ਮਾਬ ਲਿੰਚਿੰਗ ਦੇ ਸ਼ਿਕਾਰ ਹੋਏ ਪਹਿਲੂ ਖ਼ਾਨ ਮਾਮਲੇ ਦੀ ਮੁੜ ਹੋਵੇਗੀ ਜਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

1 ਅਪ੍ਰੈਲ 2017 'ਚ ਭੀੜ ਨੇ ਕੁੱਟ ਕੇ ਮਾਰ ਦਿੱਤਾ ਸੀ ਪਹਿਲੂ ਖ਼ਾਨ

phelu Khan investigating the murder case of Mob Lynching

ਰਾਜਸਥਾਨ- ਰਾਜਸਥਾਨ 'ਚ ਪਹਿਲੂ ਖ਼ਾਨ ਦੀ ਭੀੜ ਵੱਲੋਂ ਕੁੱਟ ਕੇ ਕਤਲ ਕਰ ਦੇਣ ਦੇ ਮਾਮਲੇ 'ਚ ਅਦਾਲਤ ਨੇ ਦੁਬਾਰਾ ਜਾਂਚ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਦਰਅਸਲ ਅਲਵਰ 'ਚ ਜੈਪੁਰ ਦਿੱਲੀ ਰਾਜਮਾਰਗ 'ਤੇ 1 ਅਪ੍ਰੈਲ 2017 ਨੂੰ ਗਊ ਤਸਕਰੀ ਦੇ ਸ਼ੱਕ 'ਚ ਭੀੜ ਵੱਲੋਂ ਪਹਿਲੂ ਖ਼ਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਜਿਸ ਦੇ ਵਿਰੋਧ 'ਚ ਪਹਿਲੂ ਖ਼ਾਨ ਦੇ ਪੁੱਤਰ ਇਸ਼ਾਦ ਨੇ ਡੀਜੀਪੀ ਤੋਂ ਇਸ ਮਾਮਲੇ ਦੀ ਮੁੜ ਤੋਂ ਜਾਂਚ ਕਰਨ ਦੀ ਮੰਗ ਕੀਤੀ ਸੀ ਅਤੇ ਬਾਅਦ ਵਿੱਚ ਅਲਵਰ ਪੁਲਿਸ ਨੇ ਇਸ ਮਾਮਲੇ ਲਈ ਅਦਾਲਤ 'ਚ ਜਾਂਚ ਦੀ ਅਰਜ਼ੀ ਦਾਖਿਲ ਕੀਤੀ ਸੀ ਪਰ ਹੁਣ ਅਦਾਲਤ ਵੱਲੋਂ ਇਸ ਨੂੰ ਸਵੀਕਾਰ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਪੁਲਿਸ ਨੇ ਪਹਿਲੂ ਖ਼ਾਨ ਦੇ ਦੋ ਪੁੱਤਰਾਂ ਆਰਿਫ਼ ,ਇਰਸ਼ਾਦ ਅਤੇ 1 ਟਰੱਕ ਅਪਰੇਟਰ ਦਾ ਨਾਮ 24 ਮਈ 2019 ਨੂੰ ਚਾਰਜ਼ਸੀਟ 'ਚ ਦਾਖਿਲ ਕੀਤਾ ਸੀ ਜਦਕਿ ਇਸ ਤੋਂ ਪਹਿਲਾਂ ਉਹਨਾਂ ਦਾ ਨਾਮ ਚਾਰਜ਼ਸੀਟ 'ਚ ਸ਼ਾਮਿਲ ਨਹੀਂ ਸੀ। ਦੱਸ ਦੇਈਏ ਕਿ ਇਸ ਮਾਮਲੇ 'ਚ ਕਰਾਸ ਐੱਫਆਈਆਰ ਦਰਜ ਕੀਤੀ ਗਈ ਸੀ ਜਿਸ ਦੌਰਾਨ 1 ਐਫਆਈਆਰ 'ਚ ਪਹਿਲੂ ਖ਼ਾਨ 'ਤੇ ਉਸਦੇ ਪਰਿਵਾਰ 'ਤੇ ਹਮਲਾ ਕਰਨ ਵਾਲੀ ਭੀੜ ਨੂੰ ਆਰੋਪੀ ਬਣਾਇਆ ਗਿਆ ਸੀ

ਤੇ ਦੂਜੀ ਐਫ਼ਆਈਆਰ 'ਚ ਪਹਿਲੂਖ਼ਾਨ ਦੇ ਪਰਿਵਾਰ ਖ਼ਿਲਾਫ਼ ਗਊ ਤਸਕਰੀ ਦਾ ਆਰੋਪ ਲਗਾਇਆ ਗਿਆ ਸੀ ਦੱਸ ਦੇਈਏ ਕਿ ਦੇਸ਼ ਭਰ 'ਚ ਪਹਿਲੂ ਖ਼ਾਨ ਦਾ ਇਹ ਮਾਮਲਾ ਬਹੁ ਚਰਚਿਤ ਰਿਹਾ ਸੀ ਜਿਸਦੀ ਸਾਰੇ ਲੋਕਾਂ ਵੱਲੋਂ ਨਿੰਦਾ ਕੀਤੀ ਗਈ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਅਦਾਲਤ ਵੱਲੋਂ ਮੁੜ ਤੋਂ ਇਸ ਮਾਮਲੇ ਦੀ ਜਾਂਚ ਦੌਰਾਨ ਕੀ ਕੁੱਝ ਨਿਕਲ ਕੇ ਸਾਹਮਣੇ ਆਉਂਦਾ ਹੈ।