ਦਲਿਤ ਵਿਦਿਆਰਥੀ ਨੂੰ 'ਪਿਸ਼ਾਬ' ਪਿਲਾਉਣ ਦਾ ਮਾਮਲਾ ਐਸਸੀ ਕਮਿਸ਼ਨ ਕੋਲ ਪੁੱਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਦੀ ਡਿਫੈਂਸ ਕਲੋਨੀ ਵਿਖੇ ਸੇਂਟ ਜੋਸਫ ਕਾਨਵੈਂਟ ਸਕੂਲ (ਲੜਕਿਆਂ) ਵਿਖੇ ਕੁਝ ਸ਼ਰਾਰਤੀ ਬੱਚਿਆਂ ਵਲੋਂ ਇੱਕ ਦਲਿਤ ਵਿਦਿਆਰਥੀ ਨੂੰ ਇਨਸਾਨੀ ਪਿਸ਼ਾਬ ਮਿਲਿਆ.............

Rajkumar Hans asking the child's condition

ਜਲੰਧਰ : ਜਲੰਧਰ ਦੀ ਡਿਫੈਂਸ ਕਲੋਨੀ ਵਿਖੇ ਸੇਂਟ ਜੋਸਫ ਕਾਨਵੈਂਟ ਸਕੂਲ (ਲੜਕਿਆਂ) ਵਿਖੇ ਕੁਝ ਸ਼ਰਾਰਤੀ ਬੱਚਿਆਂ ਵਲੋਂ ਇੱਕ ਦਲਿਤ ਵਿਦਿਆਰਥੀ ਨੂੰ ਇਨਸਾਨੀ ਪਿਸ਼ਾਬ ਮਿਲਿਆ ਪਾਣੀ ਧੋਖੇ ਨਾਲ ਪਿਲਾ ਦੇਣ ਤੋਂ ਬਾਅਦ, ਸਕੂਲ ਟੀਚਰ ਅਤੇ ਪ੍ਰਬੰਧਕਾਂ ਵਲੋਂ ਅਪਣਾਏ ਗਏ ਨਾਂਹ ਪੱਖੀ ਵਤੀਰੇ ਕਾਰਨ, ਬੱਚੇ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਹੋਰ ਤੂਲ ਫੜਦਾ ਜਾ ਰਿਹਾ ਹੈ। ਹੁਣ ਇਹ ਮਾਮਲਾ ਐਸਸੀ/ਐਸਟੀ ਕਮਿਸ਼ਨ ਕੋਲ ਪੁੱਜ ਚੁੱਕਾ ਹੈ। ਐਸਸੀ /ਐਸਟੀ ਕਮਿਸ਼ਨ ਦੇ ਮੈਂਬਰ cਅਤੇ ਉਸਦੇ ਮਾਪਿਆਂ ਨਾਲ ਮੁਲਾਕਾਤ ਕਰਕੇ ਇਨਸਾਫ ਦਾ ਪੂਰਾ ਭਰੋਸਾ ਦੁਆਇਆ ਹੈ।

ਇਸ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵਲੋਂ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਏ ਜਾਣ ਕਾਰਨ ਪੀੜਤ ਪਰਿਵਾਰ ਦਾ ਪੁਲਿਸ ਕੋਲ ਸ਼ਿਕਾਇਤ ਕਰਕੇ ਇਨਸਾਫ ਲੈਣ ਲਈ ਹੌਂਸਲਾ ਵਧਿਆ। ਥਾਣਾ ਬਾਰਾਂਦਰੀ ਦੀ ਪੁਲਿਸ ਨੇ  ਮਾਮਲਾ ਦਰਜ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਬਲਬੀਰ ਸਿੰਘ ਨੇ ਦਸਿਆ ਕਿ ਅਗਲੇਰੀ ਜਾਂਚ ਡੀਐਸਪੀ ਬਲਬੀਰ ਸਿੰਘ ਬੁੱਟਰ ਕਰ ਰਹੇ ਹਨ ਜਿਸ ਤੋਂ ਬਾਅਦ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਸਕੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਵਿਦਿਆਰਥੀ ਮਿਹਿਰ ਸਿੱਧੂ ਦੀ ਮਾਤਾ ਪੂਜਾ ਪਤਨੀ ਗੋਪਾਲ ਕ੍ਰਿਸ਼ਨ ਵਾਸੀ ਲਿੰਕ ਰੋਡ ਨੇ ਪੁਲਿਸ ਕੋਲ ਬਿਆਨ ਦਰਜ

