ਬਜ਼ੁਰਗ ਜੋੜੇ ਨੇ ਕੁਰਸੀਆਂ ਤੇ ਜੁੱਤੀਆਂ ਮਾਰ ਭਜਾਏ ਹਥਿਆਰਬੰਦ ਚੋਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਤਮਿਲਨਾਡੂ ਦੇ ਤਿਰੂਨੇਲਵੇਲੀ ਵਿਚ ਇਕ ਬਜ਼ੁਰਗ ਜੋੜੇ ਦੇ ਘਰ ਰਾਤ ਸਮੇਂ ਚੋਰ ਆ ਗਏ। ਚੋਰਾਂ ਦੇ ਹੱਥਾਂ ਵਿਚ ਚਾਕੂ ਸਨ।

Elderly Couple Fights Armed Robbers With Chairs

ਚੇਨਈ: ਤਮਿਲਨਾਡੂ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਤਮਿਲਨਾਡੂ ਦੇ ਤਿਰੂਨੇਲਵੇਲੀ ਵਿਚ ਇਕ ਬਜ਼ੁਰਗ ਜੋੜੇ ਦੇ ਘਰ ਰਾਤ ਸਮੇਂ ਚੋਰ ਆ ਗਏ। ਚੋਰਾਂ ਦੇ ਹੱਥ ਵਿਚ ਚਾਕੂ ਸਨ। ਚੋਰ ਪੂਰੀ ਤਿਆਰੀ ਨਾਲ ਆਏ ਸਨ ਪਰ ਬਜ਼ੁਰਗ ਜੋੜੇ ਨੇ ਚੋਰਾਂ ਨੂੰ ਬਹੁਤ ਵਧੀਆ ਜਵਾਬ ਦਿੱਤਾ। ਬਜ਼ੁਰਗ ਜੋੜੇ ਨੇ ਚੋਰਾਂ  ਦਾ ਬਹੁਤ ਬੁਰਾ ਹਾਲ ਕੀਤਾ।

ਇਸ ਵਾਰਦਾਤ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਜਦੋਂ ਚੋਰ ਚੋਰੀ ਕਰਨ ਆਏ ਉਸ ਸਮੇਂ 70 ਸਾਲਾ ਬਜ਼ੁਰਗ ਅਪਣੇ ਘਰ ਦੇ ਬਾਹਰ ਬੈਠਾ ਸੀ। ਚੋਰ ਨੇ ਪਿੱਛੇ ਤੋਂ ਆ ਕੇ ਉਹਨਾਂ ਦਾ ਗਲਾ ਦਬਾ ਦਿੱਤਾ। ਉਹਨਾਂ ਨੇ ਚੋਰ ਦੀ ਪਕੜ ਤੋਂ ਖ਼ੁਦ ਨੂੰ ਛੁਡਾਇਆ ਅਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ। ਇਸੇ ਦੌਰਾਨ ਉਹਨਾਂ ਦੀ ਪਤਨੀ ਵੀ ਬਾਹਰ ਆ ਗਈ। ਦੋਵਾਂ ਨੇ ਕੁਰਸੀਆਂ, ਮੇਜ਼ ਜੋ ਵੀ ਹੱਥ ਵਿਚ ਆਇਆ ਉਸ ਨੂੰ ਚੋਰਾਂ ਵੱਲ ਸੁੱਟਿਆ।

ਇਸ ਤੋਂ ਬਾਅਦ ਚੋਰ ਉੱਥੋਂ ਭੱਜ ਗਏ। ਬਜ਼ੁਰਗ ਜੋੜੇ ਨੇ ਦੱਸਿਆ ਕਿ ਉਹ ਬੀਤੇ 40 ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਉਹਨਾਂ ਦਾ ਘਰ ਪਿੰਡ ਤੋਂ ਥੋੜਾ ਦੂਰ ਹੈ, ਇਸ ਲਈ ਇੱਥੇ ਅਜਿਹੀਆਂ ਘਟਨਾਵਾਂ ਜ਼ਿਆਦਾ ਹੁੰਦੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਹਾਲੇ ਤੱਕ ਚੋਰਾਂ ਦਾ ਕੁਝ ਵੀ ਪਤਾ ਨਹੀਂ ਚੱਲਿਆ।

ਦੇਖੋ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।