ਮੀਂਹ ਤੋਂ ਬਾਅਦ ਹਿਮਾਚਲ ਦੇ ਲਾਹੌਲ ਸਪੀਤੀ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

3.2 ਮਾਪੀ ਗਈ ਤੀਬਰਤਾ

PHOTO

 

ਸਿਮਲਾ: ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਵਿਚ ਦੇਰ ਰਾਤ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਤ 9.30 ਵਜੇ ਪਹਿਲੀ ਵਾਰ ਭੂਚਾਲ ਦੇ ਦੋ ਤੋਂ ਤਿੰਨ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.2 ਮਾਪੀ ਗਈ ਸੀ। ਇਸ ਦਾ ਪਤਾ ਲੱਗਦਿਆਂ ਹੀ ਕੁਝ ਲੋਕ ਘਰਾਂ ਤੋਂ ਬਾਹਰ ਆ ਗਏ।

ਇਹ ਵੀ ਪੜ੍ਹੋ: ਕ੍ਰਿਕਟ ਪ੍ਰਸ਼ੰਸਕਾਂ ਦਾ ਇਤਜ਼ਾਰ ਹੋਇਆ ਖ਼ਤਮ, ਪੀਸੀਏ ਸਟੇਡੀਅਮ 'ਚ ਅੱਜ ਤੋਂ ਸ਼ੁਰੂ ਹੋਵੇਗੀ ਸ਼ੇਰ-ਏ-ਪੰਜਾਬ ਟੀ-20 ਲੀਗ

ਦੂਜੀ ਵਾਰ ਰਾਤ 10.7 ਵਜੇ ਫਿਰ ਲਾਹੌਲ-ਸਪੀਤੀ ਦੀ ਧਰਤੀ ਕੰਬ ਗਈ। ਇਸ ਦੀ ਤੀਬਰਤਾ ਪਹਿਲੇ ਭੂਚਾਲ ਘੱਟ ਦੱਸੀ ਗਈ ਸੀ। ਭੂਚਾਲ ਦੇ ਝਟਕੇ ਜ਼ਮੀਨ ਦੇ ਅੰਦਰ 10 ਕਿਲੋਮੀਟਰ ਦੀ ਡੂੰਘਾਈ ਤੱਕ ਮਹਿਸੂਸ ਕੀਤੇ ਗਏ। ਰਾਹਤ ਦੀ ਗੱਲ ਹੈ ਕਿ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵਾਰ-ਵਾਰ ਆਉਣ ਵਾਲੇ ਭੂਚਾਲ ਕਾਰਨ ਲੋਕ ਡਰੇ ਅਤੇ ਸਹਿਮੇ ਹੋਏ ਹਨ, ਕਿਉਂਕਿ ਭਾਰੀ ਮੀਂਹ ਕਾਰਨ ਆਈ ਤਬਾਹੀ ਨੇ ਜ਼ਿਲ੍ਹੇ ਵਿਚ ਪਹਿਲਾਂ ਹੀ ਕਾਫੀ ਤਬਾਹੀ ਮਚਾਈ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਨਾਲ-ਨਾਲ ਜੰਮੂ ਦੇ ਕੁਝ ਹਿੱਸਿਆਂ 'ਚ ਵੀ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ।

ਇਹ ਵੀ ਪੜ੍ਹੋ: ਪਟਿਆਲਾ 'ਚ ਹੜ੍ਹ ਦੇ ਪਾਣੀ ’ਚ ਡੁੱਬਣ ਕਾਰਨ ਨਿਗਮ ਮੁਲਾਜ਼ਮ ਦੀ ਮੌਤ, ਘਰ ਕੋਲੋਂ ਮਿਲੀ ਲਾਸ਼