ਕਰਵਾਉਂਦੇ ਹੋਏ ਦੱਸਿਆ ਕਿ ਬੀਤੀ 3 ਅਗੱਸਤ ਨੂੰ ਜਦੋਂ ਸਕੂਲ ਵਿਚ ਅੱਠਵੀ ਜਮਾਤ ਵਿਚ ਪੜ੍ਹਦਾ ਉਨ੍ਹਾਂ ਦਾ ਬੇਟਾ ਬਾਥਰੂਮ ਗਿਆ ਅਤੇ ਮੁੜ ਵਾਪਸ ਆ ਕੇ ਆਪਣੀ ਬੋਤਲ ਵਿਚੋਂ ਪਾਣੀ ਪੀਤਾ ਤਾਂ ਕਲਾਸ ਵਿਚ ਮੌਜੂਦ ਸ਼ਰਾਰਤੀ ਬੱਚਿਆਂ ਨੇ ਤਾੜੀਆਂ ਮਾਰੀਆਂ ਅਤੇ ਕਿਹਾ ਕਿ ਮਿਹਿਰ ਨੇ ਪਿਸ਼ਾਬ ਪੀ ਲਿਆ ਹੈ ਅਤੇ ਉਸਦਾ ਮਜ਼ਾਕ ਉਡਾਉਣ ਲੱਗੇ। ਜਦੋਂ ਮਿਹਿਰ ਨੇ ਇਸਦੀ ਸ਼ਿਕਾਇਤ ਟੀਚਰ ਮੈਡਮ ਸ਼੍ਰੀਕੀ ਸ਼ਰਮਾ ਕੋਲ ਕੀਤੀ ਤਾਂ ਮੈਡਮ ਨੇ ਵਿਦਿਆਰਥੀਆਂ ਨੂੰ ਡਾਂਟਣ ਦੀ ਥਾਂ ਉਲਟਾ ਉਸ ਨੂੰ ਹੀ ਵਾਲਾਂ ਤੋਂ ਫੜ ਕੇ ਕੁੱਟਮਾਰ ਕਰਦਿਆਂ ਨਿਸ਼ਾਨਾ ਬਣਾ ਲਿਆ ਤੇ ਪ੍ਰਿੰਸੀਪਲ ਕੋਲ ਲੈ ਗਈ

ਜਿੱਥੇ ਉਲਟੇ ਉਸੇ ਵਲੋਂ ਸ਼ਰਾਰਤ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਉਸ ਨੂੰ ਸਕੂਲ ਤੋਂ ਕੱਢਣ ਦੀ ਧਮਕੀ ਦਿੱਤੀ ਗਈ। ਬੱਚੇ ਵਲੋਂ ਸਾਰੀ ਘਟਨਾ ਦੱਸਣ 'ਤੇ ਜਦੋਂ ਉਸ ਨੇ ਖੁਦ ਟੀਚਰ ਨੂੰ ਪੁੱਛਿਆ ਤਾਂ ਉਸ ਨੂੰ ਵੀ ਧਮਕੀ ਦਿੱਤੀ ਗਈ। ਸਕੂਲ ਟੀਚਰ ਅਤੇ ਪ੍ਰਿੰਸੀਪਲ ਦੇ ਇਸ ਵਤੀਰੇ ਕਾਰਨ ਅੰਤਰ ਰਾਸ਼ਟਰੀ ਪੱਧਰ ਦੇ ਖ਼ਿਡਾਰੀ ਉਨ੍ਹਾਂ ਦੇ ਬੇਟੇ ਦੇ ਦਿਲ ਨੂੰ ਡੂੰਘੀ ਸੱਟ ਵੱਜੀ ਅਤੇ ਮਾਨਸਿਕ ਪਰੇਸ਼ਾਨੀ ਵਿਚ ਵਿਦਿਆਰਥੀ ਨੇ ਘਰ ਆਉਂਦੇ ਸਾਰ ਮਕਾਨ ਦੀ ਤੀਜੀ ਮੰਜ਼ਿਲ ਉੱਪਰੋਂ ਛਾਲ ਮਾਰ ਦਿੱਤੀ ਜਿਸ ਤਹਿਤ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ।