ਦੋ ਔਰਤਾਂ ਨੇ ਆਪਸੀ ਸਬੰਧਾਂ ਦੇ ਚਲਦਿਆਂ ਪਤੀ 'ਤੇ ਕੀਤਾ ਤੇਜ਼ਾਬੀ ਹਮਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਢਲੀ ਜਾਂਚ ਵਿਚ ਪੁਲਿਸ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਦੋਸ਼ੀ ਔਰਤ ਨੇ ਦੂਜੀ ਔਰਤ ਦੇ ਪਤੀ ਤੇ ਹਮਲਾ ਕਿਉਂ ਕੀਤਾ ਹੈ?

Lesbians

ਕੋਲਕਾਤਾ, ( ਪੀਟੀਆਈ ) : ਪੱਛਮ ਬੰਗਾਲ ਵਿਚ ਅਪਰਾਧ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਪੁਲਿਸ ਵੀ ਹੈਰਾਨ ਹੈ। ਹਾਵੜਾ ਦੇ ਉਦਰਾਬਪੁਰ ਵਿਚ ਦੋ ਅੋਰਤਾਂ ਦੇ ਵਿਚ ਸਬੰਧ ਹੋ ਜਾਣ ਤੋਂ ਬਾਅਦ ਉਨਾਂ ਵਿਚੋਂ ਇਕ ਔਰਤ ਨੇ ਦੂਜੀ ਔਰਤ ਦੇ ਪਤੀ ਨੂੰ ਰਾਸਤੇ ਤੋਂ ਹਟਾਉਣ ਲਈ ਉਸ ਤੇ ਤੇਜ਼ਾਬੀ ਹਮਲਾ ਕਰ ਦਿਤ। ਮੁੱਢਲੀ ਜਾਂਚ ਵਿਚ ਪੁਲਿਸ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਦੋਸ਼ੀ ਔਰਤ ਨੇ ਦੂਜੀ ਔਰਤ ਦੇ ਪਤੀ ਤੇ ਹਮਲਾ ਕਿਉਂ ਕੀਤਾ ਹੈ? ਹਾਲਾਂਕਿ ਪੁਛਗਿਛ ਤੋਂ ਬਾਅਦ ਦੋਹਾਂ ਔਰਤਾਂ ਵਿਚ ਸਬੰਧ ਹੋਣ ਦੀ ਗੱਲ ਤੋਂ ਪਰਦਾ ਚੁੱਕਿਆ ਗਿਆ ਹੈ।

ਤੇਜ਼ਾਬੀ ਹਮਲੇ ਵਿਚ ਜ਼ਖ਼ਮੀ ਵਿਅਕਤੀ ਹਸਪਤਾਲ ਵਿਚ ਭਰਤੀ ਹੈ ਅਤੇ ਮੁਲਜ਼ਮ ਔਰਤ ਫ਼ਰਾਰ ਹੈ। ਪੁਲਿਸ ਨੇ ਦਸਿਆ ਕਿ ਉਦਰਾਬਪੁਰ ਵਿਚ ਰਹਿਣ ਵਾਲੇ 32 ਸਾਲ ਦੇ ਅਜ਼ੀਜੁਲ ਰਹਿਮਾਨ ਦਾ ਵਿਆਹ 2008 ਵਿਚ 27 ਸਾਲਾਂ ਪਿਆਰਨ ਬੀਬੀ ਨਾਲ ਹੋਇਆ ਸੀ। ਕੁਝ ਸਮਾਂ ਪਹਿਲਾਂ ਅਜ਼ੀਜੁਲ ਨੂੰ ਪਤਾ ਲਗਾ ਕਿ ਉਸਦੀ ਪਤਨੀ ਪਿਆਰਨ ਦਾ ਗੁਆਂਢ ਵਿਚ ਰਹਿਣ ਵਾਲੀ ਔਰਤ ਸਬੀਨਾ ਦੇ ਨਾਲ ਸਬੰਧ ਬਣ ਗਿਆ ਹੈ। ਅਜ਼ੀਜੁਲ ਨੇ ਜਦ ਇਸਦੀ ਪੜਤਾਲ ਕੀਤੀ ਤਾਂ ਪਤਾ ਲਗਾ ਕਿ ਪਿਆਰਨ ਅਤੇ ਸਬੀਨਾ ਸਕੂਲ ਦੇ ਸਮੇਂ ਤੋਂ ਹੀ ਸਹੇਲੀਆਂ ਹਨ ਅਤੇ ਉਨਾਂ ਦਾ ਆਪਸ ਵਿਚ ਸਬੰਧ ਚਲ ਰਿਹਾ ਹੈ।

