ਦਲਿਤ ਪਤੀ ਨੂੰ ਨਹੀਂ ਕਰਨ ਦਿੱਤਾ ਅਪਣੀ ਪਤਨੀ ਦਾ ਅੰਤਮ ਸੰਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਅਤੇ ਦੇਸ਼ ਦੇ ਹੋਰ ਰਾਜਾਂ ਦੇ ਕਈ ਹਿੱਸਿਆਂ ਵਿਚ ਅੱਜ ਵੀ 'ਆਨਰ ਕਿਲਿੰਗ' ਕੀਤੀ ਜਾਂਦੀ ਹੈ

Rohtak Girl Dead

ਹਰਿਆਣਾ, ਹਰਿਆਣਾ ਅਤੇ ਦੇਸ਼ ਦੇ ਹੋਰ ਰਾਜਾਂ ਦੇ ਕਈ ਹਿੱਸਿਆਂ ਵਿਚ ਅੱਜ ਵੀ 'ਆਨਰ ਕਿਲਿੰਗ' ਕੀਤੀ ਜਾਂਦੀ ਹੈ। ਹਾਲ ਹੀ ਵਿਚ ਆਨਰ ਕਿਲਿੰਗ ਦਾ ਦਿਲ ਦਹਿਲਾ ਦੇਣ ਵਾਲਾ ਕੇਸ ਹਰਿਆਣੇ ਦੇ ਰੋਹਤਕ ਵਲੋਂ ਸਾਹਮਣੇ ਆਇਆ ਸੀ। ਜਿਥੇ 18 ਸਾਲ ਦੀ ਜਾਟ ਲੜਕੀ ਨੂੰ ਆਨਰ ਕਿਲਿੰਗ ਦੇ ਤਹਿਤ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 8 ਅਗਸਤ ਦੇ ਦਿਨ ਪੀੜਿਤਾ ਜਿਸ ਸਮੇਂ ਦਲਿਤ ਨੌਜਵਾਨ ਨਾਲ ਵਿਆਹ ਕਰਨ ਦੇ ਕੇਸ ਵਿਚ ਆਪਣਾ ਬਿਆਨ ਦਰਜ ਕਰਾਉਣ ਕੋਰਟ ਜਾ ਰਹੀ ਸੀ, ਉਸ ਸਮੇਂ ਉਸ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ।

ਇਸ ਮਾਮਲੇ ਵਿਚ ਪੁਲਿਸ ਨੇ ਪੀੜਿਤਾ ਦੇ ਚਾਰ ਰਿਸ਼ਤੇਦਾਰਾਂ ਨੂੰ ਗਿਰਫਤਾਰ ਕਰ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ। ਪਰਵਾਰ ਦੇ ਮੈਬਰਾਂ ਦੇ ਉੱਤੇ ਇਲਜ਼ਾਮ ਹੈ ਕਿ ਮ੍ਰਿਤਕ ਵਲੋਂ ਪਿਛਲੇ ਸਾਲ ਪਰਵਾਰ ਦੀ ਮਰਜ਼ੀ ਦੇ ਬਿਨਾਂ ਦਲਿਤ ਨੌਜਵਾਨ ਦੇ ਨਾਲ ਵਿਆਹ ਕਰਨ ਦੇ ਕਾਰਨ ਉਸਨੂੰ ਜਾਨ ਤੋਂ ਮਾਰ ਦਿੱਤਾ ਗਿਆ। 
ਮ੍ਰਿਤਕ ਦਾ ਪਤੀ ਉਸ ਦਾ ਅੰਤਮ ਸੰਸਕਾਰ ਕਰਨਾ ਚਾਹੁੰਦਾ ਸੀ, ਪਰ ਉਸ ਨੂੰ ਅਜਿਹਾ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਮ੍ਰਿਤਕਾ ਦੇ ਪਿੰਡ ਗੱਡੀ ਖੇਰੀ, ਜੋ ਕਿ ਜਾਟ ਬਹੁ ਗਿਣਤੀ ਇਲਾਕਾ ਹੈ, ਉੱਥੇ ਦੀ ਪੰਚਾਇਤ ਨੇ ਮ੍ਰਿਤਕਾ ਦੀ ਲਾਸ਼ ਨੂੰ ਪਿੰਡ ਵਿਚ ਲਿਆਉਣ ਦੇ ਖਿਲਾਫ ਰੋਸ ਜ਼ਾਹਰ ਕੀਤਾ,

