ਪਤੀ ਨੇ ਆਪਣੀ ਹੀ ਪਤਨੀ ਅਤੇ ਬੱਚਿਆ ਨੂੰ ਜਿੰਦਾ ਜਲਾਇਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਜ਼ਾਇਜ ਸਬੰਧ ਦੇ ਸ਼ੱਕ ਵਿਚ ਪਤਨੀ ਅਤੇ ਬੱਚਿਆ ਨੂੰ ਜਿੰਦਾ ਜਲਾਇਆ

husband burnt wife and two children alive at etah

ਏਟਾ- ਉੱਤਰ ਪ੍ਰਦੇਸ਼ ਵਿਚ ਏਟਾ ਜ਼ਿਲ੍ਹੇ ਦੇ ਕੋਤਵਾਲੀ ਦੇਹਾਂਤ ਖੇਤਰ ਵਿਚ ਨਜ਼ਾਇਜ ਸਬੰਧ ਦੇ ਸ਼ੱਕ ਵਿਚ ਇਕ ਸਿਰਫਿਰੇ ਨੇ ਆਪਣੀ ਪਤਨੀ ਅਤੇ ਦੋ ਮਾਸੂਮ ਬੱਚਿਆ ਨੂੰ ਜਿਊਦਿਆਂ ਨੂੰ ਜਲਾ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਤੀ ਖੁਦ ਫਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਉਜੇਪੁਰ ਪਿੰਡ ਦਾ ਨਿਵਾਸੀ ਆਪਣੀ ਪਤਨੀ ਨੂੰ ਲੈ ਕੇ ਸ਼ੱਕ ਕਰ ਰਿਹਾ ਸੀ ਅਤੇ ਇਸ ਸ਼ੱਕ ਨੂੰ ਲੈ ਕੇ ਉਹਨਾਂ ਵਿਚਕਾਰ ਹਰ ਰੋਜ਼ ਝਗੜਾ ਹੁੰਦਾ ਸੀ। ਬੁੱਧਵਾਰ ਰਾਤ ਨੂੰ ਵੀ ਦੋਨਾਂ ਵਿਚਕਾਰ ਝਗੜਾ ਹੋਇਆ ਸੀ।

ਇਸ ਤੋਂ ਬਾਅਦ ਦੋਸ਼ੀ ਨੇ ਆਪਣੀ ਪਤਨੀ ਅਤੇ ਬੱਚਿਆ ਨੂੰ ਰਾਤ ਨੂੰ ਸੌਂਦੇ ਸਮੇਂ ਬਿਸਤਰੇ ਤੇ ਹੀ ਰੱਸੀ ਨਾਲ ਬੰਨ ਦਿੱਤਾ ਅਤੇ ਮਿੱਟੀ ਦੀ ਤੇਲ ਪਾ ਕੇ ਅੱਗ ਲਾ ਦਿੱਤੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਅੱਗ ਲਾਉਣ ਤੋਂ ਬਾਅਦ ਘਰ ਨੂੰ ਬਾਹਰ ਤੋਂ ਜਿੰਦਾ ਲਾ ਦਿੱਤਾ ਦੋਸ਼ੀ ਨੇ ਉਸ ਕਮਰੇ ਨੂੰ ਵੀ ਤਾਲਾ ਲਗਾ ਦਿੱਤਾ ਜਿਸ ਕਮਰੇ ਵਿਚ ਦੋਸ਼ੀ ਨੇ ਆਪਣੀ ਪਤਨੀ ਅਤੇ ਬੱਚਿਆ ਨੂੰ ਅੱਗ ਲਗਾਈ ਸੀ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੋਸ਼ੀ ਦੇ ਗੁਆਂਢੀ ਨੇ ਦਿੱਤੀ ਜਦ ਤੱਕ ਪੁਲਿਸ ਘਟਨਾ ਸਥਾਨ ਤੇ ਪਹੁੰਚੀ ਤਾਂ ਤਿੰਨੇ ਸਰੀਰ ਰਾਖ ਬਣ ਚੁੱਕੇ ਸਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।