ਅਨਾਥ ਤੇ ਬੇਸਹਾਰਾ ਬੱਚਿਆਂ ਲਈ ਜਲਦ ਬਣਾਈ ਜਾਵੇਗੀ ਯੋਜਨਾ : CM ਚੌਹਾਨ
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਆਹ 'ਚ ਸ਼ਾਮਲ ਹੋਣ ਲਈ ਲੋਕਾਂ ਨੂੰ ਆਪਣਾ ਕੋਰੋਨਾ ਟੈਸਟ ਵੀ ਕਰਵਾਉਣਾ ਹੋਵੇਗਾ
ਭੋਪਾਲ-ਕੋਰੋਨਾ ਵਾਇਰਸ ਦੇ ਮਾਮਲੇ ਬੇਸ਼ੱਕ ਘੱਟਣੇ ਸ਼ੁਰੂ ਹੋ ਗਏ ਹਨ ਪਰ ਮੌਤਾਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਮੱਧ ਪ੍ਰਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਰਿਕਵਰੀ ਰੇਟ 'ਚ ਵਾਧਾ ਅਤੇ ਪਾਜ਼ੇਟਿਵ ਦਰ 'ਚ ਗਿਰਾਵਟ ਤੋਂ ਬਾਅਦ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਜਿਸ 'ਚ ਹੌਲੀ-ਹੌਲੀ ਕਰ ਕੇ ਸਾਰੇ ਜ਼ਿਲ੍ਹਿਆਂ ਨੂੰ ਖੋਲ੍ਹਿਆ ਜਾ ਰਿਹਾ ਹੈ।
ਇਕ ਬੈਠਕ ਦੌਰਾਨ ਸੀ.ਐੱਮ. ਸ਼ਿਵਰਾਜ ਚੌਹਾਨ ਨੇ ਫੈਸਲਾ ਲਿਆ ਕਿ ਲਾਕਡਾਊਨ ਦੌਰਾਨ ਕੋਵਿਡ-19 ਦੇ ਹਾਲਾਤ ਨੂੰ ਦੇਖਦੇ ਹੋਏ ਵਿਆਹ ਸਮਾਰੋਹ 'ਚ ਹੁਣ ਤੱਕ 20 ਲੋਕਾਂ ਦੀ ਇਜਾਜ਼ਤ ਸੀ ਪਰ ਕੋਰੋਨਾ ਦੇ ਕੇਸਾਂ 'ਚ ਆਉਂਦੀ ਗਿਰਾਵਟ ਨੂੰ ਦੇਖਦਿਆਂ ਹੁਣ ਵਿਆਹ ਸਮਾਹੋਰ 'ਚ ਗਿਣਤੀ ਵਧਾ ਕੇ 40 ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਆਹ 'ਚ ਸ਼ਾਮਲ ਹੋਣ ਲਈ ਲੋਕਾਂ ਨੂੰ ਆਪਣਾ ਕੋਰੋਨਾ ਟੈਸਟ ਵੀ ਕਰਵਾਉਣਾ ਹੋਵੇਗਾ।
ਇਹ ਵੀ ਪੜ੍ਹੋ-ਦਿੱਲੀ ਸਰਕਾਰ ਨੇ ਇਸ ਨਵੀਂ ਯੋਜਨਾ ਤਹਿਤ ਬਿਨ੍ਹਾਂ ਰਾਸ਼ਨ ਕਾਰਡ ਵਾਲਿਆਂ ਨੂੰ ਦਿੱਤਾ ਅਨਾਜ
ਇਸ ਤੋਂ ਇਲਾਵਾ ਸੀ.ਐੱਮ. ਨੇ ਐਲਾਨ ਕਰਦੇ ਹੋਏ ਕਿਹਾ ਬਹੁਤ ਜਲਦ ਇਕ ਯੋਨਜਾ ਬਣਾਈ ਜਾਵੇਗੀ ਜਿਸ ਦੇ ਤਹਿਤ ਕੋਰੋਨਾ ਤੋਂ ਇਲਾਵਾ ਜਿਹੜੇ ਵੀ ਅਨਾਥ ਬੱਚੇ ਹਨ, ਸਰਕਾਰ ਸਮਾਜ ਨਾਲ ਮਿਲ ਕੇ ਬੱਚਿਆਂ ਦੀ ਸਿੱਖਿਆ, ਰਹਿਣ ਅਤੇ ਰੋਜ਼ੀ-ਰੋਟੀ ਦੀ ਪੂਰੀ ਵਿਵਸਥਾ ਕੀਤੀ ਜਾਵੇਗੀ। ਅਜਿਹੇ ਬੱਚਿਆਂ ਨੂੰ ਬੇਸਹਾਰਾ ਨਹੀਂ ਛੱਡਿਆ ਜਾ ਸਕਦਾ ਜੋ ਮਜ਼ਬੂਰ ਅਤੇ ਪ੍ਰੇਸ਼ਾਨ ਹੋਣ।
ਇਹ ਵੀ ਪੜ੍ਹੋ-ਇਸ ਦੇਸ਼ 'ਚ ਸਿਰਫ 12 ਰੁਪਏ 'ਚ ਮਿਲ ਰਿਹੈ ਘਰ, ਮੁਰੰਮਤ ਲਈ ਵੀ ਸਰਕਾਰ ਦੇਵੇਗੀ ਲੱਖਾਂ ਰੁਪਏ
ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਜਿੰਨਾ ਸਮਾਜ ਦਾ ਸਹਿਯੋਗ ਮਿਲੇਗਾ ਜੇਕਰ ਉਸ ਨਾਲ ਕੰਮ ਨਹੀਂ ਬਣੇਗਾ ਤਾਂ ਸਰਕਾਰ ਉਸ ਪੂਰੀ ਵਿਵਸਥਾ ਨੂੰ ਯਕੀਨੀ ਪੂਰਾ ਕਰੇਗੀ। ਉਨ੍ਹਾਂ ਨੇ ਕਿਹਾ ਕਿ 'ਚ ਜੇਕਰ ਘਰ 'ਚ ਕਮਾਈ ਕਰਨ ਵਾਲੇ ਮੈਂਬਰ ਦੀ ਮੌਤ ਹੋ ਗਈ ਹੈ ਅਤੇ ਘਰ ਕੋਈ ਕਮਾਉਣ ਵਾਲਾ ਨਹੀਂ ਹੈ ਤਾਂ ਅਜਿਹੇ ਮਾਮਲੇ 'ਚ ਬਹੁਤ ਗੰਭੀਰਤਾ ਨਾਲ ਵਿਚਾਰ ਕਰ ਕੇ ਫੈਸਲਾ ਕਰਨਗੇ।
ਇਹ ਵੀ ਪੜ੍ਹੋ-'ਸਾਧੂ ਸਿੰਘ ਧਰਮਸੋਤ ਤੇ ਮਨਪ੍ਰੀਤ ਬਾਦਲ ਵਿਰੁੱਧ SC/ST ਐਕਟ ਅਧੀਨ ਕੇਸ ਦਰਜ ਕੀਤਾ ਜਾਵੇ'