ਸਿੱਧੂ ਮੂਸੇਵਾਲਾ ਕਤਲ ਮਾਮਲਾ: ਲਾਰੈਂਸ ਬਿਸ਼ਨੋਈ ਨੇ ਦਿੱਲੀ ਦੇ ਗੈਂਗਸਟਰ 'ਹਾਸ਼ਿਮ ਬਾਬਾ' ਨੂੰ ਦਿੱਤੀ ਸੀ ਸੁਪਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਸ਼ਿਮ ਬਾਬਾ ਨੇ ਗੈਂਗਸਟਰ ਸ਼ਾਹਰੁਖ ਦੇ ਨਾਲ ਜਨਵਰੀ 'ਚ ਸ਼ਾਰਪ ਸ਼ੂਟਰਾਂ ਦੀ ਟੀਮ ਸਿੱਧੂ ਦੇ ਪਿੰਡ ਮੂਸੇਵਾਲਾ 'ਚ ਭੇਜੀ ਸੀ। ਉਸ ਨੇ ਮੂਸੇਵਾਲਾ ਦੀ ਰੇਕੀ ਕੀਤੀ।

Lawrence Bishnoi and Hashim Baba


ਨਵੀਂ ਦਿੱਲੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਖ਼ਬਰਾਂ ਅਨੁਸਾਰ ਲਾਰੈਂਸ ਬਿਸ਼ਨੋਈ ਨੇ ਪੰਜਾਬੀ ਗਾਇਕ ਦੀ ਸੁਪਾਰੀ ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ਦੇ ਸਭ ਤੋਂ ਵੱਡੇ ਗੈਂਗਸਟਰ ਹਾਸ਼ਿਮ ਬਾਬਾ ਨੂੰ ਦਿੱਤੀ ਸੀ। ਜਨਵਰੀ 'ਚ ਮੂਸੇਵਾਲਾ ਨੂੰ ਮਾਰਨ ਆਇਆ ਗੈਂਗਸਟਰ ਸ਼ਾਹਰੁਖ ਉਸ ਦਾ ਸਰਗਨਾ ਹੈ। ਹਾਲਾਂਕਿ ਉਦੋਂ ਇਹ ਯੋਜਨਾ ਅਸਫਲ ਹੋ ਗਈ, ਜਿਸ ਤੋਂ ਬਾਅਦ ਲਾਰੈਂਸ ਨੇ ਇਸ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਨੂੰ ਸੌਂਪ ਦਿੱਤੀ। ਗੋਲਡੀ ਨੇ ਨਿਸ਼ਾਨੇਬਾਜ਼ਾਂ ਦੀ ਇਕ ਟੀਮ ਇਕੱਠੀ ਕੀਤੀ ਅਤੇ ਮੂਸੇਵਾਲਾ ਨੂੰ 29 ਮਈ ਨੂੰ ਮਾਰ ਦਿੱਤਾ।

Sidhu Moose wala

ਹਾਸ਼ਿਮ ਬਾਬਾ ਨੇ ਗੈਂਗਸਟਰ ਸ਼ਾਹਰੁਖ ਦੇ ਨਾਲ ਜਨਵਰੀ 'ਚ ਸ਼ਾਰਪ ਸ਼ੂਟਰਾਂ ਦੀ ਟੀਮ ਸਿੱਧੂ ਦੇ ਪਿੰਡ ਮੂਸੇਵਾਲਾ 'ਚ ਭੇਜੀ ਸੀ। ਉਸ ਨੇ ਮੂਸੇਵਾਲਾ ਦੀ ਰੇਕੀ ਕੀਤੀ। ਉਸ ਸਮੇਂ ਮੂਸੇਵਾਲਾ ਦੀ ਸੁਰੱਖਿਆ ਲਈ 10 ਤਾਇਨਾਤ ਸਨ, ਜਿਨ੍ਹਾਂ ਕੋਲ AK 47 ਸੀ। ਇਹ ਦੇਖ ਕੇ ਸ਼ਾਹਰੁਖ ਵਾਪਸ ਚਲਾ ਗਿਆ ਅਤੇ ਕਿਹਾ ਕਿ ਮੂਸੇਵਾਲਾ ਕੋਲ ਆਧੁਨਿਕ ਹਥਿਆਰਾਂ ਵਾਲੇ ਕਮਾਂਡੋ ਹਨ। ਮੂਸੇਵਾਲਾ ਨੂੰ ਮਾਰਨ ਲਈ ਆਧੁਨਿਕ ਹਥਿਆਰਾਂ ਦੀ ਲੋੜ ਹੈ। ਇਸ ਤੋਂ ਪਹਿਲਾਂ ਕਿ ਲਾਰੈਂਸ ਅਤੇ ਗੋਲਡੀ ਬਰਾੜ ਹਥਿਆਰ ਭੇਜਦੇ, ਸ਼ਾਹਰੁਖ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਸੀ।

