ਦੇਸ਼ ‘ਚ ਕਰੋਨਾ ਦੇ 0.37 ਫ਼ੀਸਦੀ ਮਰੀਜ਼ ਵੈਂਟੀਲੇਟਰ ‘ਤੇ, 2.75 ਫ਼ੀਸਦੀ ਮਰੀਜ਼ ICU ‘ਚ : ਡਾ ਹਰਸ਼ ਵਰਧਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿਹਤ ਮੰਤਰੀ ਹਰਸ਼ ਵਰਧਨ ਨੇ ਦੇਸ਼ ਵਿਚ ਕਰੋਨਾ ਵਾਇਰਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਦੇਸ਼ਭਰ ਵਿਚ ਕਰੋਨਾ ਵਾਇਰਸ ਦੇ ਕੁੱਲ 74,281 ਮਾਮਲੇ ਦਰਜ਼ ਹੋਏ ਹਨ।

Corona Virus

ਨਵੀਂ ਦਿੱਲੀ : ਸਿਹਤ ਮੰਤਰੀ ਹਰਸ਼ ਵਰਧਨ ਨੇ ਦੇਸ਼ ਵਿਚ ਕਰੋਨਾ ਵਾਇਰਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਦੇਸ਼ਭਰ ਵਿਚ ਕਰੋਨਾ ਵਾਇਰਸ ਦੇ ਕੁੱਲ 74,281 ਮਾਮਲੇ ਦਰਜ਼ ਹੋਏ ਹਨ ਅਤੇ 2,415 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ। ਇਸ ਤੋਂ ਇਵਾਲਾ 24,386 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਪੰਜਾਬ ਦੇ ਸਿਹਤ ਮੰਤਰੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਅੱਜ ਭਾਰਤ ਵਿਚ 32.8 ਪ੍ਰਤੀਸ਼ਤ ਦੀ ਦਰ ਨਾਲ ਲੋਕ ਕਰੋਨਾ ਵਾਇਰਸ ਦੀ ਬੀਮਾਰੀ ਨਾਲ ਠੀਕ ਹੋ ਰਹੇ ਹਨ। ਇਸ ਤੋਂ ਇਲਾਵਾ ਪਿਛਲੇ ਇਕ ਹਫ਼ਤੇ ਤੋਂ ਕਰੋਨਾ ਦੇ ਮਰੀਜ਼ਾਂ ਦੇ ਦੁਗਣਾ ਹੋਣ ਦੀ ਦਰ 11.9 ਪ੍ਰਤੀਸ਼ਤ ਰਹੀ ਹੈ।

ਜਦੋਂ ਕਿ ਪਿਛਲੇ ਤਿੰਨ ਹਫ਼ਤਿਆਂ ਤੋਂ ਇਹ ਰਕਵਰੀ ਰੇਟ 12.6 ਫੀਸਦੀ ਸੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਰੋਨਾ ਵਾਇਰਸ ਨਾਲ ਮੌਤ ਹੋਣ ਵਾਲੇ ਮਰੀਜ਼ਾਂ ਦੀ ਮੌਤ ਦਰ 3.2 ਪ੍ਰਤੀਸ਼ਤ ਹੈ, ਜਦੋਂਕਿ ਦੁਨੀਆਂ ਵਿਚ ਇਹ ਅੰਕੜਾ 7 ਫ਼ੀਸਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੇਸ਼ ਵਿਚ 900 ਕਰੋਨਾ ਵਾਇਰਸ ਦੇ ਹਸਪਤਾਲ ਹਨ। ਜਿਨ੍ਹਾਂ ਵਿਚ ਬੈੱਡਾ ਦੀ ਸਮਰੱਥਾ 1 ਲੱਖ 79 ਹਜ਼ਾਰ 882 ਹੈ। ਦੇਸ਼ ਵਿਚ 900 ਕਰੋਨਾ ਵਾਇਰਸ ਦੇ ਹਸਪਤਾਲਾਂ ਤੋਂ ਇਲਾਵਾ 2040 ਕਰੋਨਾ ਹੈਲਥ ਸੈਂਟਰ ਵੀ ਹਨ।

ਜਿਨ੍ਹਾਂ ਵਿਚ 1,29,679 ਬੈੱਡਾਂ ਦੀ ਸਮਰੱਥਾ ਹੈ। ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਕਰੋਨਾ ਵਾਇਰਸ ਦੇ ਕੁੱਲ ਮਰੀਜ਼ਾਂ ਵਿਚੋਂ ਮਾਤਰ 0.37 ਫੀਸਦੀ ਲੋਕ ਵੈਂਟੀਲੇਟਰ ਤੇ ਗਏ ਹਨ, ਜਦਕਿ 1.89 ਫੀਸਦੀ ਮਰੀਜ਼ ਆਕਸੀਜ਼ਨ ਸਹਾਇਤਾ ਤੇ ਹਨ। ਇਸ ਦੇ ਨਾਲ ਹੀ 2.75 ਫ਼ੀਸਦੀ ਮਰੀਜ਼ ਆਈਸੀਯੂ (ICU)ਵਿਚ ਹਨ। ਦੱਸ ਦੱਈਏ ਕਿ ਸਿਹਤ ਮੰਤਰੀ ਹਰਸ਼ ਵਰਧਨ ਦੇ ਅਨੁਸਾਰ ਦੇਸ਼ ਵਿਚ ਹਰ-ਰੋਜ਼ 3 ਲੱਖ ਪੀਪੀਈ ਕਿਟਾਂ ਦਾ ਉਤਪਾਦਨ ਹੁੰਦਾ ਹੈ ਅਤੇ 45 ਲੱਖ ਪੀਪੀਈ ਕਿੱਟਾਂ ਵੱਖ-ਵੱਖ ਰਾਜਾਂ ਵਿਚ ਵੰਡਣ ਲਈ ਭੇਜ ਦਿੱਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਹੁਣ ਦੇਸ਼ ਵਿਚ 71.42 ਲੱਖ N-95 ਮਾਸਕ ਉਪਲੱਬਧ ਹਨ ਅਤੇ ਵੱਖ-ਵੱਖ ਜਗ੍ਹਾ ਵੰਡਣ ਲਈ ਜਾ ਚੁੱਕੇ ਹਨ। ਇਸ ਸਮੇਂ ਦੇਸ਼ ਵਿੱਚ ਲਗਭਗ 492 ਲੈਬਾਂ ਹਨ, ਜਿਨ੍ਹਾਂ ਵਿੱਚ 352 ਸਰਕਾਰੀ ਅਤੇ 140 ਨਿੱਜੀ ਲੈਬਾਂ ਸ਼ਾਮਲ ਹਨ, ਜਿੱਥੋਂ ਰੋਜ਼ਾਨਾ 90 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ। ਹੁਣ ਦੇਸ਼ ਰੋਜ਼ਾਨਾ 1 ਲੱਖ ਟੈਸਟ ਕਰ ਸਕਦਾ ਹੈ, ਕੱਲ 12 ਮਈ ਨੂੰ 94708 ਵਿਅਕਤੀਆਂ ਦਾ ਕਰੋਨਾ ਟੈਸਟ ਕੀਤਾ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।