5885 ਵਿਦਿਆਰਥੀਆਂ ਨੇ ਬਣਾਇਆ ਲਹਿਰਾਉਂਦਾ ਹੋਇਆ ਮਨੁੱਖੀ ਝੰਡਾ, ਗਿਨੀਜ਼ ਬੁੱਕ ’ਚ ਦਰਜ ਕਰਵਾਇਆ ਨਾਂਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੰਡੀਗੜ੍ਹ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮਦਦ ਨਾਲ ਇਹ ਰਿਕਾਰਡ ਬਣਾਇਆ ਹੈ।

Guinness World Record for the largest human image at Chandigarh

 

ਚੰਡੀਗੜ੍ਹ: ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਚੰਡੀਗੜ੍ਹ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਹੋ ਗਿਆ ਹੈ। ਸੈਕਟਰ 16 ਦੇ ਕ੍ਰਿਕਟ ਸਟੇਡੀਅਮ 'ਚ ਮਨੁੱਖੀ ਝੰਡਾ ਲਹਿਰਾਉਣ ਦਾ ਵਿਸ਼ਵ ਰਿਕਾਰਡ ਬਣਿਆ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਹਾਜ਼ਰ ਸਨ। ਚੰਡੀਗੜ੍ਹ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮਦਦ ਨਾਲ ਇਹ ਰਿਕਾਰਡ ਬਣਾਇਆ ਹੈ।

Guinness World Record for the largest human image at Chandigarh

ਅੱਜ ਸਵੇਰੇ ਕਰੀਬ 5,885 ਵਿਦਿਆਰਥੀ ਸੈਕਟਰ 16 ਕ੍ਰਿਕਟ ਸਟੇਡੀਅਮ ਪਹੁੰਚੇ। ਮਨੁੱਖੀ ਝੰਡੇ ਨੂੰ ਬਣਾਉਂਦੇ ਹੋਏ ਵਿਦਿਆਰਥੀਆਂ ਨੇ ਹਵਾ ਵਿਚ ਉੱਡਦੇ ਤਿਰੰਗੇ ਵਰਗਾ ਆਕਾਰ ਬਣਾਇਆ। ਇਹ ਆਪਣੇ ਆਪ ਵਿਚ ਕਾਫ਼ੀ ਆਕਰਸ਼ਕ ਸੀ। ਇਸ ਰਿਕਾਰਡ ਨੂੰ ਸਟੇਡੀਅਮ ਵਿਚ ਬਣਦੇ ਸ਼ਹਿਰ ਵਾਸੀਆਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਵੀ ਇੱਥੇ ਮੌਜੂਦ ਸੀ।

Chandigarh

ਇਸ ਦੇ ਨਾਲ ਹੀ ਸ਼ਹਿਰ ਦੇ ਪ੍ਰਸ਼ਾਸਕ ਬੀ.ਐਲ ਪੁਰੋਹਿਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਤੋਂ ਇਲਾਵਾ ਕੇਂਦਰੀ ਵਿਦੇਸ਼ ਅਤੇ ਸੱਭਿਆਚਾਰ ਰਾਜ ਮੰਤਰੀ ਮੀਨਾਕਸ਼ੀ ਲੇਖੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਰਿਕਾਰਡ ਨੂੰ ਬਣਾਉਣ ਲਈ ਕਰੀਬ ਡੇਢ ਮਹੀਨੇ ਤੋਂ ਤਿਆਰੀਆਂ ਚੱਲ ਰਹੀਆਂ ਸਨ। ਇਸ ਤੋਂ ਪਹਿਲਾਂ ਸਾਲ 2017 ਵਿਚ ਦੁਬਈ ਵਿਚ 4130 ਲੋਕਾਂ ਨੇ ਇਹ ਰਿਕਾਰਡ ਕਾਇਮ ਕੀਤਾ ਸੀ। 28 ਨਵੰਬਰ 2017 ਨੂੰ ਆਬੂ ਧਾਬੀ ਵਿਚ GEMS ਐਜੂਕੇਸ਼ਨ (UE) ਦੇ ਲੋਕਾਂ ਨੇ ਇਹ ਮਨੁੱਖੀ ਝੰਡਾ ਲਹਿਰਾ ਕੇ ਰਿਕਾਰਡ ਕਾਇਮ ਕੀਤਾ ਸੀ।

Guinness World Record for the largest human image at Chandigarh

ਦੱਸ ਦੇਈਏ ਕਿ ਮਨੁੱਖੀ ਰਾਸ਼ਟਰੀ ਝੰਡੇ ਦਾ ਵਿਸ਼ਵ ਰਿਕਾਰਡ ਭਾਰਤ ਦੇ ਨਾਮ ਹੀ ਹੈ। 7 ਦਸੰਬਰ 2014 ਨੂੰ, 43,830 ਲੋਕ ਚੇਨਈ ਦੇ ਵਾਈਐਮਸੀਏ ਮੈਦਾਨ ਵਿਚ ਮਨੁੱਖੀ ਰਾਸ਼ਟਰੀ ਝੰਡਾ ਬਣਾਉਣ ਲਈ ਇਕੱਠੇ ਹੋਏ ਸਨ। ਹਾਲਾਂਕਿ ਚੰਡੀਗੜ੍ਹ 'ਚ ਬਣਨ ਵਾਲਾ ਮਨੁੱਖੀ ਝੰਡਾ ਲਹਿਰਾਉਂਦਾ ਨਜ਼ਰ ਆਇਆ।