ਭਰਾ ਦੇ ਵਿਆਹ ਦੀ ਖ਼ਰੀਦਦਾਰੀ ਕਰ ਕੇ ਘਰ ਵਾਪਸ ਆ ਰਹੀ ਔਰਤ ਦੀ ਮੌਤ, ਬੱਚਾ ਜ਼ਖਮੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਬਲਦ ਨਾਲ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ 

Punjabi News


ਝਾਂਸੀ : ਝਾਂਸੀ 'ਚ ਐਤਵਾਰ ਦੁਪਹਿਰ ਨੂੰ ਬਾਈਕ ਤੋਂ ਡਿੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ। ਜਦਕਿ ਉਸ ਦਾ ਇੱਕ ਸਾਲ ਦਾ ਬੱਚਾ ਜ਼ਖਮੀ ਹੋ ਗਿਆ। ਔਰਤ ਆਪਣੇ ਭਰਾ ਦੇ ਵਿਆਹ ਦੀ ਖਰੀਦਦਾਰੀ ਕਰ ਕੇ ਆਪਣੇ ਪਤੀ ਨਾਲ ਘਰ ਪਰਤ ਰਹੀ ਸੀ। ਉਸੇ ਸਮੇਂ ਪੁੰਛ ਦੇ ਪਿੰਡ ਸਿਕੰਦਰਾ ਕੋਲ ਬਾਈਕ ਬਲਦ ਨਾਲ ਟਕਰਾ ਗਈ। ਇਸ ਤੋਂ ਬਾਅਦ ਸੰਤੁਲਨ ਵਿਗੜਨ ਕਾਰਨ ਔਰਤ ਹੇਠਾਂ ਡਿੱਗ ਗਈ।

ਘਟਨਾ ਵਿੱਚ ਔਰਤ ਦੇ ਸਿਰ ਦੇ ਪਿਛਲੇ ਹਿੱਸੇ ਵਿੱਚ ਗੰਭੀਰ ਸੱਟ ਲੱਗੀ ਹੈ। ਇਸ ਤੋਂ ਬਾਅਦ ਉਸ ਨੂੰ ਮੋਥ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਚੰਗੀ ਗੱਲ ਇਹ ਰਹੀ ਕਿ ਘਟਨਾ  ਦੌਰਾਨ ਗੋਦ ਵਿਚ ਬੈਠਾ ਬੱਚਾ ਆਪਣੀ ਮਾਂ ਦੇ ਉੱਪਰ ਆ ਡਿੱਗਿਆ ਜਿਸ ਕਾਰਨ ਉਹ ਸੁਰੱਖਿਅਤ ਹੈ। ਉਸ ਨੂੰ ਮਾਮੂਲੀ ਸੱਟ ਲੱਗੀ ਹੈ। 

ਜਾਣਕਾਰੀ ਅਨੁਸਾਰ ਰੋਹਿਤ ਕੁਮਾਰ ਆਪਣੀ ਪਤਨੀ ਰੀਨਾ (29) ਅਤੇ ਪੁੱਤਰ ਰੁਦਰ ਨਾਲ ਪੁਣਛ ਤੋਂ ਆਪਣੇ ਪਿੰਡ ਖਿੱਲੀ ਵਾਪਸ ਆ ਰਿਹਾ ਸੀ। ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਔਰਤ ਦੇ ਭਰਾ ਦਾ 15 ਮਾਰਚ ਨੂੰ ਵਿਆਹ ਹੈ।ਮੋਥ ਟਰਾਮਾ ਸੈਂਟਰ ਦੇ ਡਾਕਟਰ ਸ਼ਿਵਪੂਜਨ ਨੇ ਦੱਸਿਆ ਕਿ ਜਦੋਂ ਔਰਤ ਨੂੰ ਟਰੌਮਾ ਸੈਂਟਰ ਲਿਆਂਦਾ ਗਿਆ ਤਾਂ ਉਸ ਦਾ ਸਰੀਰ ਖੂਨ ਨਾਲ ਲੱਥਪੱਥ ਸੀ। ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਸੀ। ਨਾਲ ਹੀ ਸਰੀਰ ਵਿੱਚ ਕੋਈ ਹਿਲਜੁਲ ਵੀ ਨਹੀਂ ਸੀ। ਜਾਂਚ ਤੋਂ ਬਾਅਦ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਸ ਦੇ ਨਾਲ ਹੀ ਬੱਚੇ ਦੇ ਸਿਰ 'ਤੇ ਮਾਮੂਲੀ ਸੱਟ ਲੱਗੀ ਹੈ। ਉਸ ਦਾ ਇਲਾਜ ਕਰਵਾ ਕੇ ਘਰ ਭੇਜ ਦਿੱਤਾ ਗਿਆ ਹੈ। ਉਧਰ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਔਰਤ ਦੇ ਰਿਸ਼ਤੇਦਾਰ ਲਾਸ਼ ਲੈ ਗਏ। ਪਿੰਡ ਖਿੱਲੀ ਦੇ ਮੁਖੀ ਬ੍ਰਿਜੇਸ਼ ਯਾਦਵ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਰੋਹਿਤ ਦੇ ਸਾਲੇ ਦਾ ਵਿਆਹ 15 ਮਾਰਚ ਨੂੰ ਹੈ। ਇਸੇ ਦੀ ਤਿਆਰੀ ਵਿੱਚ ਰੋਹਿਤ ਆਪਣੀ ਪਤਨੀ ਅਤੇ ਬੇਟੇ ਰੁਦਰ ਨਾਲ ਸ਼ਹਿਰ ਗਿਆ ਸੀ। ਹਾਦਸੇ ਸਮੇਂ ਉਹ ਖ਼ਰੀਦਦਾਰੀ ਕਰ ਕੇ ਵਾਪਸ ਆ ਰਹੇ ਸਨ। ਰੋਹਿਤ ਦੇ ਵਿਆਹ ਨੂੰ ਚਾਰ ਸਾਲ ਹੋ ਗਏ ਹਨ। ਪਤਨੀ ਦੀ ਮੌਤ ਤੋਂ ਬਾਅਦ ਪਤੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਮੋਥ ਦੀ ਸੀਓ ਸਨੇਹਾ ਤਿਵਾਰੀ ਨੇ ਦੱਸਿਆ ਕਿ ਹਾਦਸੇ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਸੀਸੀਟੀਵੀ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।