ਮਹਿਲਾ ਕਾਂਸਟੇਬਲ ਨੇ 50 ਬੱਚਿਆਂ ਨੂੰ ਲਿਆ ਗੋਦ, 10ਵੀਂ ਤਕ ਪੜ੍ਹਾਈ ਦਾ ਦੇਵੇਗੀ ਖ਼ਰਚਾ
ਰਾਸ਼ਟਰੀ ਕਮਿਸ਼ਨ ਨੇ 7 ਜੂਨ ਨੂੰ ਸੁਪਰੀਮ ਕੋਰਟ ਨੂੰ ਦਸਿਆ ਕਿ 5 ਜੂਨ ਤਕ ਵੱਖ-ਵੱਖ ਰਾਜਾਂ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ 30,071 ਬੱਚੇ ਅਨਾਥ ਹੋਏ
ਮੁੰਬਈ : ਮੁੰਬਈ ਪੁਲਿਸ ਦੀ ਮਹਿਲਾ ਕਾਂਸਟੇਬਲ ਰਿਹਾਨਾ ਸ਼ੇਖ ( Women Constable Rihanna Sheikh) ਨੇ ਮਹਾਰਾਸ਼ਟਰ (Maharashtra) ਵਿਚ 50 ਜ਼ਰੂਰਤਮੰਦ ਬੱਚਿਆਂ ਨੂੰ ਗੋਦ ਲੈਣ ( Baby Adopt) ਦਾ ਫ਼ੈਸਲਾ ਕੀਤਾ ਹੈ। ਉਸ ਨੇ ਕਿਹਾ ਕਿ ਉਸ ਦੇ ਦੋਸਤ ਨੇ ਉਸ ਨੂੰ ਇਕ ਸਕੂਲ ਦੀਆਂ ਕੁੱਝ ਤਸਵੀਰਾਂ ਦਿਖਾਈਆਂ।
ਉਸ ਤੋਂ ਬਾਅਦ ਉਸ ਨੇ ਮਹਿਸੂਸ ਕੀਤਾ ਕਿ ਇਨ੍ਹਾਂ ਬੱਚਿਆਂ ਨੂੰ ਉਸ ਦੀ ਮਦਦ ਦੀ ਲੋੜ ਹੈ ਅਤੇ ਮੈਂ 50 ਬੱਚਿਆਂ ਨੂੰ ਗੋਦ ( Baby Adopt) ਲਿਆ। ਮੈਂ ਇਨ੍ਹਾਂ ਬੱਚਿਆਂ ਦਾ 10ਵੀਂ ਕਲਾਸ ਤਕ ਦਾ ਖ਼ਰਚਾ ਚੁਕਾਂਗੀ।
ਇਹ ਵੀ ਪੜ੍ਹੋ: ਜਥੇਦਾਰ ਰਣਜੀਤ ਸਿੰਘ ਨੇ ਬਰਗਾੜੀ ਵਾਲੀ ਬੀੜ ਦੇ ਦਰਸ਼ਨਾਂ ਦੀ ਰੱਖੀ ਸ਼ਰਤ
ਬਾਲ ਅਧਿਕਾਰਾਂ ਲਈ ਰਾਸ਼ਟਰੀ ਕਮਿਸ਼ਨ (ਐਨ.ਸੀ.ਪੀ.ਸੀ.ਆਰ.) ਨੇ 7 ਜੂਨ ਨੂੰ ਸੁਪਰੀਮ ਕੋਰਟ ( Supreme Court) ਨੂੰ ਦਸਿਆ ਕਿ 5 ਜੂਨ ਤਕ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ 30,071 ਬੱਚੇ ਅਨਾਥ ਹੋਏ ਸਨ। ਇਨ੍ਹਾਂ ਵਿਚੋਂ ਬਹੁਤੇ ਬੱਚੇ ਮਹਾਂਮਾਰੀ ਦੇ ਕਾਰਨ ਅਪਣੇ ਮਾਪਿਆਂ ਦੀ ਮੌਤ ਜਾਂ ਛੱਡ ਜਾਣ ਕਾਰਨ ਇਕੱਲੇ ਰਹੇ ਗਏ।