ਆਈਟੀ ਨੇ ਕਾਂਸਟ੍ਰਕਸ਼ਨ ਕੰਪਨੀ ਦੇ ਆਫਿਸ ਚੋਂ ਜ਼ਬਤ ਕੀਤੇ 14.54 ਕਰੋੜ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮਦਨ ਵਿਭਾਗ ਨੇ ਹੋਰ ਕਈ ਦੇਸ਼ਾ ਤੇ ਕੀਤੀ ਛਾਪੇਮਾਰੀ

Income Tax Raid

ਨਵੀਂ ਦਿੱਲੀ: ਆਮਦਨ ਵਿਭਾਗ ਦੀ ਪਿਛਲੇ ਕਈ ਦਿਨਾਂ ਤੋਂ ਛਾਪੇਮਾਰੀ ਜਾਰੀ ਹੈ। ਆਮਦਨ ਵਿਭਾਗ ਨੇ ਹੁਣ ਤੱਕ ਕਾਂਸਟ੍ਰਕਸ਼ਨ ਕੰਪਨੀ ਦੇ ਆਫਿਸ ਤੋਂ 14.54 ਕਰੋੜ ਰੁਪਏ ਜ਼ਬਤ ਕੀਤੇ ਹਨ। ਇਹ ਰੁਪਏ ਤਾਮਿਲਨਾਡੂ ਦੇ ਨਾਮਾਕਕਲ ਏਰੀਏ ਵਿਚ ਮੌਜੂਦ ਪੀਐਸਕੇ ਇੰਜੀਨੀਅਰਿੰਗ ਕਾਂਸਟ੍ਰਕਸ਼ਨ ਕੰਪਨੀ ਦੇ ਆਫਿਸ ਤੋਂ ਜ਼ਬਤ ਕੀਤੇ ਹਨ। ਕੰਪਨੀ ਆਮਦਨ ਵਿਭਾਗ ਨੂੰ ਹੁਣ ਤੱਕ ਇਹਨਾਂ ਰੁਪਿਆਂ ਦਾ ਹਿਸਾਬ ਨਹੀਂ ਦੇ ਸਕੀ।

ਪ੍ਰਾਥਮਿਕ ਜਾਂਚ ਵਿਚ ਆਮਦਨ ਵਿਭਾਗ ਜ਼ਬਤ ਪੈਸਿਆਂ ਨੂੰ ਕਾਲਾ ਧਨ ਮੰਨ ਰਹੀ ਹੈ। ਵਿਭਾਗ ਕਾਂਸਟ੍ਰਕਸ਼ਨ ਕੰਪਨੀ ਦੇ ਬੈਂਕ ਖਾਤੇ ਅਤੇ ਲਾਕਰ ਸਮੇਤ ਹੋਰ ਦਸਤਾਵੇਜ਼ਾਂ ਦੀ ਵੀ ਜਾਂਚ ਕਰ ਰਿਹਾ ਹੈ। ਨਾਲ ਹੀ ਬਿਲਡਰ ਦੇ ਕਈ ਟਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਮਦਨ ਵਿਭਾਗ ਪਿਛਲੇ ਕਈ ਦਿਨਾਂ ਤੋਂ ਦੱਖਣੀ ਭਾਰਤ ਦੇ ਵੱਖ ਵੱਖ ਇਲਾਕਿਆਂ ਵਿਚ ਛਾਪੇਮਾਰੀ ਕਰ ਰਿਹਾ ਹੈ। ਇਸ ਵਿਚ ਰਾਜਨੀਤਿਕ ਹਲਚਲ ਮਚੀ ਹੋਈ ਹੈ।