Lawrence Bishnoi

ਹਾਸ਼ਿਮ ਬਾਬਾ ਦਾ ਅਸਲੀ ਨਾਂ ਆਸਿਮ ਹੈ। ਉਹ ਦਿੱਲੀ ਦੇ ਯਮੁਨਾਪਰ ਇਲਾਕੇ ਵਿਚ ਜੂਏ ਦਾ ਧੰਦਾ ਕਰਦਾ ਸੀ। ਅੰਡਰਵਰਲਡ ਡਾਨ ਅਬੂ ਸਲੇਮ ਅਤੇ ਦਾਊਦ ਇਬਰਾਹਿਮ ਤੋਂ ਪ੍ਰਭਾਵਿਤ ਹੋ ਕੇ ਉਹ ਵੱਡਾ ਡਾਨ ਬਣਨ ਦੇ ਸੁਪਨੇ ਦੇਖਣ ਲੱਗਿਆ। ਉਹ ਦਿੱਲੀ ਦੇ ਨਾਸਿਰ ਗੈਂਗ ਵਿਚ ਸ਼ਾਮਲ ਹੋ ਗਿਆ। ਜਿਸ ਤੋਂ ਬਾਅਦ ਉਸ ਨੇ ਵਪਾਰੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰੌਤੀ ਨਾ ਦੇਣ ਵਾਲਿਆਂ ਨੂੰ ਗੋਲੀ ਮਾਰ ਕੇ ਜਬਰੀ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਗੈਂਗ ਦਾ ਸਰਗਨਾ ਨਾਸਿਰ ਜੇਲ੍ਹ ਗਿਆ ਤਾਂ ਹਾਸ਼ਿਮ ਬਾਬਾ ਨੇ ਗੈਂਗ ਦੀ ਕਮਾਨ ਸੰਭਾਲ ਲਈ। ਹੌਲੀ-ਹੌਲੀ ਉਸ ਨੇ ਇਸ ਪੂਰੇ ਗੈਂਗ ਨੂੰ ਕਾਬੂ ਕਰ ਲਿਆ।

Sidhu Moose wala

ਪੰਜਾਬ ਪੁਲਿਸ ਹੁਣ ਲਾਰੇਂਸ ਅਤੇ ਜੱਗੂ ਭਗਵਾਨਪੁਰੀਆ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕਰ ਰਹੀ ਹੈ। ਦੋਵਾਂ ਨੂੰ ਖਰੜ ਸਥਿਤ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀਆਈਏ) ਦੇ ਦਫ਼ਤਰ ਲਿਆਂਦਾ ਗਿਆ ਹੈ। ਸੂਤਰਾਂ ਅਨੁਸਾਰ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਮੂਸੇਵਾਲਾ ਦੇ ਕਤਲ 'ਚ ਵਰਤੇ ਗਏ ਹਥਿਆਰ ਜੱਗੂ ਭਗਵਾਨਪੁਰੀਆ ਜ਼ਰੀਏ ਕਾਤਲਾਂ ਤੱਕ ਪਹੁੰਚੇ ਸਨ। ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਦੇ ਵੀ ਭਗਵਾਨਪੁਰੀਆ ਨਾਲ ਸਬੰਧ ਮਿਲ ਰਹੇ ਹਨ।