ਬੀਜੇਪੀ ਵਿਧਾਇਕ 'ਤੇ ਲਗਿਆ 50 ਲੱਖ ਰਿਸ਼ਵਤ ਮੰਗਣ ਦਾ ਇਲਜ਼ਾਮ, ਮਾਮਲਾ ਦਰਜ
ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਯੋਗੇਸ਼ ਤੀਲੇਕਰ, ਉਨ੍ਹਾਂ ਦੇ ਭਰਾ ਚੇਤਨ ਤੀਲੇਕਰ ਅਤੇ ਸਾਥੀ ਗਣੇਸ਼ ਕਾਮਠੇ 'ਤੇ ਇਕ ਪ੍ਰਾਈਵੇਟ ਕੰਪਨੀ ਦੇ ਮੈਨੇਜਿੰਗ ਡਾਇ...
ਪੁਣੇ : (ਭਾਸ਼ਾ) ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਯੋਗੇਸ਼ ਤੀਲੇਕਰ, ਉਨ੍ਹਾਂ ਦੇ ਭਰਾ ਚੇਤਨ ਤੀਲੇਕਰ ਅਤੇ ਸਾਥੀ ਗਣੇਸ਼ ਕਾਮਠੇ 'ਤੇ ਇਕ ਪ੍ਰਾਈਵੇਟ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਤੋਂ 50 ਲੱਖ ਰੁਪਏ ਮੰਗਣ ਦੇ ਇਲਜ਼ਾਮ ਵਿਚ ਕੇਸ ਦਰਜ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਯੋਗੇਸ਼ ਨੇ ਉਨ੍ਹਾਂ ਦੇ ਖੇਤਰ ਵਿਚ ਆਪਟਿਕਲ ਫਾਈਬਰ ਵਿਛਾਉਣ ਦੀ ਇਜਾਜ਼ਤ ਦੇਣ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ ਸੀ।
ਹਾਲਾਂਕਿ, ਤੀਲੇਕਰ ਨੇ ਇਲਜ਼ਾਮ ਦਾ ਖੰਡਨ ਕੀਤਾ ਹੈ। ਇਵਿਜ਼ਨ ਇਨਫਰਾ ਪ੍ਰਾਈਵੇਟ ਲਿਮਟਿਡ ਦੇ ਏਰੀਆ ਮੈਨੇਜਰ ਰਵਿੰਦਰ ਬਰਹਟੇ ਦੀ ਸ਼ਿਕਾਇਤ 'ਤੇ ਵਿਧਾਇਕ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ। ਉਥੇ ਹੀ, ਤੀਲੇਕਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖਿਲਾਫ ਐਫਆਈਆਰ ਕਰਨ ਲਈ ਅਤੇ ਉਨ੍ਹਾਂ ਦੀ ਛਵੀ ਖ਼ਰਾਬ ਕਰ ਉਨ੍ਹਾਂ ਦੇ 22 ਸਾਲ ਦੇ ਰਾਜਨੀਤਿਕ ਕਰਿਅਰ ਨੂੰ 2019 ਦੇ ਚੋਣਾਂ ਤੋਂ ਪਹਿਲਾਂ ਖ਼ਰਾਬ ਕਰਨ ਲਈ ਕੁੱਝ ਲੋਕਾਂ ਨੇ ਸਾਜਿਸ਼ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਕਾਰਪੋਰੇਟਰ ਅਤੇ ਵਿਧਾਇਕ ਦੇ ਤੌਰ 'ਤੇ ਹਦਸਪੁਰ ਖੇਤਰ ਵਿਚ ਵਿਕਾਸ ਦਾ ਬਹੁਤ ਸਾਰਾ ਕੰਮ ਕੀਤਾ ਹੈ। ਮੈਂ ਕਿਸੇ ਵਿਅਕਤੀ ਤੋਂ ਪੈਸੇ ਨਹੀਂ ਮੰਗੇ। ਮੈਂ ਚਾਹੁੰਦਾ ਹਾਂ ਕਿ ਮੇਰੇ ਅਤੇ ਦੂਜੀਆਂ ਖਿਲਾਫ ਝੂਠੀ ਸ਼ਿਕਾਇਤ ਦੇ ਪਿੱਛੇ ਦੇ ਸੱਚ ਨੂੰ ਪਤਾ ਕਰਨ ਲਈ ਪੁਲਿਸ ਵਿਰਥਾਰ ਨਾਲ ਜਾਂਚ ਕਰੇ। ਪੁਣੇ ਪੁਲਿਸ ਕਮਿਸ਼ਨਰ ਦੇ ਵੈਂਕਟੇਸ਼ਮ ਨੇ ਕਿਹਾ ਕਿ ਸ਼ਿਕਾਇਤ ਵੈਰੀਫਾਈ ਕਰਨ ਤੋਂ ਬਾਅਦ ਜਾਂਚ ਕਰ ਇਸ ਗੱਲ 'ਤੇ ਫੈਸਲਾ ਕੀਤਾ ਜਾਵੇਗਾ ਕਿ ਕੀ ਐਕਸ਼ਨ ਲੈਣਾ ਹੈ।