ਨੋਟਬੰਦੀ ਤੋਂ 4 ਸਾਲ ਬਾਅਦ ਪੁਰਾਣੇ ਨੋਟ ਲੈ ਕੇ ਬੈਂਕ ਪਹੁੰਚਿਆ ਅੰਨ੍ਹਾ ਜੋੜਾ, ਫਿਰ ...

ਏਜੰਸੀ

ਖ਼ਬਰਾਂ, ਰਾਸ਼ਟਰੀ

ਤਾਮਿਲਨਾਡੂ ਵਿਚ ਅਗਰਬਤੀਆਂ ਵੇਚ ਕੇ ਅਪਣਾ ਗੁਜਾਰਾ ਕਰਨ ਵਾਲੇ ਇਕ ਅੰਨ੍ਹੇ ਜੋੜਾ ਨੇ ਉੱਦੋਂ ਝਟਕਾ ਲੱਗਿਆ.....

Money

ਤਾਮਿਲਨਾਡੂ ਵਿਚ ਅਗਰਬਤੀਆਂ ਵੇਚ ਕੇ ਅਪਣਾ ਗੁਜਾਰਾ ਕਰਨ ਵਾਲੇ ਇਕ ਅੰਨ੍ਹੇ ਜੋੜਾ ਨੇ ਉੱਦੋਂ ਝਟਕਾ ਲੱਗਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕੀ ਉਨ੍ਹਾਂ ਨੇ ਜੋ ਪਾਈ-ਪਾਈ ਜੋੜ ਕੇ ਕਮਾਈ ਬਣਾਈ ਸੀ, ਉਹ ਹੁਣ ਰੱਦੀ ਵਿਚ ਬਦਲ ਗਈ ਹੈ।

ਦਰਅਸਲ, ਤਾਮਿਲਨਾਡੂ ਦੇ ਪੋਥੀਆ ਮੋਪਾਨੂਰੇ ਪਿੰਡ ਦਾ ਸੋਮੂ (58) ਆਪਣੀ ਪਤਨੀ ਸਮੇਤ ਆਸ ਪਾਸ ਦੇ ਇਲਾਕਿਆਂ ਵਿਚ ਧੂਪ ਅਤੇ ਕਪੂਰ ਵੇਚ ਕੇ ਕੁਝ ਪੈਸਾ ਕਮਾਉਂਦਾ ਸੀ ਅਤੇ ਉਸ ਵਿਚੋਂ ਕੁਝ ਪੈਸੇ ਬਚਾ ਕੇ ਆਪਣੀ ਮਾਂ ਨੂੰ ਜਮ੍ਹਾ ਕਰਾਨ ਨਈ ਦੇ ਦਿੰਦਾ ਸੀ। ਸੋਮੂ ਦੀ ਮਾਂ ਉਨ ਪੈਸੇ ਨੂੰ ਜੋੜ ਕੇ 500 ਅਤੇ 1000 ਰੁਪਏ ਦੇ ਨੋਟਾਂ ਵਿਚ ਬਦਲ ਦਿੰਦੀ ਸੀ ਅਤੇ ਘਰ ਵਿਚ ਸੁਰੱਖਿਅਤ ਰੱਖਦੀ ਸੀ।

ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਸਾਲ 2016 ਵਿਚ ਨੋਟਬੰਦੀ ਦੇ ਬਾਅਦ ਤੋਂ ਪੁਰਾਣੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਅਮਾਨਅ ਹੋ ਗਏ ਸਨ। ਹੁਣ ਜਦੇਂ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਹੋਇਆ ਤਾਂ ਸੌਮੂ ਅਤੇ ਉਸਦੀ ਪਤਨੀ ਦਾ ਕੰਮ ਬੰਦ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ 10 ਸਾਲਾਂ ਵਿਚ ਪਾਈ-ਪਾਈ ਜੋੜ ਕੇ 24 ਹਜਾਹ ਰੁਪਏ ਜਮ੍ਹਾ ਕੀਤੇ ਸੀ ਉਹ ਅਪਣੀ ਮਾਂ ਤੋਂ ਮੰਗੇ।

ਜਦੋਂ ਉਹ ਉਹ ਪੈਸੇ ਬੈਂਕ ਵਿਚ ਜਮ੍ਹਾ ਕਰਵਾਉਣ ਪਹੁੰਚੇ, ਤਾਂ ਉਹ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਜਿਸ ਚੀਜ਼ ਨੂੰ ਉਸਨੇ ਆਪਣੀ ਉਮਰ ਭਰ ਦੀ ਕਮਾਈ ਸਮਝੀ, ਅਸਲ ਵਿਚ ਇਹ ਸਾਲ 2016 ਵਿਚ ਹੀ ਰੱਦੀ ਹੋ ਚੁੱਕੀ ਸੀ। ਸੋਮੂ ਅਤੇ ਉਸਦੀ ਪਤਨੀ ਲਈ, ਇਹ ਕਿਸੇ ਝਟਕੇ ਤੋਂ ਘੱਟ ਨਹੀਂ ਸੀ।

ਸੋਮੂ ਨੇ ਦਾਅਵਾ ਕੀਤਾ ਕਿ ਨੋਟਬੰਦੀ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ 500-1000 ਦੇ ਪੁਰਾਣੇ ਨੋਟ ਅਸਮਾਨਅ ਸਨ। ਪੁਲਿਸ ਨੇ ਹੁਣ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਸੋਮੂ ਨੇ ਆਪਣੇ ਪਰਿਵਾਰ ਦੀ ਮਦਦ ਲਈ ਤਾਮਿਲਨਾਡੂ ਦੇ ਮੁੱਖ ਮੰਤਰੀ ਕੇ ਪਲਾਨੀਸਵਾਮੀ ਕੋਲ ਪਹੁੰਚ ਕੀਤੀ ਹੈ।

ਇਸ ਦੇ ਨਾਲ ਹੀ ਪੁਲਿਸ ਇਸ ਮਾਮਲੇ ਵਿਚ ਅੰਨ੍ਹੇ ਜੋੜੇ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। ਪਿਛਲੇ ਸਾਲ ਤਾਮਿਲਨਾਡੂ ਦੇ ਤਿਰੂਪੁਰ ਜ਼ਿਲ੍ਹੇ ਵਿਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। ਦੋਵੇਂ ਬਜ਼ੁਰਗ ਭੈਣਾਂ ਕੋਲ ਪੁਰਾਣੇ 500 ਅਤੇ ਇਕ ਹਜ਼ਾਰ ਰੁਪਏ ਦੇ 46000 ਰੁਪਏ ਦੇ ਨੋਟ ਸਨ ਅਤੇ ਕਿਹਾ ਕਿ ਉਨ੍ਹਾਂ ਨੂੰ ਨੋਟਬੰਦੀ ਬਾਰੇ ਕੋਈ ਜਾਣਕਾਰੀ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।