ਮੋਦੀ ਸਰਕਾਰ ਦਾ ਵੱਡਾ ਐਲਾਨ, ਹੁਣ ਮੁਫਤ ਵਿਚ ਮਿਲਣਗੇ ਤਿੰਨ ਵੱਡੇ ਅਤੇ 8 ਛੋਟੇ ਸਿਲੰਡਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ 14.2 ਕਿਲੋਗ੍ਰਾਮ ਕੰਨੈਕਸ਼ਨ ਵਾਲੇ ਗ੍ਰਾਹਕਾਂ ਨੂੰ ਤਿੰਨ ਅਤੇ 5 ਕਿਲੋ ਗ੍ਰਾਮ ਕੰਨੈਕਸ਼ਨ ਵਾਲੇ ਲਾਭਪਾਤਰੀਆਂ ਨੂੰ 8 ਐਲਪੀਜੀ ਸਿਲੰਡਰ ਮੁਫਤ ਮਿਲਣਗੇ।

Photo

ਨਵੀਂ ਦਿੱਲੀ: ਹੁਣ 14.2 ਕਿਲੋਗ੍ਰਾਮ ਕੰਨੈਕਸ਼ਨ ਵਾਲੇ ਗ੍ਰਾਹਕਾਂ ਨੂੰ ਤਿੰਨ ਅਤੇ 5 ਕਿਲੋ ਗ੍ਰਾਮ ਕੰਨੈਕਸ਼ਨ ਵਾਲੇ ਲਾਭਪਾਤਰੀਆਂ ਨੂੰ 8 ਐਲਪੀਜੀ ਸਿਲੰਡਰ ਮੁਫਤ ਮਿਲਣਗੇ। ਇਸ ਦੇ ਨਾਲ ਹੀ ਇੰਡੀਅਨ ਆਇਲ, ਲਖਨਊ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਸੂਬਾ ਮੁਖੀ ਨੇ ਚਿੱਠੀ ਰਾਹੀਂ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਉਜਵਲ ਗ੍ਰਾਹਕਾਂ ਨੂੰ ਇਹ ਲਾਭ ਮਿਲੇਗਾ।

ਪਹਿਲਾਂ ਪੈਸੇ ਨਕਦ ਭਰਨੇ ਪੈਣਗੇ ਕਿਉਂਕਿ ਸਰਕਾਰ ਇਹਨਾਂ ਗ੍ਰਾਹਕਾਂ ਨੂੰ ਇਹ ਰਾਸ਼ੀ ਉਹਨਾਂ ਦੇ ਬੈਂਕ ਖਾਤਿਆਂ ਵਿਚ ਭੇਜ ਰਹੀ ਹੈ ਤਾਂ ਜੋ ਉਹ ਯੋਜਨਾ ਦੇ ਤਹਿਤ ਹਰ ਮਹੀਨੇ ਇਕ ਸਿਲੰਡਰ ਲੈ ਸਕਣ। ਗ੍ਰਾਹਕ ਖਾਤਿਆਂ ਵਿਚ ਆਈ ਅਪ੍ਰੈਲ ਮਹੀਨੇ ਦੀ ਰਾਸ਼ੀ ਦੀ ਵਰਤੋਂ ਨਾਲ ਪਹਿਲਾ ਸਿਲੰਡਰ ਲੈ ਲੈਂਦੇ ਹਨ ਤਾਂ ਮਈ ਦੀ ਆਉਣ ਵਾਲੀ ਰਾਸ਼ੀ ਉਹਨਾਂ ਦੇ ਬੈਂਕ ਖਾਤੇ ਵਿਚ ਭੇਜ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ ਪਹਿਲਾ ਸਿਲੰਡਰ ਮਿਲਣ ਤੋਂ 15 ਦਿਨ ਬਾਅਦ ਹੀ ਨਵੀਂ ਬੁਕਿੰਗ ਹੋਵੇਗੀ। ਰਸੋਈ ਗੈਸ ਸਿਲੰਡਰ ਦੀਆਂ ਬਜ਼ਾਰੀ ਕੀਮਤਾਂ ਵਿਚ ਕਮੀ ਤੋਂ ਬਾਅਦ ਗ੍ਰਾਹਕਾਂ ਦੇ ਖਾਤਿਆਂ ਵਿਚ ਹੁਣ ਸਬਸਿਡੀ ਵਜੋਂ 263 ਰੁਪਏ ਜਾਣਗੇ। ਇਸ ਤੋਂ ਬਾਅਦ ਗ੍ਰਾਹਕਾਂ ਨੂੰ ਸਬਸਿਡੀ ਵਾਲਾ ਸਿਲੰਡਰ ਕਰੀਬ 516 ਰੁਪਏ ਦਾ ਪਵੇਗਾ।

ਸਿਲੰਡਰ          ਅਪ੍ਰੈਲ ਦੀਆਂ ਕੀਮਤਾਂ

14.2 ਕਿਲੋ     779.00

5 ਕਿਲੋ          286.50

19 ਕਿਲੋ        1369.50

12 ਸਿਲੰਡਰਾਂ ਤੇ ਸਬਸਿਡੀ ਦਿੰਦੀ ਹੈ ਸਰਕਾਰ

ਮੌਜੂਦਾ ਸਰਕਾਰ ਇਕ ਸਾਲ ਵਿਚ ਹਰੇਕ ਘਰ ਲਈ 14.2 ਕਿਲੋਗ੍ਰਾਮ ਦੇ 12 ਸਿਲੰਡਰਾਂ ‘ਤੇ ਸਬਸਿਡੀ ਦਿੰਦੀ ਹੈ। ਜੇਕਰ ਇਸ ਤੋਂ ਜ਼ਿਆਦਾ ਸਿਲੰਡਰ ਚਾਹੀਦਾ ਹੈ ਤਾਂ ਬਜ਼ਾਰੀ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ। ਹਾਲਾਂਕਿ ਸਰਕਾਰ 12 ਸਿਲੰਡਰਾਂ ‘ਤੇ ਜੋ ਸਬਸਿਡੀ ਦਿੰਦੀ ਹੈ, ਉਸ ਦੀ ਕੀਮਤ ਵੀ ਮਹੀਨੇ-ਦਰ-ਮਹੀਨੇ ਬਦਲਦੀ ਰਹਿੰਦੀ ਹੈ।