ਪੈਰਾਮਿਲਟਰੀ ਫੋਰਸ 'ਚ ਵੀ ਕਰੋਨਾ ਦੇ ਮਰੀਜ਼ਾਂ 'ਚ ਵਾਧਾ, ਮਰੀਜ਼ਾਂ ਦੀ ਗਿਣਤੀ 800 ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜਿਸ ਤੋਂ ਬਾਅਦ ਇਹ ਵਾਇਰਸ ਹੁਣ ਭਾਰਤੀ ਸੈਨਾ ਦੇ ਜਵਾਨਾਂ ਨੂੰ ਵੀ ਆਪਣੀ ਚਪੇਟ ਵਿਚ ਲੈਣ ਲੱਗਾ ਹੈ

Photo

ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜਿਸ ਤੋਂ ਬਾਅਦ ਇਹ ਵਾਇਰਸ ਹੁਣ ਭਾਰਤੀ ਸੈਨਾ ਦੇ ਜਵਾਨਾਂ ਨੂੰ ਵੀ ਆਪਣੀ ਚਪੇਟ ਵਿਚ ਲੈਣ ਲੱਗਾ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਪੈਰਾਮਿਲਟੀ ਦੇ 837 ਜਵਾਨਾਂ ਵਿਚ ਇਹ ਵਾਇਰਸ ਫੈਲ ਚੁੱਕਾ ਹੈ। CRPF ਦੇ ਵਿਚ ਇਕ ਦਿਨ ਦੇ ਅੰਦਰ-ਅੰਦਰ 41 ਜਵਾਨ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।

ਇਸੇ ਨਾਲ ਹੁਣ ਤੱਕ CRPF ਵਿਚ ਕੁੱਲ 109 ਜਵਾਨਾਂ ਨੂੰ ਕਰੋਨਾ ਵਾਇਰਸ ਦੀ ਲਾਗ ਲੱਗ ਚੁੱਕੀ ਹੈ। ਇਸ ਦੇ ਨਾਲ ਹੀ ਹੁਣ ਪਿਛਲੇ 24 ਘੰਟੇ ਵਿਚ 3 ਹੋਰ ਪੌਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ CRPF ਵਿਚ ਕੁੱਲ 247 ਕੇਸ ਸਾਹਮਣੇ ਆ ਚੁੱਕੇ ਹਨ। ਉਧਰ ਜੇਕਰ ਬੀਐੱਸਐੱਫ (BSF) ਦੀ ਗੱਲ ਕਰੀਏ ਤਾਂ ਇਸ ਵਿਚ ਵੀ ਕਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਦੱਸ ਦੱਈਏ ਕਿ ਬੀਐੱਸਐੱਫ (BSF) ਵਿਚ ਪਿਛਲੇ 24 ਘੰਟੇ ਵਿਚ 13 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ।

ਇਸ ਦੇ ਨਾਲ ਹੀ ਹੁਣ ਤੱਕ ਬੀਐੱਸਐੱਫ (BSF) ਵਿਚ 303 ਜਵਾਨਾਂ ਨੂੰ ਕਰੋਨਾ ਪੌਜਟਿਵ ਪਾਇਆ ਗਿਆ ਹੈ। ਇਸ ਤੋਂ ਇਲਾਵਾ ਐੱਸਐੱਸਬੀ ਵਿਚ ਵੀ ਕਰੋਨਾ ਵਾਇਰਸ ਦੇ 20 ਮਰੀਜ਼ ਸਾਹਮਣੇ ਆ ਚੁੱਕੇ ਹਨ। ਜੇਕਰ ਆਈਟੀਬੀਪੀ (ITBP) ਦੀ ਗੱਲ ਕਰੀਏ ਤਾਂ ਪਿਛਲੇ 24 ਘੰਟੇ ਵਿਚ ਇੱਥੇ ਕੋਈ ਵੀ ਕਰੋਨਾ ਵਾਇਰਸ ਦਾ ਕੇਸ ਸਾਹਮਣੇ ਨਹੀਂ ਆਇਆ।

ਪਰ ਹੁਣ ਤੱਕ ਆਈਟੀਬੀਪੀ (ITBP) ਵਿਚ ਵੀ 157 ਕਰੋਨਾ ਪੌਜਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਨ੍ਹਾਂ ਵਿਚੋਂ ਇਕ ਮਰੀਜ਼ ਠੀਕ ਵੀ ਹੋ ਚੁੱਕਾ ਹੈ। ਇਸ ਤੋਂ ਇਲਾਵਾ ਐਨਐਸਜੀ ਮਤਲਕਿ ਬਲੈਕ ਕੈਟ ਕਮਾਂਡ ਵਿਚ ਵੀ ਕਰੋਨਾ ਵਾਇਰਸ ਦੇ ਇਕ ਮਰੀਜ਼ ਦੀ ਪੁਸ਼ਟੀ ਹੋ ਚੁੱਕੀ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।