ਹਨ। ਇਸ ਦੌਰਾਨ ਫੈਂਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਵੀ ਕਾਰਵਾਈ ਕਰਦਿਆਂ ਬੋਇੰਗ 777 ਸੀਰੀਜ ਦੇ 24 ਜਹਾਜ਼ਾਂ ਦੇ ਉਡਾਣ 'ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਬੋਇੰਗ 777 ਜਹਾਜ਼ ਦੇ ਪ੍ਰੇਟ ਐਂਡ ਵ੍ਹਿਟਨੀ 4000 ਸੀਰੀਜ ਵਾਲੇ 24 ਜਹਾਜ਼ਾਂ ਦੇ ਉਡਾਣ 'ਤੇ ਰੋਕ ਲਗਾਈ ਗਈ ਹੈ। ਇਸ ਦੇ ਨਾਲ ਹੀ 28 ਜਹਾਜ਼ਾਂ ਨੂੰ ਸਟੋਰ ਵਿਚ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਦੱਸਣਯੋਗ ਹੈ ਕਿ ਅਮਰੀਕਾ ਕੋਲ ਇਸ ਸਮੇਂ 52,777 ਯਾਤਰੀ ਜਹਾਜ਼ ਹਨ। ਹਵਾਬਾਜ਼ੀ ਪ੍ਰਸ਼ਾਸਨ ਮੁਤਾਬਕ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਜਹਾਜ਼ਾਂ ਦੀ ਉਡਾਣ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਸੀਂ ਸਾਰੇ ਜਹਾਜ਼ਾਂ ਦੀ ਸੁਰੱਖਿਆ ਜਾਂਚ ਕਰ ਰਹੇ ਹਾਂ। ਜਾਂਚ ਹੋਣ ਦੇ ਬਾਅਦ ਹੀ ਇਨ੍ਹਾਂ ਜਹਾਜ਼ਾਂ ਨੂੰ ਮੁੜ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਜਾਵੇਗੀ। 

ਐੱਫ.ਏ.ਏ. ਪ੍ਰਸ਼ਾਸਨ ਅਧਿਕਾਰੀ ਸਟੀਵ ਡਿਕਸਨ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਬੋਇੰਗ 777 ਜਹਾਜ਼ਾਂ ਦੀ ਸੁਰੱਖਿਆ ਜਾਂਚ ਕੀਤੀ ਜਾ ਰਹੀ ਹੈ। ਜਹਾਜ਼ ਦੇ ਹਰ ਹਿੱਸੇ ਦੀ ਜਾਂਚ ਹੋ ਰਹੀ ਹੈ। ਇਸ ਜਹਾਜ਼ ਦੇ ਵਿੰਗਜ਼ ਵੱਖਰੇ ਡਿਜ਼ਾਇਨ ਦੇ ਹਨ, ਲਿਹਾਜਾ ਅਸੀਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੀ ਇਸ ਕਾਰਨ ਹੀ ਕਿਤੇ ਇੰਜਣ ਵਿਚ ਅੱਗ ਨਾ ਲੱਗੀ ਹੋਵੇ।

ਉੱਥੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਜਹਾਜ਼ ਹਾਦਸੇ ਦੇ ਬਾਅਦ ਕਿਹਾ ਹੈ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਬੋਇੰਗ 777 ਜਹਾਜ਼ ਦੇ ਪ੍ਰੇਟ ਐਂਡ ਵ੍ਹਿਟਨੀ 4000 ਸੀਰੀਜ ਜਹਾਜ਼ ਦੇ ਦੋਵੇਂ ਬਲੇਡ ਵਿਚ ਫ੍ਰੈਕਚਰ ਮਿਲੇ ਹਨ। ਬਾਕੀ ਦੇ ਬਲੇਡ ਖਰਾਬ ਹੋ ਗਏ ਸਨ। ਭਾਵੇਂਕਿ ਇਹ ਬਹੁਤ ਸ਼ੁਰੂਆਤੀ ਜਾਂਚ ਹੈ ਅਤੇ ਇਸ ਦੇ ਆਧਾਰ 'ਤੇ ਹੀ ਨਹੀਂ ਕਿਹਾ ਜਾ ਸਕਦਾ ਕਿ ਇੰਜਣ ਵਿਚ ਅੱਗ ਲੱਗਣ ਦੇ ਪਿੱਛੇ ਇਹੀ ਕਾਰਨ ਹੋ ਸਕਦਾ ਹੈ। ਹਾਦਸੇ ਵਕਤ ਇਹ ਜਹਾਜ਼ ਹਜ਼ਾਰ ਫੁੱਟ ਦੀ ਉਚਾਈ 'ਤੇ ਉਡ ਰਿਹਾ ਸੀ। ਜਹਾਜ਼ ਦੇ ਇਕ ਇੱਜਨ ਵਿਚ ਅੱਗ ਲੱਗਣ ਬਾਅਦ 20 ਮਿੰਟ ਵਿਚ ਹੀ ਜਹਾਜ਼ ਨੂੰ ਐਂਮਰਜੰਸੀ ਲੈਂਡਿੰਗ ਕਰਵਾ ਕਾ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।