Lockdown 3.0 ਚ ਪਹਿਲਾ ਵਿਆਹ, ਸੈਨੀਟਾਈਜ਼ਰ ਨਾਲ ਹੋਇਆ ਬਰਾਤੀਆਂ ਦਾ ਸੁਆਗਤ, Paytm ਰਾਹੀਂ ਦਿੱਤਾ ਸ਼ਗਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਲੌਕਡਾਊਨ ਦਾ ਤੀਜਾ ਪੜਾਅ ਸ਼ੁਰੂ ਹੋ ਚੁੱਕਾ ਹੈ ਅਜਿਹੇ ਵਿਚ ਭੋਪਾਲ ਵਿਚ ਇਕ ਵਿਅਹ ਹੋਇਆ ਜਿਸ ਵਿਚ ਬਿਨਾ ਕਿਸੇ ਬੈਂਡ-ਵਾਜੇ ਅਤੇ ਇਕੱਠ ਕੀਤੇ ਵਿਆਹ ਕੀਤਾ ਗਿਆ।

Lockdown

ਦੇਸ਼ ਵਿਚ ਲੌਕਡਾਊਨ ਦਾ ਤੀਜਾ ਪੜਾਅ ਸ਼ੁਰੂ ਹੋ ਚੁੱਕਾ ਹੈ ਅਜਿਹੇ ਵਿਚ ਭੋਪਾਲ ਵਿਚ ਇਕ ਵਿਅਹ ਹੋਇਆ ਜਿਸ ਵਿਚ ਬਿਨਾ ਕਿਸੇ ਬੈਂਡ-ਵਾਜੇ ਅਤੇ ਇਕੱਠ ਕੀਤੇ ਵਿਆਹ ਕੀਤਾ ਗਿਆ। ਇਸ ਵਿਆਹ ਵਿਚ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਦਿਆਂ ਮੁੰਡੇ ਵਾਲਿਆਂ ਦਾ ਸੈਨੀਟਾਈਜ਼ਰ ਨਾਲ ਸਵਾਗਤ ਕੀਤਾ ਗਿਆ। ਭੋਪਾਲ ਦੇ ਬੈਰਾਗੜ ਇਲਾਕੇ ਵਿਚ ਰਹਿਣ ਵਾਲੇ ਸਨੀਲ ਮੂਲਚੰਦਨੀ ਦਾ ਵਿਆਹ ਕੋਹੇਫੀਜਾ ਵਿਚ ਰਹਿਣ ਵਾਲੀ ਸੁਮਨ ਮੀਰਚੰਦਨੀ ਨਾਲ ਦੇ ਨਾਲ ਹੋਇਆ। ਜਿਸ ਵਿਚ ਪੰਜ ਬਰਾਤੀਆਂ ਨਾਲ ਦੁੱਲਾ ਬਰਾਤ ਲੈ ਕੇ ਗਿਆ।

ਇਹ ਵਿਆਹ ਬਿਨਾਂ ਸ਼ੋਰ-ਸ਼ਰਾਬੇ ਦੇ ਹੋਇਆ ਅਤੇ ਇਸ ਵਿਚ ਰਿਸ਼ਤੇਦਾਰਾਂ ਨੇ ਵੀਡੀਓ ਕਾਲਿੰਗ ਦੇ ਜ਼ਰੀਏ ਆਪਣੀ ਹਾਜਰੀ ਦਿੱਤੀ ਅਤੇ ਪੇਟੀਐੱਮ ਦੇ ਜਰੀਏ ਉਨ੍ਹਾਂ ਨੇ ਆਸ਼ੀਰਵਾਦ ਵਜੋਂ ਜੋੜੀ ਨੂੰ ਸ਼ਗਨ ਦਿੱਤਾ। ਦੱਸ ਦੱਈਏ ਕਿ ਭੋਪਾਲ ਵਿੱਚ ਤਾਲਾਬੰਦੀ ਵਿੱਚ ਇਹ ਪਹਿਲਾ ਵਿਆਹ ਸੀ, ਜਿਸ ਵਿੱਚ ਰੀਤੀ ਰਿਵਾਜਾਂ ਨਾਲ ਕੋਰੋਨਾ ਦੇ ਬਚਾਅ ਲਈ ਸਾਰੇ ਦਿਸ਼ਾ ਨਿਰਦੇਸ਼ ਪੂਰੇ ਕੀਤੇ ਗਏ ਸਨ। ਬਰਾਤੀ-ਘਰਾਤੀਆਂ ਨੇ ਸਮਾਜਕ ਦੂਰੀ ਬਣਾ ਕੇ ਰੱਖੀ।

ਪੰਡਿਤ ਜੀ ਨੇ ਨਕਾਬ ਦੇ ਪਿੱਛੇ ਤੋਂ ਮੰਤਰ ਜਾਪ ਕੀਤੇ ਅਤੇ ਲਾੜਾ - ਲਾੜੀ ਨੇ ਮਾਸਕ ਪਹਿਨਿਆ ਕੇ ਫੇਰੇ ਲਏ ਅਤੇ ਜੈ ਮਾਲਾ ਪਾਈ। ਕਰੋਨਾ ਵਾਇਰਸ ਦੇ ਕਾਰਨ ਹੋਣ ਵਿਆਹ ਕਰਨ ਦੇ ਢੰਗਾਂ ਵਿਚ ਤਬਦੀਲੀ ਆ ਗਈ ਹੈ, ਹੁਣ ਬਰਾਤੀਆਂ ਦਾ ਸੁਆਗਤ ਫੁੱਲਾਂ ਦੀ ਬਜਾਏ ਬਰਾਤੀਆਂ ਨੂੰ ਸੈਨੀਟਾਈਜ਼ਰ ਨਾਲ ਉਨ੍ਹਾਂ ਦੇ ਹੱਥ ਸਾਫ ਕਰਵਾ ਕੇ ਕੀਤਾ ਜਾ ਰਿਹਾ ਹੈ। ਸ਼ਾਦੀ ਵਿਚ ਡੀਨਰ ਵੀ ਸ਼ੋਸ਼ਲ ਡਿਸਟੈਂਸਿੰਗ ਦੇ ਜਰੀਏ ਹੀ ਕਰਵਾਇਆ ਗਿਆ।

ਦੱਸ ਦੱਈਏ ਕਿ ਭੋਪਾਲ ਵਿਚ ਲੌਕਡਾਊਨ ਦੇ 46 ਦਿਨ ਹੋ ਗਏ ਹਨ। ਇਸ ਤੋਂ ਪਹਿਲਾਂ ਲੌਕਡਾਊਨ ਵਿਚ ਵਿਆਹ ਦੀ ਆਗਿਆ ਨਹੀਂ ਸੀ ਪਰ ਹੁਣ ਲੌਕਡਾਊਨ ਦੇ ਤੀਜੇ ਪੜਾਅ ਵਿਚ ਕੁਝ ਸਾਵਧਾਨੀਆਂ ਨੂੰ ਧਿਆਨ ਵਿਚ ਰੱਖ ਕੇ ਵਿਆਹਾਂ ਨੂੰ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਸਬੰਧੀ ਭੋਲਾਪ ਕਲੈਕਟਰ ਤੋਂ ਇਜ਼ਾਜ ਲੈਣੀ ਹੋਵੇਗੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।