ਭਾਜਪਾ ਆਗੂ ਨੇ ਰਾਹੁਲ ਗਾਂਧੀ ਦਾ ਬਣਾਇਆ ਮਜ਼ਾਕ, ਵਿਆਹ ਦਾ ਖਰਚ ਚੁੱਕਣ ਦੀ ਆਖੀ ਗੱਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਬਾਅਦ ਰੋਹਿਤ ਦੇ ਬਿਆਨ ਤੇ ਰਾਸ਼ਟਰੀ ਉਪ ਪ੍ਰਧਾਨ ਅਤੇ ਮੱਧ ਪ੍ਰਦੇਸ਼ ਭਾਜਪਾ...

Bhopal mp bjp congress leader rahul gandhi wedding nod

ਨਵੀਂ ਦਿੱਲੀ: ਕੋਵਿਡ-19 ਨਾਲ ਨਜਿੱਠਣ ਲਈ ਦੇਸ਼ਭਰ ਵਿਚ 17 ਮਈ ਤਕ ਲਾਕਡਾਊਨੁ ਲਗਾਇਆ ਗਿਆ ਹੈ। ਇਸ ਕਾਰਨ ਥਾਂ-ਥਾਂ ਫਸੇ ਮਜ਼ਦੂਰਾਂ ਦੇ ਘਰ ਜਾਣ ਦੇ ਟ੍ਰੇਨ ਦੇ ਕਿਰਾਏ ਦਾ ਖਰਚ ਦੇਣ ਦਾ ਐਲਾਨ ਕਾਂਗਰਸ ਨੇ ਕੀਤਾ ਸੀ। ਇਸ ਤੇ ਭਾਰਤੀ ਜਨਤਾ ਜੁਵਾ ਮੋਰਚਾ ਦੇ ਕਾਰਕੁਨ ਰੋਹਿਤ ਚਹਲ ਨੇ ਰਾਹੁਲ ਗਾਂਧੀ ਨੂੰ ਹਾਸੋ-ਹੀਣ ਵਿਚ ਲਿਆ।

ਇਸ ਤੋਂ ਬਾਅਦ ਰੋਹਿਤ ਦੇ ਬਿਆਨ ਤੇ ਰਾਸ਼ਟਰੀ ਉਪ ਪ੍ਰਧਾਨ ਅਤੇ ਮੱਧ ਪ੍ਰਦੇਸ਼ ਭਾਜਪਾ ਦੇ ਬੁਲਾਰੇ ਰਾਹੁਲ ਕੋਠਾਰੀ ਨੇ ਟਵੀਟ ਕਰ ਕੇ ਇਸ ਦਾ ਮਜ਼ਾਕ ਬਣਾਇਆ। ਉਹਨਾਂ ਲਿਖਿਆ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਵਿਆਹ ਦਾ ਖਰਚ BJYM ਚੁੱਕੇਗਾ। ਉਸ ਤੋਂ ਬਾਅਦ ਮੱਧ ਪ੍ਰਦੇਸ਼ ਕਾਂਗਰਸ ਦੇ ਨੇਤਾਵਾਂ ਨੇ ਭਾਜਪਾ ਤੇ ਕਰਾਰਾ ਵਾਰ ਕੀਤਾ ਹੈ। ਕਾਂਗਰਸ ਨੇ ਕਿਹਾ ਕਿ ਭਾਜਪਾ ਪਹਿਲਾਂ ਅਪਣੇ ਨੇਤਾਵਾਂ ਦਾ ਧਿਆਨ ਰੱਖੇ।

ਰਾਹੁਲ ਕੋਠਾਰੀ ਦਾ ਟਵੀਟ ਸਾਂਝਾ ਕਰਦਿਆਂ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਬੇਟੇ ਨੇ ਰਾਹੁਲ ਗਾਂਧੀ ਦੇ ਵਿਆਹ ਲਈ ਪੈਸੇ ਦੇਣ ਦਾ ਐਲਾਨ ਕੀਤਾ। ਮੰਤਰੀ ਤੋਮਰ ਦੇ ਬੇਟੇ ਦੇਵੇਂਦਰ ਪ੍ਰਤਾਪ ਸਿੰਘ ਤੋਮਰ ਨੇ ਕਿਹਾ ਕਿ ਮੇਰੇ ਵੱਲੋਂ 21,000 ਰੁਪਏ। BJYM ਨੇਤਾਵਾਂ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਭਾਜਪਾ ਆਗੂ ਹਮੇਸ਼ਾਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਿਆਹ 'ਤੇ ਹਮਲੇ ਕਰਦੇ ਰਹੇ ਹਨ।

