ਸ਼ਿਵ ਸੈਨਾ ਦੇ ਵਿਧਾਇਕ ਦੀ ਸ਼ਰਮਨਾਕ ਕਰਤੂਤ, ਠੇਕੇਦਾਰ 'ਤੇ ਸੁਟਵਾਇਆ ਕੂੜਾ ਤੇ ਗਟਰ ਦਾ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਠੇਕੇਦਾਰ 'ਤੇ ਕੂੜਾ ਸੁੱਟਣ ਦੀ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ' ਤੇ ਵਿਧਾਇਕ ਦਿਲੀਪ ਲਾਂਡੇ ਦੀ ਹੋ ਰਹੀ ਸਖ਼ਤ ਆਲੋਚਨਾ

Shameful act of Shiv Sena MLA

ਮੁੰਬਈ: ਮਹਾਰਾਸ਼ਟਰ( Maharashtra) 'ਚ ਸ਼ਿਵ ਸੈਨਾ ਦੇ ਵਿਧਾਇਕ( Shiv Sena MLA)  ਦਿਲੀਪ ਲਾਂਡੇ( Dilip Lande)  ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਨਾਲੇ ਦੀ ਸਹੀ ਢੰਗ ਨਾਲ ਸਫਾਈ ਨਾ ਹੋਣ  ਕਰਕੇ ਠੇਕੇਦਾਰ ਨੂੰ ਕੂੜੇ ਦੇ ਢੇਰ ਤੇ ਬਿਠਾਉਂਦੇ ਅਤੇ ਉਸ ਦੇ ਉਪਰ ਕੂੜਾ ਸੁੱਟਦੇ ਨਜ਼ਰ ਆਏ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਭਾਜਪਾ( BJP)  ਨੇ ਓਧਵ ਸਰਕਾਰ ( Uddhav Government) 'ਤੇ ਹਮਲਾ ਬੋਲਿਆ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਸ਼ਨੀਵਾਰ ਸ਼ਾਮ 4 ਵਜੇ ਦੀ ਹੈ। ਵਿਧਾਇਕ ਦਿਲੀਪ ਲਾਂਡੇ ( MLA  Dilip Lande) ਨੂੰ ਸ਼ਿਕਾਇਤ ਮਿਲੀ ਸੀ ਕਿ ਚਾਂਦਵਾਲੀ ਖੇਤਰ ਵਿੱਚ ਨਾਲੇ ਦੀ ਸਫਾਈ ਨਾ ਹੋਣ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਹੈ।

ਇਸ ਤੋਂ ਨਾਰਾਜ਼ ਹੋ ਕੇ ਵਿਧਾਇਕ ਆਪਣੇ ਵਰਕਰਾਂ ਨਾਲ ਉਥੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸ਼ਿਕਾਇਤ ਸਹੀ ਹੋਣ 'ਤੇ ਉਹਨਾਂ ਨੇ ਠੇਕੇਦਾਰ ਨੂੰ ਬੁਲਾਇਆ ਅਤੇ ਉਸਨੂੰ ਕੂੜੇ ਦੇ ਢੇਰ' ਤੇ ਬੈਠਣ ਲਈ ਕਿਹਾ ਤੇ ਫਿਰ ਆਪਣੇ ਕਰਮਚਾਰੀਆਂ ਨੂੰ ਉਸ ਉਪਰ ਕੂੜਾ ਸੁੱਟਣ ਲਈ ਆਖਿਆ।

 

 ਇਹ ਵੀ ਪੜ੍ਹੋ:  ਕੌਮੀ ਵੈਬੀਨਾਰਜ਼: ਗੁਰੂ ਤੇਗ਼ ਬਹਾਦਰ ਜੀ ਦੀ ਜੀਵਨੀ ਤੇ ਵਿਰਾਸਤ ਵਿਸ਼ੇ 'ਤੇ ਕੀਤਾ ਗਿਆ ਵਿਸ਼ੇਸ਼ ਆਯੋਜਨ

 

ਠੇਕੇਦਾਰ 'ਤੇ ਕੂੜਾ ਸੁੱਟਣ ਦੀ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ' ਤੇ ਵਿਧਾਇਕ ਦਿਲੀਪ ਲਾਂਡੇ ( MLA Dilip Lande) ਦੀ ਸਖਤ ਆਲੋਚਨਾ ਹੋ ਰਹੀ ਹੈ। ਇਸ ਦੇ ਨਾਲ ਹੀ ਵਿਧਾਇਕ ਵਿਧਾਇਕ ਦਿਲੀਪ ਲਾਂਡੇ ( MLA Dilip Lande) ਨੇ ਆਪਣੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦਿਆਂ ਸਪਸ਼ਟੀਕਰਨ  ਦਿੰਦਿਆ ਕਿਹਾ ਕਿ 'ਠੇਕੇਦਾਰ ਨੇ ਲੋਕਾਂ ਦੇ ਦੁੱਖ ਦੂਰ ਕਰਨ ਦਾ ਕੰਮ ਨਹੀਂ ਕੀਤਾ।

 

 ਇਹ ਵੀ ਪੜ੍ਹੋ:  ਧੀ ਦੇ ਪ੍ਰੇਮ ਸਬੰਧਾਂ ਤੋਂ ਦੁਖੀ ਪਿਉ ਨੇ ਚੁੱਕਿਆ ਖੌਫਨਾਕ ਕਦਮ, ਮਾਂ-ਧੀ ਨੂੰ ਦਿੱਤਾ ਨਹਿਰ ‘ਚ ਧੱਕਾ

 

ਅਜਿਹੀ ਸਥਿਤੀ ਵਿਚ ਲੋਕਾਂ ਦੀ ਤਕਲੀਫ਼ਾਂ ਨੂੰ ਦੂਰ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਜਦੋਂ ਅਸੀਂ ਕੰਮ ਸ਼ੁਰੂ ਕੀਤਾ, ਤਾਂ ਠੇਕੇਦਾਰ ਆਪਣੇ ਆਪ ਆਇਆ। ਅਸੀਂ ਉਸ ਉੱਤੇ ਕੂੜਾ ਨਹੀਂ ਸੁੱਟਿਆ। ਅਸੀਂ ਉਸਨੂੰ ਬਿਠਾਇਆ ਤੇ ਕੰਮ ਕਰਨ ਲਈ ਕਿਹਾ।