ਮਾਮਲੇ ਵਿਚ ਚੋਣ ਕਮਿਸ਼ਨਰ ਨੂੰ ਰਾਜ ਸਕੱਤਰ ਅਤੇ ਸੀਬੀਡੀਟੀ ਚੇਅਰਮੈਨ ਨਾਲ ਬੈਠਕ ਤੱਕ ਕਰਨੀ ਪਈ ਸੀ। ਇਸ ਤੋਂ ਪਹਿਲਾਂ ਆਮਦਨ ਵਿਭਾਗ ਵਾਲੇ ਕਈ ਹੋਰਨਾਂ ਸ਼ਹਿਰਾਂ ਵਿਚ ਛਾਪੇਮਾਰੀ ਕਰ ਚੁੱਕੇ ਹਨ। ਸ਼ਹਿਰਾਂ ਵਿਚ ਮੌਜੂਦ ਸ਼ੋ ਰੂਮ ਵਿਚ ਛਾਪੇਮਾਰੀ ਕੀਤੀ ਗਈ। ਸ਼ੁਰੂਆਤੀ ਚੈਕਿੰਗ ਕੁਝ ਖਾਸ ਕਾਰੋਬਾਰੀ ਦੇ ਸ਼ੋਅਰੂਮਾਂ ਉੱਪਰ ਕੀਤੀ ਗਈ ਸੀ ਜੋ ਸੂਬਾਂ ਸਰਕਾਰਾਂ ਦੇ ਬਦਲਣ ਨਾਲ ਹੀ ਅਪਣਾ ਸਿਆਸੀ ਰੰਗ ਬਦਲਦੇ ਹਨ ਅਤੇ ਵੱਡੇ ਵੱਡੇ ਹੋਰਡਿੰਗ ਬੋਰਡ ਲਾ ਕਿ ਸਿਆਸੀ ਸੱਤਾਧਾਰੀ ਲੋਕਾਂ ਨਾਲ ਅਪਣੀਆਂ ਨਜ਼ਦੀਕੀਆਂ ਸਾਬਤ ਕਰਦੇ ਹਨ।

ਇਸ ਤੋਂ ਇਲਾਵਾ ਟਰੇਡ ਹਾਊਸ, ਹੋਟਲਾਂ, ਵੱਡੇ ਬਜ਼ਾਰਾਂ ਅਤੇ ਪ੍ਰਸਿੱਧ ਕਾਰੋਬਾਰੀਆਂ ਦੀ ਰਿਹਾਇਸ਼ ਤੇ ਛਾਪੇਮਾਰੀ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗ ਨੇ ਸਰਕਾਰੀ ਦਸਤਾਵੇਜ਼ਾਂ ਤੋਂ ਇਲਾਵਾ ਜਾਇਦਾਦ ਦੇ ਵੇਰਵਿਆਂ ਦੀ ਛਾਣਬੀਣ ਵੀ ਕੀਤੀ ਗਈ। ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੇ ਘਰ ਵਿਚ ਵੀ ਛਾਪੇਮਾਰੀ ਕੀਤੀ ਗਈ ਸੀ। ਉਹ ਜਾਇਦਾਦ ਖਰੀਦਣ ਅਤੇ ਵੇਚਣ ਦਾ ਕੰਮ ਕਰਦੇ ਸਨ।

ਸੂਤਰਾਂ ਮੁਤਾਬਕ ਆਮਦਨ ਵਿਭਾਗ ਨੇ ਛਾਪੇਮਾਰੀ ਦੌਰਾਨ ਪੈਸਾ ਅਤੇ ਸੋਨਾ ਵੀ ਬਰਾਮਦ ਕੀਤਾ ਹੋਇਆ ਹੈ। ਸੋਨਾ ਲਗਭਗ 36 ਕਰੋੜ ਦਾ ਦੱਸਿਆ ਗਿਆ ਸੀ। ਇਸ ਦੇ ਨਾਲ ਹੀ ਟੀਵੀ ਐਕਟਰ ਦੀ ਗੱਡੀ ਵਿਚੋਂ ਪੁਲਿਸ ਨੇ 43 ਲੱਖ ਰੁਪਏ ਬਰਾਮਦ ਕੀਤੇ ਸਨ।