ਇਸ ਤੋਂ ਬਾਅਦ ਅਜ਼ੀਜੁਲ ਪਤਨੀ ਤੇ ਸਬੀਨਾ ਨਾਲ ਰਿਸ਼ਤਾ ਖਤਮ ਕਰਨ ਦਾ ਦਬਾਅ ਬਣਾਉਣ ਲਗਾ। ਹਾਲਾਂਕਿ ਪਿਆਰਨ ਅਤੇ ਸਬੀਨਾ ਇਕ ਦੂਜੇ ਤੋਂ ਵੱਖ ਹੋਣ ਲਈ ਤਿਆਰ ਨਹੀਂ ਸਨ। ਇਹ ਵੀ ਦਸਿਆ ਜਾ ਰਿਹਾ ਹੈ ਕਿ ਪਿਆਰਨ ਦੇ ਪਰਿਵਾਰ ਵਾਲਿਆਂ ਨੂੰ ਇਹ ਗੱਲ ਪਹਿਲਾਂ ਤੋਂ ਹੀ ਪਤਾ ਲਗ ਚੁੱਕੀ ਸੀ। ਇਸ ਤੋਂ ਬਾਅਦ ਵੀ ਉਨਾਂ ਨੇ ਜ਼ਬਰਦਸਤੀ ਪਿਆਰਨ ਦਾ ਵਿਆਹ ਅਜ਼ੀਜੁਲ ਨਾਲ ਕਰਵਾ ਦਿਤਾ। ਅਜ਼ੀਜੁਲ ਦੇ ਵਿਰੋਧ ਕਾਰਨ ਸਬੀਨਾ ਅਤੇ ਪਿਆਰਨ ਆਪਸ ਵਿਚ ਮਿਲ ਨਹੀਂ ਪਾ ਰਹੀਆਂ ਸਨ।

ਇਸ ਤੋਂ ਬਾਅਦ ਦੋਹਾਂ ਨੇ ਰਲਕੇ ਅਜ਼ੀਜੁਲ ਨੂੰ ਰਾਹ ਤੋਂ ਹਟਾਉਣ ਦਾ ਫੈਸਲਾ ਕੀਤਾ। ਇਸ ਯੋਜਨਾ ਤੇ ਸਬੀਨਾ ਨੇ ਅਜ਼ੀਜੁਲ ਤੇ ਤੇਜ਼ਾਬ ਨਾਲ ਹਮਲਾ ਕਰ ਦਿਤਾ। ਹਮਲੇ ਵਿਚ ਅਜ਼ੀਜੁਲ ਬੁਰੀ ਤਰਾਂ ਝੁਲਸ ਗਿਆ ਹੈ। ਹਮਲੇ ਤੋਂ ਬਾਅਦ ਸਬੀਨਾ ਫ਼ਰਾਰ ਹੈ। ਉਥੇ ਹੀ ਪੁਲਿਸ ਨੇ ਪਿਆਰਨ ਨੂੰ ਗਿਰਫਤਾਰ ਕਰ ਲਿਆ ਹੈ। ਹਾਵੜਾ ( ਪਿੰਡ) ਦੇ ਏਐਸਪੀ ਬਿਸ਼ਪ ਚੰਦ ਠਾਕੁਰ ਨੇ ਦਸਿਆ ਕਿ ਇਸ ਮਾਮਲੇ ਵਿਚ ਮੁਕੱਦਮਾ ਦਰਜ਼ ਕਰ ਦਿਤਾ ਗਿਆ ਹੈ।