ਜਿਸ ਵਜ੍ਹਾ ਨਾਲ ਉਸ ਦੇ ਰਿਸ਼ਤੇਦਾਰਾਂ ਨੇ ਉਸਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। ਮ੍ਰਿਤਕਾ ਦਲਿਤ ਪਤੀ ਦੇ ਪਿੰਡ ਸਿੰਘਪੁਰਾ ਦੇ ਲੋਕਾਂ ਨੇ ਵੀ ਲਾਸ਼ ਲੈਣ ਤੋਂ ਮਨਾ ਕਰ ਦਿੱਤਾ। ਸਿੰਘਪੁਰਾ ਦੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਗੱਡੀ ਖੇਰੀ ਨਾਲ ਭਾਈਚਾਰੇ ਵਰਗਾ ਰਿਸ਼ਤਾ ਹੈ, ਅਜਿਹੇ ਵਿਚ ਉਹ ਲੋਕ ਵੀ ਉਸਦੀ ਲਾਸ਼ ਨਹੀਂ ਲੈ ਸਕਦੇ। ਮ੍ਰਿਤਕਾ ਦਾ ਪਤੀ ਜੋ ਇਸ ਸਮੇਂ ਆਪਣੇ ਪਿਤਾ ਦੇ ਨਾਲ ਜੇਲ੍ਹ ਵਿਚ ਬੰਦ ਹੈ, ਉਸ ਨੇ ਅੰਤਮ ਸੰਸਕਾਰ ਕਰਨ ਦੀ ਮਨਜ਼ੂਰੀ ਮੰਗੀ ਸੀ, ਪਰ ਉਸ ਦੀ ਅਪੀਲ ਨੂੰ ਇਹ ਕਹਿੰਦੇ ਹੋਏ ਖ਼ਾਰਜ ਕਰ ਦਿੱਤਾ ਕਿ ਉਨ੍ਹਾਂ ਦੇ ਵਿਆਹ 'ਤੇ ਹਲੇ ਵੀ ਬਹੁਤ ਸਵਾਲ ਹਨ।

ਹਾਲਾਂਕਿ ਰੋਹਤਕ ਦੇ ਸਥਾਨਕ ਕਰਮਚਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪਤੀ ਨੂੰ ਉਸ ਦਾ ਅੰਤਮ ਸੰਸਕਾਰ ਕਰਨ ਦੀ ਮਨਜ਼ੂਰੀ ਇਸ ਲਈ ਨਹੀਂ ਮਿਲੀ ਕਿਉਂਕਿ ਇਸ ਦੀ ਮਨਜ਼ੂਰੀ ਦੇਣ ਨਾਲ ਇਲਾਕੇ ਵਿਚ ਹਿੰਸਾ ਹੋ ਸਕਦੀ ਸੀ। ਅਸਲ ਵਿਚ ਲੜਕੀ ਅਤੇ ਉਸ ਦੇ ਪਤੀ ਨੇ ਪਿਛਲੇ ਸਾਲ ਜਿਸ ਸਮੇਂ ਵਿਆਹ ਕੀਤਾ ਸੀ, ਉਸ ਸਮੇਂ ਮ੍ਰਿਤਕਾ ਦੀ ਉਮਰ 17 ਸਾਲ ਸੀ। ਦੋਵਾਂ ਨੇ ਰੋਹਤਕ ਤੋਂ ਭੱਜਕੇ ਦਿੱਲੀ ਜਾਕੇ ਆਰੀਆ ਸਮਾਜ ਦੇ ਮੰਦਰ ਵਿਚ ਵਿਆਹ ਕੀਤਾ ਅਤੇ ਇਸ ਸਾਲ ਜਨਵਰੀ ਵਿਚ ਵਾਪਸ ਆਏ।

ਦੋਵਾਂ ਨੇ ਮਜਿਸਟਰੇਟ ਦੇ ਸਾਹਮਣੇ ਜਾਕੇ ਸੁਰੱਖਿਆ ਦੀ ਗੁਹਾਰ ਲਗਾਈ, ਪਰ ਮ੍ਰਿਤਕਾ ਦੇ ਪਰਵਾਰ ਨੇ ਆਕੇ ਇਹ ਗੱਲ ਕਹੀ ਕਿ ਮੁੰਡੇ ਨੇ ਜ਼ਬਰਦਸਤੀ ਭਜਾਕੇ ਉਸ ਨਾਲ ਵਿਆਹ ਕੀਤਾ ਸੀ। ਵਿਆਹ ਦੇ ਸਮੇਂ ਲੜਕੀ ਨਬਾਲਿਗ ਸੀ, ਇਸ ਲਈ ਲੜਕੇ ਅਤੇ ਉਸ ਦੇ ਪਿਤਾ ਨੂੰ ਗਿਰਫਤਾਰ ਕਰ ਲਿਆ ਗਿਆ। ਲੜਕੀ ਨੇ ਆਪਣੇ ਪਰਵਾਰ ਦੇ ਨਾਲ ਰਹਿਣ ਤੋਂ ਮਨਾ ਕਰ ਦਿੱਤਾ, ਇਸ ਲਈ ਉਸਨੂੰ ਕਰਨਾਲ ਵਿਚ ਸ਼ੈਲਟਰ ਹੋਮ ਵਿਚ ਰੱਖਿਆ ਗਿਆ,

ਜਿੱਥੋਂ ਉਹ ਇਸ ਕੇਸ ਦੇ ਸਬੰਧ ਵਿਚ ਅਕਸਰ ਹੀ ਬਿਆਨ ਦਰਜ ਕਰਵਾਉਣ ਰੋਹਤਕ ਕੋਰਟ ਜਾਂਦੀ ਸੀ। 8 ਅਗਸਤ ਨੂੰ ਵੀ ਉਹ ਬਿਆਨ ਦਰਜ ਕਰਵਾਉਣ ਜਾ ਰਹੀ ਸੀ, ਪਰ ਦੱਸਣਯੋਗ ਹੈ ਕਿ ਇਸ ਵਾਰ ਉਹ ਪਹਿਲੀ ਵਾਰ ਬਾਲਿਗ ਹੋਣ ਤੋਂ ਬਾਅਦ ਬਿਆਨ ਦਰਜ ਕਰਵਾਉਣ ਜਾ ਰਹੀ ਸੀ ਪਰ ਉਹ ਵਾਪਸ ਨਹੀਂ ਆ ਸਕੀ।