ਭੋਪਾਲ ਦੇ 'ਸਤਪੁੜਾ ਭਵਨ' 'ਚ ਲੱਗੀ ਅੱਗ, ਹਵਾਈ ਫ਼ੌਜ ਦੀ ਮਦਦ ਨਾਲ ਪਾਇਆ ਗਿਆ ਕਾਬੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਗ ਨੂੰ ਬੁਝਾਉਣ ਲਈ ਭਾਰਤੀ ਹਵਾਈ ਫ਼ੌਜ ਅਤੇ ਸਥਾਨਕ ਅਧਿਕਾਰੀਆਂ ਨੇ ਮਿਲ ਕੇ ਕਰੀਬ 14 ਘੰਟੇ ਦਾ ਲੰਬਾ ਆਪਰੇਸ਼ਨ ਚਲਾਇਆ

Madhya Pradesh's Satpura Bhawan fire doused

 

ਭੋਪਾਲ: ਭੋਪਾਲ 'ਚ ਮੱਧ ਪ੍ਰਦੇਸ਼ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਦਫ਼ਤਰ ਵਾਲੇ 'ਸਤਪੁੜਾ ਭਵਨ' 'ਚ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਦਰਅਸਲ ਸੋਮਵਾਰ ਨੂੰ ਸਤਪੁੜਾ ਭਵਨ 'ਚ ਭਿਆਨਕ ਅੱਗ ਲੱਗ ਗਈ ਸੀ। ਇਸ ਇਮਾਰਤ ਵਿਚ ਕਈ ਸਰਕਾਰੀ ਵਿਭਾਗਾਂ ਦੇ ਦਫ਼ਤਰ ਹਨ। ਇਮਾਰਤ ਦੀ ਅੱਗ ਨੂੰ ਬੁਝਾਉਣ ਲਈ ਭਾਰਤੀ ਹਵਾਈ ਫ਼ੌਜ ਅਤੇ ਸਥਾਨਕ ਅਧਿਕਾਰੀਆਂ ਨੇ ਮਿਲ ਕੇ ਕਰੀਬ 14 ਘੰਟੇ ਦਾ ਲੰਬਾ ਆਪਰੇਸ਼ਨ ਚਲਾਇਆ।

ਇਹ ਵੀ ਪੜ੍ਹੋ: ਵਿਆਹੁਤਾ ਨੇ ਦੋ ਬੱਚਿਆਂ ਸਮੇਤ ਡੂੰਘੇ ਪਾਣੀ 'ਚ ਮਾਰੀ ਛਾਲ, ਦੋਵਾਂ ਮਾਸੂਮਾਂ ਦੀ ਮੌਤ

ਸਾਰੀਆਂ ਮੰਜ਼ਿਲਾਂ 'ਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਛੇਵੀਂ ਮੰਜ਼ਿਲ 'ਤੇ ਅਜੇ ਵੀ ਧੂੰਆਂ ਨਿਕਲ ਰਿਹਾ ਹੈ। ਇਸ 'ਤੇ ਕਾਬੂ ਪਾਉਣ ਲਈ ਫਾਇਰਫਾਈਟਰਜ਼ ਨੂੰ 2 ਘੰਟੇ ਲੱਗ ਸਕਦੇ ਹਨ। ਇਮਾਰਤ ਨੂੰ ਸਮੇਂ ਸਿਰ ਖਾਲੀ ਕਰਵਾ ਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਭਾਰਤੀ ਹਵਾਈ ਫ਼ੌਜ ਦੇ ਏਅਰਕ੍ਰਾਫਟ ਏ.ਐਨ.-52 ਅਤੇ ਐਮ.ਆਈ.-15 ਹੈਲੀਕਾਪਟਰ ਵੀ ਰਾਤ ਨੂੰ ਅੱਗ ਬੁਝਾਉਣ ਦੀ ਮੁਹਿੰਮ ਵਿਚ ਸ਼ਾਮਲ ਹੋਏ ਅਤੇ ਬਾਲਟੀਆਂ ਦੀ ਵਰਤੋਂ ਕਰਕੇ ਉਪਰੋਂ ਪਾਣੀ ਡੋਲ੍ਹਿਆ।

ਇਹ ਵੀ ਪੜ੍ਹੋ: ਕੈਨੇਡਾ ਜਾ ਰਹੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਦਿੱਲੀ ਏਅਰਪੋਰਟ ’ਤੇ ਵਿਜੀਲੈਂਸ ਨੇ ਰੋਕਿਆ, ਭੇਜਿਆ ਵਾਪਸ 

ਸੂਤਰਾਂ ਨੇ ਦਸਿਆ ਕਿ ਅੱਗ ਸਰਕਾਰੀ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਸ਼ਾਮ ਕਰੀਬ 4 ਵਜੇ ਲੱਗੀ, ਜਿਥੇ ਕਬਾਇਲੀ ਭਲਾਈ ਵਿਭਾਗ ਦਾ ਖੇਤਰੀ ਦਫ਼ਤਰ ਸਥਿਤ ਹੈ। ਅੱਗ ਤੀਜੀ ਮੰਜ਼ਲ ਤੋਂ ਉਪਰ ਦੀਆਂ ਤਿੰਨ ਮੰਜ਼ਲਾਂ ਤਕ ਤੇਜ਼ੀ ਨਾਲ ਫੈਲ ਗਈ। ਜਿਵੇਂ ਹੀ ਅੱਗ ਏਅਰ ਕੰਡੀਸ਼ਨਰ ਅਤੇ ਕੁਝ ਗੈਸ ਸਿਲੰਡਰਾਂ ਦੇ ਸੰਪਰਕ ਵਿਚ ਆਈ, ਕਈ ਧਮਾਕੇ ਹੋਏ।

ਇਹ ਵੀ ਪੜ੍ਹੋ: ਪਟਿਆਲਾ ’ਚ ਪੁਲਿਸ ਨੇ ਚੁਕਵਾਇਆ ਕਿਸਾਨਾਂ ਦਾ ਧਰਨਾ, ਜਗਜੀਤ ਸਿੰਘ ਡੱਲੇਵਾਲ ਸਣੇ ਕਈ ਕਿਸਾਨ ਆਗੂ ਹਿਰਾਸਤ ‘ਚ

ਸੂਤਰਾਂ ਨੇ ਦਸਿਆ ਕਿ ਅੱਗ ਨਾਲ ਸਿਹਤ ਵਿਭਾਗ ਦੇ ਦਫ਼ਤਰ ਸਮੇਤ ਉਥੇ ਸਥਿਤ ਸਾਰੇ ਦਫ਼ਤਰ ਸੜ ਕੇ ਸੁਆਹ ਹੋ ਗਏ। ਇਕ ਅਧਿਕਾਰੀ ਨੇ ਦਸਿਆ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅੱਗ ਬਾਰੇ ਸੂਚਿਤ ਕੀਤਾ ਅਤੇ ਇਸ ਨੂੰ ਬੁਝਾਉਣ ਲਈ ਉਨ੍ਹਾਂ ਦੀ ਮਦਦ ਮੰਗੀ ਸੀ।