ਚਿਦੰਬਰਮ ਕੋਲੋਂ ਛੇ ਘੰਟੇ ਤਕ ਪੁੱਛ-ਪੜਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈਡੀ ਨੇ ਏਅਰਸੈੱਲ-ਮੈਕਸਿਸ ਸੌਦੇ ਨਾਲ ਜੁੜੇ ਕਥਿਤ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਕੋਲੋਂ ਦੂਜੀ ਵਾਰ ਪੁੱਛ-ਪੜਤਾਲ ਕੀਤੀ ਹੈ। ਉਨ੍ਹਾਂ ਕੋਲੋਂ ਅੱਜ...

P. Chidambram

ਨਵੀਂ ਦਿੱਲੀ, ਈਡੀ ਨੇ ਏਅਰਸੈੱਲ-ਮੈਕਸਿਸ ਸੌਦੇ ਨਾਲ ਜੁੜੇ ਕਥਿਤ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਕੋਲੋਂ ਦੂਜੀ ਵਾਰ ਪੁੱਛ-ਪੜਤਾਲ ਕੀਤੀ ਹੈ। ਉਨ੍ਹਾਂ ਕੋਲੋਂ ਅੱਜ ਛੇ ਘੰਟੇ ਤਕ ਪੁੱਛ-ਪੜਤਾਲ ਕੀਤੀ ਗਈ। ਚਿਦੰਬਰਮ ਨੇ ਇਕ ਵਾਰ ਫਿਰ ਕਿਹਾ ਹੈ ਕਿ ਉਨ੍ਹਾਂ ਕੋਈ ਅਪਰਾਧ ਨਹੀਂ ਕੀਤਾ।ਜਾਂਚ ਅਧਿਕਾਰੀਆਂ ਨੇ ਦਸਿਆ ਕਿ ਚਿਦੰਬਰਮ ਸਵੇਰੇ ਕਰੀਬ 11 ਵਜੇ ਈਡੀ ਦੇ ਦਫ਼ਤਰ ਪੁੱਜੇ ਅਤੇ ਉਥੋਂ ਪੰਜ ਵਜੇ ਮਗਰੋਂ ਵਾਪਸ ਗਏ। ਤੁਰਤ ਬਾਅਦ ਚਿਦੰਬਰਮ ਨੇ ਟਵਿਟਰ 'ਤੇ ਕਿਹਾ, 'ਈਡੀ ਨੇ ਇਕ ਵਾਰ ਫਿਰ ਪੁੱਛ-ਪੜਤਾਲ ਕੀਤੀ ਹੈ।

ਇਸ ਮਾਮਲੇ ਵਿਚ ਕੋਈ ਪਰਚਾ ਨਹੀਂ ਹੈ ਅਤੇ ਨਾ ਹੀ ਮੈਂ ਕੋਈ ਅਪਰਾਧ ਕੀਤਾ ਹੈ।' ਅਧਿਕਾਰੀਆਂ ਨੇ ਦਸਿਆ ਕਿ ਜਾਂਚ ਅਧਿਕਾਰੀ ਨੇ ਚਿਦੰਬਰਮ ਦਾ ਬਿਆਨ ਦਰਜ ਕੀਤਾ। ਇਸ ਤੋਂ ਪਹਿਲਾਂ ਈਡੀ ਨੇ ਪੰਜ ਜੂਨ ਨੂੰ ਵੀ ਚਿਦੰਬਰਮ ਕੋਲੋਂ ਪੁੱਛ-ਪੜਤਾਲ ਕੀਤੀ ਸੀ। ਜਿਸ ਸਮੇਂ ਚਿਦੰਬਰਮ ਮੰਤਰੀ ਸਨ, ਇਹ ਏਜੰਸੀ ਉਨ੍ਹਾਂ ਨੂੰ ਹੀ ਜਵਾਬ ਦਿੰਦੀ ਸੀ। ਸਮਝਿਆ ਜਾਂਦਾ ਹੈ ਕਿ ਏਜੰਸੀ ਨੇ ਕਾਂਗਰਸ ਨੇਤਾ ਕੋਲੋਂ ਕਈ ਸਵਾਲ ਪੁੱਛੇ। ਉਨ੍ਹਾਂ ਕੋਲੋਂ ਇਸ ਮਾਮਲੇ ਵਿਚ ਲਏ ਗਏ ਫ਼ੈਸਲੇ ਬਾਰੇ ਸਵਾਲ ਪੁੱਛੇ ਗਏ। (ਏਜੰਸੀ)