ਰਾਜਸਥਾਨ ਤੋਂ ਗੋਆ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, 3 ਦੀ ਮੌਕੇ 'ਤੇ ਹੋਈ ਮੌਤ ਅਤੇ 2 ਗੰਭੀਰ ਜ਼ਖ਼ਮੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਹਿਮਦਾਬਾਦ-ਜੈਪੁਰ ਨੈਸ਼ਨਲ ਹਾਈਵੇਅ 'ਤੇ ਪਲਟੀ ਕਾਰ 

Accident

ਜੈਪੁਰ : ਅਹਿਮਦਾਬਾਦ-ਜੈਪੁਰ ਨੈਸ਼ਨਲ ਹਾਈਵੇ (ਬੇਵਰ-ਪਿੰਡਵਾੜਾ ਫੋਰਲੇਨ) 'ਤੇ ਜਾ ਰਹੀ ਇਕ ਕਾਰ ਪਲਟ ਗਈ ਜਿਸ ਕਾਰਨ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਐਤਵਾਰ ਦੁਪਹਿਰ ਕਰੀਬ 3.30 ਵਜੇ ਸਿਰੋਹੀ ਦੇ ਪਿੰਡ ਪਿੰਡਵਾੜਾ ਇਲਾਕੇ ਦੇ ਝਡੋਲੀ ਬਾਈਪਾਸ 'ਤੇ ਵਾਪਰਿਆ। ਸਿਰੋਹੀ ਵੱਲੋਂ ਆ ਰਹੀ ਕਾਰ ਸੜਕ ਤੋਂ ਹੇਠਾਂ ਉਤਰ ਕੇ ਟੋਏ ਵਿੱਚ ਪਲਟ ਗਈ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਚੁਰੂ ਦੇ ਸਰਦਾਰ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਉਹ ਕਾਰ ਰਾਹੀਂ ਗੋਆ ਜਾ ਰਹੇ ਸਨ।

ਇਹ ਵੀ ਪੜ੍ਹੋ:  ਕੋਟਕਪੂਰਾ ਗੋਲੀਕਾਂਡ ਮਾਮਲਾ : ਵਿਸ਼ੇਸ਼ ਜਾਂਚ ਟੀਮ ਨੇ ਸਿੱਖ ਸੰਗਤ ਨੂੰ ਦਿੱਤੀ ਕਲੀਨ ਚਿੱਟ

ਪਿੰਡਵਾੜੇ ਤੋਂ ਸਿਰੋਹੀ ਵੱਲ ਆ ਰਹੀ ਕਾਰ ਪਿੰਡ ਝਡੋਲੀ ਬੱਸ ਸਟੈਂਡ ਦੇ ਕੋਲ ਅਚਾਨਕ ਟੋਏ 'ਚ ਪਲਟ ਗਈ। ਕਾਰ ਵਿੱਚ ਸਵਾਰ ਪ੍ਰਤਾਪ ਸਿੰਘ (25) ਪੁੱਤਰ ਰਾਜਿੰਦਰ ਸਿੰਘ, ਕਰਨੀ ਸਿੰਘ (25) ਪੁੱਤਰ ਪੱਪੂ ਸਿੰਘ ਅਤੇ ਸ਼ਿਵ ਸਿੰਘ (24) ਪੁੱਤਰ ਉਮੈਦ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰੂਪਲੀਸਰ ਚੁਰੂ ਵਾਸੀ ਵਿਕਰਮ ਸਿੰਘ (21) ਪੁੱਤਰ ਮਹਿੰਦਰ ਸਿੰਘ ਅਤੇ ਵਿਕਰਮ ਸਿੰਘ (23) ਪੁੱਤਰ ਭੰਵਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਲਾਸ਼ਾਂ ਨੂੰ ਪਿੰਦਰਾ ਦੇ ਸਰਕਾਰੀ ਹਸਪਤਾਲ ਵਿੱਚ ਰਖਵਾਇਆ ਗਿਆ ਹੈ।

ਇਹ ਵੀ ਪੜ੍ਹੋ:   ਬੰਬੇ ਹਾਈ ਕੋਰਟ ਨੇ ਬੀਮਾ ਕੰਪਨੀ ਦੀ ਪਟੀਸ਼ਨ ਕੀਤੀ ਖ਼ਾਰਜ; ਕਿਹਾ-ਟਾਇਰ ਫਟਣਾ ਕੁਦਰਤੀ ਘਟਨਾ ਨਹੀਂ ਸਗੋਂ ਮਨੁੱਖੀ ਲਾਪਰਵਾਹੀ ਹੈ 

ਰੂਪਲੀਸਰ ਦੇ ਸਰਪੰਚ ਸ਼ਿਆਮਲਾਲ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪੰਜੇ ਨੌਜਵਾਨ ਸਰਦਾਰ ਸ਼ਹਿਰ ਤੋਂ ਗੋਆ ਜਾਣ ਲਈ ਨਿਕਲੇ ਸਨ। ਪ੍ਰਤਾਪ ਸਿੰਘ, ਕਰਨੀ ਸਿੰਘ ਅਣਵਿਆਹੇ ਸਨ ਅਤੇ ਕਾਰ ਚਾਲਕ ਸ਼ਿਵ ਸਿੰਘ ਵਿਆਹਿਆ ਹੋਇਆ ਸੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਪਿੰਦੂਆਣਾ ਪੁਲਿਸ ਅਤੇ ਐਂਬੂਲੈਂਸ 108 ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਪਿੰਦਰਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ।