ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਲਿਖੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਗਵੰਤ ਮਾਨ ਦੀ ਚਿੱਠੀ ਵਿਚ ਲਿਖੇ ਉਲੇਖ ਤੇ ਖੜ੍ਹਾ ਹੋਇਆ ਵਿਵਾਦ

Bhagwant mann punjab Aam Aadmi Party punjab chief letter to people for liquor

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਮੁੱਖ ਨੇਤਾ ਭਗਵੰਤ ਮਾਨ ਦੁਆਰਾ ਪੰਜਾਬ ਦੇ ਲੋਕਾਂ ਦੇ ਨਾਮ ਲਿਖੀ ਇੱਕ ਚਿੱਠੀ ਨੇ ਸਿਆਸੀ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਪੱਤਰ ਨੇ ਵਿਰੋਧੀ ਦਲਾਂ ਨੂੰ ਮਾਨ ਅਤੇ ਉਹਨਾਂ ਦੀ ਪਾਰਟੀ ਖਿਲ਼ਾਫ ਇੱਕ ਮੁੱਦਾ ਦੇ ਦਿੱਤਾ ਹੈ। ਇਸ ਚਿੱਠੀ ਵਿਚ ਮਾਨ ਨੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੀਆਂ ਉਪਲੱਬਧੀਆਂ ਗਿਣਾਈਆਂ ਹਨ। ਨਾਲ ਹੀ ਅਪਣੇ ਸਾਂਸਦ ਵਿਚ ਰਹਿੰਦੇ ਹੋਏ ਸੰਗਰੂਰ ਵਿਚ ਕੀਤੇ ਗਏ ਕੰਮਾਂ ਬਾਰੇ ਵੀ ਦੱਸਿਆ ਹੈ।

ਕੰਮਕਾਜ ਦੇ ਇਸ ਉਲੇਖ ਵਿਚ ਉਹਨਾਂ ਨੇ ਚਿੱਠੀ ਵਿਚ ਅਜਿਹੀ ਗੱਲ ਵੀ ਕਹਿ ਦਿੱਤੀ ਜੋ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਆਮ ਆਦਮੀ ਪਾਰਟੀ ਲਈ ਵੀ ਸਿਰਦਰਦ ਬਣ ਗਈ ਹੈ। ਅਸਲ ਵਿਚ ਆਮ ਆਦਮੀ ਪਾਰਟੀ ਦੇ ਵਾਲਿੰਟੀਅਰਜ਼ ਲੋਕ ਸਭਾ ਚੋਣਾਂ 2019 ਦੇ ਪ੍ਰਚਾਰ ਦੌਰਾਨ ਇਹ ਚਿੱਠੀ ਪੰਜਾਬ ਦੇ ਲੋਕਾਂ ਨੂੰ ਡੋਰ ਟੂ ਡੋਰ ਕੈਂਪੇਨ ਅਧੀਨ ਵੰਡ ਰਹੀ ਹੈ।

ਇਸ ਚਿੱਠੀ ਵਿਚ ਭਗਵੰਤ ਮਾਨ ਨੇ ਲਿਖਿਆ ਕਿ ਉਹਨਾਂ ਨੇ ਪੰਜਾਬ ਲਈ ਅਪਣਾ ਐਕਟਿੰਗ ਕਰੀਅਰ ਅਤੇ ਸਟੈਂਡ ਅਪ ਕਾਮੇਡੀ ਦਾ ਪ੍ਰੋਫੈਸ਼ਨ ਤੱਕ ਛੱਡ ਦਿੱਤਾ ਹੈ। ਸ਼ਰਾਬ ਪੀਣਾ ਛੱਡ ਕੇ ਹੁਣ ਉਸ ਨੇ ਅਪਣਾ ਪੂਰਾ ਜੀਵਨ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਹੈ। ਭਗਵੰਤ ਮਾਨ ਨੇ ਅਪਣੀ ਚਿੱਠੀ ਦੇ ਦੂਜੇ ਪਹਿਰੇ ਵਿਚ ਲਿਖਿਆ ਕਿ ਮੈਂ ਪਹਿਲਾਂ ਇੱਕ ਮਸ਼ਹੂਰ ਕਲਾਕਾਰ ਸੀ ਅਤੇ ਇੱਕ ਸ਼ੋ ਕਰਨ ਦੇ ਲੱਖਾਂ ਰੁਪਏ ਲੈਂਦਾ ਸੀ।

ਮੈਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਅਪਣਾ ਕੰਮ ਛੱਡ ਦਿੱਤਾ। ਉਹਨਾਂ ਅੱਗੇ ਲਿਖਿਆ ਕਿ ਮੈਂ ਪਹਿਲਾਂ ਸ਼ਰਾਬ ਪੀਂਦਾ ਸੀ। ਇਕ ਦਿਨ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਜਨਤਾ ਦੀ ਸੇਵਾ ਕਰਨ ਲਈ ਸ਼ਰਾਬ ਰੁਕਾਵਟ ਬਣਦੀ ਹੈ। ਇਸ ਲਈ ਤੈਨੂੰ ਸ਼ਰਾਬ ਛੱਡ ਦੇਣੀ ਚਾਹੀਦੀ ਹੈ। ਮਾਂ ਦੇ ਕਹਿਣ ਤੇ ਇਸੇ ਸਾਲ 1 ਜਨਵਰੀ ਨੂੰ ਮੈਂ ਹਮੇਸ਼ਾ ਲਈ ਸ਼ਰਾਬ ਪੀਣੀ ਛੱਡ ਦਿੱਤੀ। ਹੁਣ ਮੇਰੇ ਜੀਵਨ ਦਾ ਇੱਕ ਇੱਕ ਮਿੰਟ ਪੰਜਾਬ ਦੇ ਲੋਕਾਂ ਲਈ ਸਮਰਪਿਤ ਹੈ।

 ਭਗਵੰਤ ਮਾਨ ਦੀ ਇਸ ਗੱਲ ਤੇ ਵਿਰੋਧੀ ਦਲਾਂ ਨੇ ਮੁੱਦਾ ਬਣਾ ਲਿਆ ਹੈ ਅਤੇ ਉਹ ਉਹਨਾਂ ਤੇ ਸਵਾਲ ਉਠਾ ਰਹੇ ਹਨ। ਵਿਰੋਧੀ ਦਲ ਕਹਿ ਰਿਹਾ ਹੈ ਕਿ ਜੇਕਰ ਭਗਵੰਤ ਮਾਨ ਨੇ ਸ਼ਰਾਬ ਪੀਣਾ ਛੱਡ ਦਿੱਤਾ ਹੈ ਤਾਂ ਉਹ ਕਿਸ ਤਰ੍ਹਾਂ ਇਸ ਨੂੰ ਉਪਲੱਬਧੀ ਦੇ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਦੱਸ ਸਕਦੇ ਹਨ?