ਕਾਂਗਰਸ ਨੇਤਾਵਾਂ ਨੇ ਸਲਾਹ ਦਿੱਤੀ ਹੈ ਕਿ ਭਾਜਪਾ ਲੋਕਾਂ ਨੂੰ ਆਪਣੇ ਨੇਤਾਵਾਂ ਦੀ ਚਿੰਤਾ ਕਰਨੀ ਚਾਹੀਦੀ ਹੈ। ਜਿਹਨਾਂ ਦਾ ਵਿਆਹ ਨਹੀਂ ਹੋਇਆ ਪਹਿਲਾਂ ਉਹਨਾਂ ਦੀ ਕਰਾਓ। ਕਾਂਗਰਸੀ ਆਗੂ ਪੈਸੇ ਦੀ ਸਮੱਸਿਆ ਨਹੀਂ ਆਉਣ ਦੇਣਗੇ। ਦਸ ਦਈਏ ਕਿ ਭਾਰਤੀ ਰੇਲਵੇ ਨੇ 12 ਮਈ ਤੋਂ ਵਿਸ਼ੇਸ਼ ਰੇਲ ਗੱਡੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਐਡਵਾਂਸ ਟਿਕਟ ਬੁਕਿੰਗ ਵੀ ਸ਼ੁਰੂ ਹੋ ਗਈ ਹੈ।

ਭਾਰਤੀ ਰੇਲਵੇ ਦੇ ਅਨੁਸਾਰ 80 ਹਜ਼ਾਰ ਤੋਂ ਵੱਧ ਯਾਤਰੀਆਂ ਨੇ ਵਿਸ਼ੇਸ਼ ਰੇਲ ਗੱਡੀਆਂ ਲਈ ਟਿਕਟਾਂ ਬੁੱਕ ਕੀਤੀਆਂ ਹਨ। ਇਸ ਦੇ ਅਨੁਸਾਰ ਹੁਣ ਤੱਕ 16.15 ਕਰੋੜ ਰੁਪਏ ਦੀਆਂ 45,000 ਤੋਂ ਵੱਧ ਟਿਕਟਾਂ ਬੁੱਕ ਹੋ ਚੁੱਕੀਆਂ ਹਨ। ਰੇਲਵੇ ਨੇ ਇਹ ਜਾਣਕਾਰੀ ਦਿੱਲੀ ਤੋਂ ਮੱਧ ਪ੍ਰਦੇਸ਼ ਦੇ ਬਿਲਾਸਪੁਰ ਜਾਣ ਵਾਲੀ ਪਹਿਲੀ ਰੇਲਗੱਡੀ ਤੋਂ ਕੁਝ ਘੰਟੇ ਪਹਿਲਾਂ ਦਿੱਤੀ।

ਦੱਸ ਦਈਏ ਕਿ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਦੀ ਬੁਕਿੰਗ ਸ਼ਾਮ ਛੇ ਵਜੇ ਸ਼ੁਰੂ ਹੋਈ ਸੀ। ਰੇਲਵੇ ਨੇ ਕਿਹਾ ਕਿ ਹੁਣ ਤੱਕ ਅਗਲੇ ਸੱਤ ਦਿਨਾਂ ਲਈ 16,15 ਕਰੋੜ ਰੁਪਏ ਦੀ 45,533 (ਪੀ.ਐਨ.ਆਰ.) ਬੁਕਿੰਗ ਹੋ ਚੁੱਕੀ ਹੈ। ਇਨ੍ਹਾਂ ਟਿਕਟਾਂ ‘ਤੇ ਤਕਰੀਬਨ 82,317 ਲੋਕ ਯਾਤਰਾ ਕਰਨਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।