'ਮਿਸ ਵਰਲਡ' ਮਾਨੁਸ਼ੀ ਛਿੱਲਰ ਦੀ ਮੈਡੀਕਲ ਪ੍ਰੀਖਿਆ 'ਤੇ ਕਾਲਜ ਨੇ ਲਾਈ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਿਸ ਵਰਲਡ ਮਾਨੁਸ਼ੀ ਛਿੱਲਰ ਸਾਹਮਣੇ ਡਾਕਟਰ ਬਣਨ ਲਈ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ, ਕਿਉਂ ਕਿ ਮਾਨੁਸ਼ੀ ਛਿੱਲਰ ਨੇ ਦੂਜੇ ਸਮੈਸਟਰ ਦੇ ਪੇਪਰ ਛੱਡ ਦਿਤੇ ਸਨ.........

Miss World Manushi Chhillar

ਨਵੀਂ ਦਿੱਲੀ : ਮਿਸ ਵਰਲਡ ਮਾਨੁਸ਼ੀ ਛਿੱਲਰ ਸਾਹਮਣੇ ਡਾਕਟਰ ਬਣਨ ਲਈ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ, ਕਿਉਂ ਕਿ ਮਾਨੁਸ਼ੀ ਛਿੱਲਰ ਨੇ ਦੂਜੇ ਸਮੈਸਟਰ ਦੇ ਪੇਪਰ ਛੱਡ ਦਿਤੇ ਸਨ, ਜਿਸ 'ਤੇ ਹੁਣ ਭਗਤ ਫੂਲ ਸਿੰਘ ਮਹਿਲਾ ਮੈਡੀਕਲ ਕਾਲਜ ਖਾਨਪੁਰ 'ਚ ਅੱਗੇ ਦੇ ਪੇਪਰ ਦੇਣ 'ਤੇ ਬੈਨ ਲੱਗ ਗਿਆ ਹੈ। ਹੁਣ ਉਨ੍ਹਾਂ ਨੂੰ ਆਗ਼ਾਮੀ ਪੇਪਰਾਂ 'ਚ ਸ਼ਾਮਲ ਹੋਣ ਲਈ ਪੀ.ਜੀ.ਆਈ. 'ਚ ਅਰਜ਼ੀ ਦੇਣੀ ਪਵੇਗੀ, ਇਸ ਤੋਂ ਬਾਅਦ ਉਥੋਂ ਅੱਗੇ ਪੇਪਰਾਂ 'ਚ ਬੈਠਣ ਸਬੰਧੀ ਫ਼ੈਸਲਾ ਕੀਤਾ ਜਾਵੇਗਾ। ਇਹ ਵੀ ਉਦੋਂ ਹੋ ਸਕਦਾ ਹੈ, ਜਦੋਂ ਮਾਨੁਸ਼ੀ ਹਰ ਸਮੈਸਟਰ 'ਚ ਥਿਊਰੀ 'ਚ 75 ਫ਼ੀ ਸਦੀ ਤੇ ਪ੍ਰੈਕਟੀਕਲ 'ਚ 80 ਫ਼ੀ ਸਦੀ  ਅੰਕ ਪ੍ਰਾਪਤ ਕਰੇਗੀ।

ਦੇਸ਼ ਨੂੰ 17 ਸਾਲ ਬਾਅਦ ਮਿਸ ਵਰਲਡ ਦੀ ਖ਼ਿਤਾਬ ਦਿਵਾਉਣ ਵਾਲੀ ਮਾਨੁਸ਼ੀ ਛਿੱਲਰ ਨੇ ਪਹਿਲਾ ਸਮੈਸਟਰ ਪੂਰਾ ਕਰ ਲਿਆ ਸੀ ਅਤੇ ਜਦੋਂ ਉਹ ਮਿਸ ਵਰਲਡ ਲਈ ਗਈ ਸੀ ਤਾਂ ਉਸ ਸਮੇਂ ਦੂਜਾ ਸਮੈਸਟਰ ਸ਼ੁਰੂ ਹੋ ਗਿਆ ਸੀ। ਉਸ ਸਮੇਂ ਮਾਨੁਸ਼ੀ ਨੇ ਅਰਜ਼ੀ ਦੇ ਕੇ ਛੁੱਟੀਆਂ ਲੈ ਲਈਆਂ ਸਨ। ਮਿਸ ਵਰਲਡ ਬਣਨ ਤੋਂ ਬਾਅਦ ਵੀ ਮਾਨੁਸ਼ੀ ਕਾਲਜ ਨਹੀਂ ਗਈ ਸੀ ਅਤੇ ਕਾਲਜ ਨਾ ਆਉਣ ਦਾ ਕੋਈ ਪੱਤਰ ਵੀ ਨਹੀਂ ਭੇਜਿਆ ਗਿਆ।  (ਏਜੰਸੀ)