ਖਾਲਸਾ ਕਾਲਜ ਦਿੱਲੀ ਦੀ ਵਿਵਾਦਤ ਵੀਡਿਓ 'ਚ ਵੱਡੀ ਕਾਰਵਾਈ, ਵਿਦਿਆਰਥੀਆਂ ਨੂੰ ਕੀਤਾ ਸਸਪੈਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੀਡਿਓ 'ਚ ਸਿਰ 'ਤੇ ਬੈੱਗ ਰੱਖ ਕੇ ਵਾਹਿਗੁਰੂ ਦਾ ਜਾਪ ਕਰਦੇ ਆਏ ਸਨ ਨਜ਼ਰ

photo

ਨਵੀਂ ਦਿੱਲੀ- ਦਿੱਲੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਨਾਨਕ ਦੇਵ ਖ਼ਾਲਸਾ ਕਾਲਜ ਦੇ ਸਿੱਖ ਵਿਦਿਆਰਥੀਆਂ ਦੀ ਵਿਵਾਦਤ 'ਤੇ ਵੱਡੀ ਕਾਰਵਾਈ ਕੀਤੀ ਗਈ। ਇਨ੍ਹਾਂ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿਤਾ ਗਿਆ ਹੈ। ਦੱਸ ਦੇਈਏ ਕਿ ਇਨ੍ਹਾਂ ਸਿੱਖ ਵਿਦਿਆਰਥੀਆਂ ਵਲੋਂ ਕਾਲਜ ਕੈਂਪਸ 'ਚ ਇਕ  ਵਿਵਾਦਿਤ ਵੀਡੀਓ ਬਣਾਈ ਗਈ ਸੀ।

 

ਇਹ ਵੀ ਪੜ੍ਹੋ: ਮੱਝ ਚੋਰੀ ਮਾਮਲੇ ਵਿਚ ਪੁਲਿਸ ਨੇ 58 ਸਾਲ ਬਾਅਦ ਕੀਤੀ ਕਾਰਵਾਈ, ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ 

ਵੀਡਿਓ 'ਚ ਵਿਦਿਆਰਥੀ ਸਿਰ 'ਤੇ ਬੈੱਗ ਰੱਖ ਕੇ ਵਾਹਿਗੁਰੂ ਦਾ ਜਾਪ ਕਰਦੇ ਨਜ਼ਰ ਆਏ ਸਨ।  ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੱਦਾ ਕਾਫ਼ੀ ਭੜਕ ਗਿਆ ਸੀ। ਸਿੱਖ ਵਿਦਿਆਰਥੀਆਂ ਨੇਵੀ ਮਾਮਲਾ ਵਧਦਾ ਵੇਖ ਕੇ ਕਾਲਜ ਪ੍ਰਸ਼ਾਸਨ ਤੋਂ ਮੁਆਫ਼ੀ ਮੰਗੀ ਲਈ ਸੀ। ਫਿਲਹਾਲ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।  ਇਨ੍ਹਾਂ ਵਿਦਿਆਰਥੀਆਂ ਵਿਚ ਅੱਠ ਵਿਦਿਆਰਥੀ ਬੀਕਾਮ ਤੇ ਦੋ ਵਿਦਿਆਰਥੀ ਬੀਏ ਦੇ ਸਨ। ਦੱਸਣਯੋਗ ਹੈ ਕਿ ਇਹ ਕਾਲਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦਾ ਹੈ।

ਇਹ ਵੀ ਪੜ੍ਹੋ: ਜੇ 'ਆਪ'-ਕਾਂਗਰਸ ਦੇ ਗਠਜੋੜ ਤੋਂ ਜ਼ਿਆਦਾ ਤਕਲੀਫ਼ ਹੈ ਤਾਂ ਅਸਤੀਫ਼ਾ ਦੇ ਦਿਓ-ਰਵਨੀਤ ਬਿੱਟੂ