ਮਹਿੰਗਾਈ: ਖਾਧਾ ਵੀ, 'ਦੋਸਤਾਂ' ਨੂੰ ਖਵਾਇਆ ਵੀ ਬਸ ਜਨਤਾ ਨੂੰ ਖਾਣ ਨਹੀਂ ਦੇ ਰਹੇ- ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਨਾਲ-ਨਾਲ ਖਾਣਾ ਬਣਾਉਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਨੇ ਵੀ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।

Rahul Gandhi

ਨਵੀਂ ਦਿੱਲੀ: ਲਗਾਤਾਰ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ (Petrol, diesel price hike) ਦੇ ਨਾਲ-ਨਾਲ ਖਾਣਾ ਬਣਾਉਣ ਵਾਲੇ ਤੇਲ ਦੀਆਂ ਕੀਮਤਾਂ (Rise In Food Oil Prices) ਵਿਚ ਵਾਧੇ ਨੇ ਵੀ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਸ ਦਾ ਸਿੱਧਾ ਅਸਰ ਰਸੋਈ ਦੇ ਬਜਟ ’ਤੇ ਪਿਆ ਹੈ। ਇਸ ਦੇ ਚਲਦਿਆਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਹਮਲਾ ਬੋਲਿਆ ਹੈ।

ਹੋਰ ਪੜ੍ਹੋ: ਚੀਨ ਵਿਚ ਵੱਡਾ ਹਾਦਸਾ: ਹੋਟਲ ਢਹਿਣ ਕਾਰਨ 8 ਲੋਕਾਂ ਦੀ ਮੌਤ, ਕਈ ਲਾਪਤਾ

ਰਾਹੁਲ ਗਾਂਧੀ (Rahul Gandhi Tweets) ਨੇ ਮਹਿੰਗਾਈ ਨੂੰ ਲੈ ਕੇ ਟਵੀਟ ਕੀਤਾ। ਇਸ ਦੇ ਨਾਲ  ਉਹਨਾਂ ਨੇ ਅਖ਼ਬਾਰ ਦੀ ਇਕ ਕਟਿੰਗ ਵੀ ਸ਼ੇਅਰ ਕੀਤੀ। ਖ਼ਬਰ ਵਿਚ ਤੇਲ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੇ ਮਹਿੰਗੇ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਰਾਹੁਲ ਗਾਂਧੀ (Rahul Gandhi attacks govt on Oil Prices Rise) ਨੇ ਲਿਖਿਆ, ‘ਖਾਧਾ ਵੀ, 'ਦੋਸਤਾਂ' ਨੂੰ ਖਵਾਇਆ ਵੀ ਬਸ ਜਨਤਾ ਨੂੰ ਖਾਣ ਨਹੀਂ ਦੇ ਰਹੇ #PriceHike'।

ਹੋਰ ਪੜ੍ਹੋ: ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ IMA ਦੀ ਚੇਤਾਵਨੀ, ‘ਲਾਪਰਵਾਹੀ ਵਰਤੀ ਤਾਂ ਫਿਰ ਬਰਸ ਸਕਦਾ ਹੈ ਕਹਿਰ’

ਦੱਸ ਦਈਏ ਕਿ ਦੇਸ਼ ਵਿਚ ਖਾਣ ਵਾਲੇ ਤੇਲ ਦੀ ਕੀਮਤ ਪਿਛਲੇ ਪੰਜ-ਛੇ ਮਹੀਨਿਆਂ ਵਿਚ 40 ਤੋਂ 60 ਰੁਪਏ ਤੱਕ ਵਧੀ ਹੈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਜਲਦ ਹੀ ਇਹਨਾਂ ਕੀਮਤਾਂ ਵਿਚ ਕਮੀ ਆਵੇਗੀ। ਕਾਂਗਰਸ ਵੱਲੋਂ ਲਗਾਤਾਰ ਮਹਿੰਗਾਈ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।

ਹੋਰ ਪੜ੍ਹੋ: ਰਾਜਸਥਾਨ ਤੇ ਜੰਮੂ-ਕਸ਼ਮੀਰ ਲਈ 'ਓਰੇਂਜ ਅਲਰਟ' ਜਾਰੀ, ਅਜਿਹਾ ਰਹੇਗਾ ਬਾਕੀ ਇਲਾਕਿਆਂ ਦਾ ਮੌਸਮ